ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਯੂਜੀਸੀ ਕੇਅਰ ਲਿਸਟਿਡ ਖੋਜ-ਪਤ੍ਰਿਕਾ ਦਾ ਵਿਸ਼ੇੇਸ਼ ਅੰਕ ਲੋਕ ਅਰਪਣ

128

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਯੂਜੀਸੀ ਕੇਅਰ ਲਿਸਟਿਡ ਖੋਜ-ਪਤ੍ਰਿਕਾ ਦਾ ਵਿਸ਼ੇੇਸ਼ ਅੰਕ ਲੋਕ ਅਰਪਣ

ਫਤਿਹਗੜ੍ਹ ਸਾਹਿਬ /ਦਸੰਬਰ 8,2024

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਯੂਜੀਸੀ ਕੇਅਰ ਲਿਸਟਿਡ ਖੋਜ ਪਤ੍ਰਿਕਾ ‘ਦ ਜਨਰਲ ਆਫ ਰਿਲੀਜਨ ਐਂਡ ਸਿੱਖ ਸਟਡੀਜ’ ਦਾ 2024 ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ।

ਵਧੇਰੇ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਇਸ ਅੰਤਰਰਾਸ਼ਟਰੀ ਰੈਫਰੀਡ ਖੋਜ-ਪੱਤ੍ਰਿਕਾ ਦਾ ਮਨੋਰਥ ਗੁਰਬਾਣੀ, ਸਿੱਖ ਇਤਿਹਾਸ, ਵਿਸ਼ਵ ਧਰਮ, ਸਮਾਜ-ਸ਼ਾਸਤਰ, ਭਾਸ਼ਾ ਅਤੇ ਦਰਸ਼ਨ ਸਬੰਧੀ ਮਿਆਰੀ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਉਹਨਾਂ ਦੱਸਿਆ ਕਿ ਖੋਜ ਪੱਤ੍ਰਿਕਾ ਦਾ ਇਹ ਗਿਆਰਵਾਂ ਅੰਕ ਬਸਤੀਵਾਦੀ ਬਰਤਾਨੀ ਹਕੂਮਤ ਦੌਰਾਨ ਸਿੱਖ ਪੰਥ ਵਿਸ਼ੇ ਨਾਲ ਸੰਬੰਧਿਤ ਹੈ।

ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਅੰਕ ਵਿੱਚ ਬਰਤਾਨਵੀ ਕਾਲ ਦੌਰਾਨ ਪੰਜਾਬੀ ਪੱਤਰਕਾਰੀ, ਸਿੱਖ ਪਛਾਣ, ਸਿੱਖਿਆ, ਸੁਧਾਰ ਲਹਿਰਾਂ, ਸਿਆਸਤ, ਵਿਆਖਿਆ, ਸੰਗੀਤ, ਸਾਹਿਤ ਅਤੇ ਸਮਾਜ-ਆਰਥਿਕ ਹਾਲਾਤ ਆਦਿ ਵਿਸ਼ਿਆਂ ਤੇ ਸਤਾਰਾਂ ਖੋਜ-ਭਰਪੂਰ ਪਰਚੇ ਸ਼ਾਮਲ ਕੀਤੇ ਗਏ ਹਨ।

ਪੱਤ੍ਰਿਕਾ ਦੇ ਮੁੱਖ ਸੰਪਾਦਕ ਡਾ ਹਰਦੇਵ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਦੱਸਿਆ ਕਿ ਪੱਤ੍ਰਿਕਾ ਦਾ 2025 ਵਿਸ਼ੇਸ਼ ਅੰਕ ਭਾਰਤੀ ਉਪ-ਮਹਾਦੀਪ ਉੱਪਰ ਬਰਤਾਨਵੀ ਬਸਤੀਵਾਦੀ ਦੌਰ ਦੇ ਵਿਭਿੰਨ ਪੱਖਾਂ ਨੂੰ ਸਮਰਪਿਤ ਹੋਵੇਗਾ। ਉਹਨਾਂ ਆਖਿਆ ਕਿ ਬਸਤੀਵਾਦੀ ਦੌਰ ਵਿੱਚ ਭਾਰਤ, ਬੰਗਲਾਦੇਸ਼, ਪਾਕਿਸਤਾਨ, ਬ੍ਰਹਮਾ ਅਤੇ ਸ੍ਰੀਲੰਕਾ ਆਦਿ ਮੁਲਕਾਂ ਦੇ ਲੋਕ ਵਿਸ਼ਵਾਸਾਂ, ਧਰਮ ਸਥਾਨਾਂ, ਸਮਾਜਿਕ ਅਤੇ ਅਕਾਦਮਿਕ ਸੰਸਥਾਵਾਂ ਸਬੰਧੀ ਬਰਤਾਨਵੀ ਹਕੂਮਤ ਦੀ ਪਹੁੰਚ ਨੂੰ ਸਮਝਣ ਲਈ ਇਹਨਾਂ ਵਿਸ਼ਿਆਂ ਤੇ ਅੰਤਰਰਾਸ਼ਟਰੀ ਵਿਦਵਾਨਾਂ ਪਾਸੋਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਖੋਜ ਪਰਚੇ ਮੰਗੇ ਗਏ ਹਨ, ਜਿਸ ਬਾਰੇ ਵਧੇਰੇ ਜਾਣਕਾਰੀ ਯੂਨੀਵਰਸਿਟੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਯੂਜੀਸੀ ਕੇਅਰ ਲਿਸਟਿਡ ਖੋਜ-ਪਤ੍ਰਿਕਾ ਦਾ ਵਿਸ਼ੇੇਸ਼ ਅੰਕ ਲੋਕ ਅਰਪਣ

ਉਹਨਾਂ ਨੇ ਖੋਜ ਪੱਤ੍ਰਿਕਾ ਨੂੰ ਮਿਆਰੀ ਬਣਾਉਣ ਲਈ ਖੋਜ ਪਰਚੇ ਭੇਜਣ ਵਾਲੇ ਵਿਦਵਾਨਾਂ, ਸੰਪਾਦਕੀ ਮੰਡਲ, ਰਿਵਿਊ ਕਮੇਟੀ ਅਤੇ ਸਲਾਹਕਾਰ ਬੋਰਡ ਮੈਂਬਰਾਂ ਦਾ ਧੰਨਵਾਦ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਯੂਜੀਸੀ ਕੇਅਰ ਲਿਸਟਿਡ ਖੋਜ-ਪਤ੍ਰਿਕਾ ਦਾ ਵਿਸ਼ੇੇਸ਼ ਅੰਕ ਲੋਕ ਅਰਪਣ I ਇਸ ਮੌਕੇ ਪੱਤ੍ਰਿਕਾ ਦੇ ਸੰਪਾਦਕੀ ਮੰਡਲ ਦੇ ਮੈਂਬਰ ਡਾ ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ, ਡਾ ਅੰਕਦੀਪ ਕੌਰ ਅਟਵਾਲ, ਕੋਆਰਡੀਨੇਟਰ ਆਈ.ਕਿਉ.ਏ.ਸੀ ਸੈਲ, ਡਾ ਸੁਮਿਤ ਕੁਮਾਰ, ਡੀਨ ਐਲੁਮਨਾਈ, ਡਾ ਹਰਨੀਤ ਬਿਲਿੰਗ, ਮੁਖੀ, ਸਿੱਖਿਆ ਵਿਭਾਗ ਅਤੇ ਡਾ ਨਵ ਸ਼ਗਨ ਦੀਪ ਕੌਰ, ਮੁਖੀ, ਸਮਾਜ-ਸ਼ਾਸਤਰ ਵਿਭਾਗ ਹਾਜ਼ਰ ਸਨ।