ਸੈਣੀ ਭਵਨ ‘ਚ ਸਿੱਖਿਆਰਥਾਂ ਨੇ ਉਤਸਾਹ ਨਾਲ ਮਨਾਇਆ ਤੀਜ ਦਾ ਤਿਉਹਾਰ
ਬਹਾਦਰਜੀਤ ਸਿੰਘ /ਰੂਪਨਗਰ, 25 ਜੁਲਾਈ,2025
ਸੈਣੀ ਭਵਨ ਵਿਖੇ ਅੱਜ ਇੱਥੇ ਵੱਖ ਵੱਖ ਕਿੱਤਾ ਮੁਖੀ ਕੋਰਸ ਕਰ ਰਹੀਆ ਸਿੱਖਿਆਰਥਾਂ ਵਲੋਂ ਤੀਜ ਦਾ ਤਿਉਹਾਰ ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ।
ਇਸ ਮੌਕੇ ‘ਤੇ ਸਿੱਖਿਆਰਥਾਂ ਅਮਨਪ੍ਰੀਤ ਕੌਰ, ਮਨਮੀਤ ਕੌਰ, ਮਨਪ੍ਰੀਤ ਕੌਰ, ਸਰਨਜੀਤ ਕੌਰ, ਜਸਲੀਨ ਕੌਰ, ਕਿਰਨਜੀਤ ਕੌਰ, ਮਨੀਸ਼ਾ, ਨੰਦਨੀ ਨੇ ਮਿਲਕੇ ਸੋਲੋ ਡਾਂਸ, ਗਰੁੱਪ ਡਾਂਸ ਤੇ ਗਿੱਧੇ ਦੇ ਰੂਪ ‘ਚ ਨੱਚ ਟੱਪ ਕੇ ਆਪਣੀ ਤੀਜ ਦੀ ਖੁਸ਼ੀ ਦਾ ਖੁਲ੍ਹਕੇ ਇਜਹਾਰ ਕੀਤਾ ਗਿਆ।
ਇਸ ਸਮਾਗਮ ਵਿੱਚ ਇੰਨਰਵੀਲ੍ਹ ਕਲੱਬ ਰੂਪਨਗਰ ਦੀ ਟੀਮ ਪ੍ਰਧਾਨ ਗੁਰਮੀਤ ਕੌਰ, ਸਕੱਤਰ ਕੁਸਮ ਸ਼ਰਮਾ ਦੀ ਅਗਵਾਈ ਵਿੱਚ ਉਤਸਾਹ ਨਾਲ ਸ਼ਾਮਲ ਹੋਈ ਅਤੇ ਉਨ੍ਹਾ ਸਿੱਖਿਆਰਥਾਂ ਨਾਲ ਤੀਜ ਦੀ ਖੁਸ਼ੀ ਸਾਂਝੀ ਕੀਤੀ ਤੇ ਸੈਣੀ ਭਵਨ ਦੀ ਸੰਸਥਾ ਦੀ ਮਾਲੀ ਮਦਦ ਵੀ ਕੀਤੀ। ਸਮਾਗਮ ਵਿੱਚ ਐਮ.ਸੀ ਅਰੀਨਾ ਗੁਪਤਾ, ਕੁਲਵਿੰਦਰ ਕੌਰ ਤੋ ਇਲਾਵਾ ਇੰਨਰਵੀਲ੍ਹ ਦੀਆ ਅਹੁਦੇਦਾਰਾ ਕੁਲਵਿੰਦਰ ਕੌਰ, ਆਸਿਮਾ ਅਗਰਵਾਲ, ਵੀਨੀਤਾ ਗੁਪਤਾ, ਪਰਮਿੰਦਰ ਕੌਰ, ਸਮਾਜਸੇਵੀ ਭਗਵੰਤ ਕੌਰ ਵੀ ਹਾਜ਼ਰ ਸਨ।
ਸਿੱਖਿਆਰਥਾਂ ਦੇ ਪੋ੍ਰਗਰਾਮ ਦੀ ਤਿਆਰੀ ਸੈਣੀ ਭਵਨ ਦੀਆ ਟੀਚਰਾ ਕਿਰਨ ਜੋਸ਼ੀ, ਅਮਨਪ੍ਰੀਤ ਕੌਰ, ਮਨਦੀਪ ਕੌਰ, ਸੁਖਵਿੰਦਰ ਕੌਰ ਵਲੋਂ ਕਰਵਾਈ ਗਈ ਅਤੇ ਇਹ ਸਾਰਾ ਪੋ੍ਰਗਰਾਮ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੀ ਦੇਖ ਰੇਖ ਕਰਵਾਇਆ ਗਿਆ।
ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਜਮੇਰ ਸਿੰਘ, ਸਕੱਤਰ ਬਲਬੀਰ ਸਿੰਘ ਸੈਣੀ, ਟਰੱਸਟੀ ਡਾ. ਜਸਵੰਤ ਕੌਰ, ਰਾਜਿੰਦਰ ਸੈਣੀ, ਇੰਜ. ਹਰਜੀਤ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਰਾਜਿੰਦਰ ਸਿੰਘ ਗਿਰਨ, ਡਾ. ਹਰਚਰਨ ਦਾਸ ਸੇਰ, ਅਮਰਜੀਤ ਸਿੰਘ, ਦਲਜੀਤ ਸਿੰਘ, ਜਗਦੇਵ ਸਿੰਘ, ਸੁਰਿੰਦਰ ਸਿੰਘ ਵੀ ਹਾਜ਼ਰ ਸਨ ਅਤੇ ਉਨ੍ਹਾ ਸਿੱਖਿਆਰਥਾਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ।
ਇਸ ਸਮਾਗਮ ਦੇ ਅਰੰਭ ਵਿੱਚ ਨਹਿਰੂ ਯੁਵਾ ਕੇਂਦਰ ਦੇ ਅਹੁਦੇਦਾਰਾਂ ਵਲੋਂ ਇੰਟਰਨੈਸ਼ਨਲ ਯੂਥ ਸਕਿੱਲ ਦਿਵਸ ਤੇ ਮੇਰਾ ਯੁਵਾ ਭਾਰਤ ਬਾਰੇ ਜਾਣਕਾਰੀ ਸ਼ਾਂਝੀ ਕੀਤੀ ਗਈ ਅਤੇ ਨੌਜਵਾਨ ਸਿੱਖਿਆਰਥਾਂ ਨੂੰ ਆਤਮ ਵਿਸ਼ਵਾਸ ਨਾਲ ਜਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰੇਰਤ ਕੀਤਾ ਗਿਆ।