ਤਰਕਸ਼ੀਲ ਸੁਸਾਇਟੀ ਦੇ ਅਵਤਾਰ ਵੱਲੋਂ ਮਰਨ ਤੋਂ ਪਹਿਲਾਂ ਆਪਣਾ ਸ਼ਰਧਾਂਜਲੀ ਸਮਾਗਮ ਆਯੋਜਿਤ; ਤਿੰਨ ਰੋਜ਼ਾ ਸੂਬਾ ਚੇਤਨਾ ਕੈਂਪ ਬਰਨਾਲਾ ਵਿਖੇ 13-15 ਮਾਰਚ 2026 ਤੱਕ

112

ਤਰਕਸ਼ੀਲ ਸੁਸਾਇਟੀ ਦੇ ਅਵਤਾਰ ਵੱਲੋਂ ਮਰਨ ਤੋਂ ਪਹਿਲਾਂ ਆਪਣਾ ਸ਼ਰਧਾਂਜਲੀ ਸਮਾਗਮ ਆਯੋਜਿਤ; ਤਿੰਨ ਰੋਜ਼ਾ ਸੂਬਾ ਚੇਤਨਾ ਕੈਂਪ ਬਰਨਾਲਾ ਵਿਖੇ 13-15 ਮਾਰਚ 2026 ਤੱਕ

ਪਟਿਆਲਾ/ royalpatiala.in News/ 9 ਮਾਰਚ 2026

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪਟਿਆਲਾ ਜੋਨ ਦੀ ਇਕ ਵਿਸ਼ੇਸ਼ ਮੀਟਿੰਗ ਬੰਗ ਮੀਡੀਆ ਕੰਪਲੈਕਸ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜੋਨ ਜਥੇਬੰਦਕ ਮੁਖੀ  ਕੁਲਵੰਤ ਕੌਰ ਨੇ ਸੂਬਾ ਵਰਕਿੰਗ ਕਮੇਟੀ ਦੀ ਬਰਨਾਲਾ ਵਿਖੇ ਪਿਛਲੇ ਦਿਨੀਂ ਸੰਪੰਨ ਹੋਈ ਮੀਟਿੰਗ ਦੇ ਫੈਸਲਿਆਂ ਬਾਰੇ ਸਾਰੇ ਤਰਕਸ਼ੀਲ ਆਗੂਆਂ ਨੂੰ ਜਾਣੂ ਕਰਵਾਇਆ।

ਇਸ ਮੀਟਿੰਗ ਵਿੱਚ ਜੋਨ ਆਗੂ ਰਾਮ ਸਿੰਘ ਬੰਗ, ਰਾਮ ਕੁਮਾਰ ਢੱਕੜਬਾ, ਤਰਸੇਮ ਭਵਾਨੀਗੜ੍ਹ, ਉਮੇਸ਼ ਕੁਮਾਰ, ਸਤੀਸ਼ ਕੁਮਾਰ ਆਲੋਵਾਲ, ਪ੍ਰੋ, ਪੂਰਨ ਸਿੰਘ, ਸਨੇਹ ਲਤਾ ਤੇ ਜਾਗਨ ਸਿੰਘ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਕੁਲਵੰਤ ਕੌਰ ਨੇ ਦੱਸਿਆ ਵਿਗਿਆਨਕ ਚੇਤਨਾ ਦਾ ਘੇਰਾ ਵਧਾਉਣ ਲਈ ਬਰਨਾਲਾ ਵਿਖੇ ਜਿਹੜਾ ਸੂਬਾ ਚੇਤਨਾ ਕੈਂਪ 13 ਮਾਰਚ ਤੋਂ 15 ਮਾਰਚ 2026 ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਬਰਨਾਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਉਸ ਸੂਬਾ ਕੈਂਪ ਵਿੱਚ ਸੂਬਾ ਵਰਕਿੰਗ ਕਮੇਟੀ ਦੇ 25 ਆਗੂਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੀ ਹਰ ਇਕਾਈ ਦਾ ਇੱਕ ਇੱਕ ਮੈਂਬਰ ਵੀ ਤਿੰਨ ਦਿਨਾਂ ਲਈ ਇਸ ਕੈਂਪ ਵਿੱਚ ਹਾਜ਼ਰ ਰਹੇਗਾ।

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬਰਨਾਲਾ ਵਿਖੇ ਤਿੰਨ ਰੋਜ਼ਾ ਸੂਬਾ ਚੇਤਨਾ ਕੈਂਪ ਆਯੋਜਿਤ

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਨੇਡਾ ਤਰਕਸ਼ੀਲ ਵੈਲਫੇਅਰ ਸੁਸਾਇਟੀ ਦੇ ਆਗੂ ਅਵਤਾਰ ਅੱਜਕੱਲ੍ਹ ਪੰਜਾਬ ਆਏ ਹੋਏ ਹਨ ਜਿਨ੍ਹਾਂ ਨੇ ਆਪਣੇ ਮਰਨ ਤੋਂ ਪਹਿਲਾਂ ਆਪਣਾ ਸ਼ਰਧਾਂਜਲੀ ਸਮਾਰੋਹ ਬਿਨਾ ਕਿਸੇ ਧਾਰਮਿਕ ਰਸਮਾਂ ਦੇ ਕਰਨ ਲਈ ਪ੍ਰੋਗਰਾਮ ਉਲੀਕਿਆ ਹੈ ਜੋ 20 ਮਾਰਚ ਨੂੰ ਲੁਧਿਆਣਾ ਵਿਖੇ ਮਨਾਇਆ ਜਾਵੇਗਾ ਤੇ ਜਿਸ ਵਿੱਚ ਸਾਰੇ ਪੰਜਾਬ ਦੇ ਤਰਕਸ਼ੀਲ ਸ਼ਾਮਲ ਹੋਣਗੇ ਅਤੇ ਜਿਸ ਵਿਚ ਪਟਿਆਲਾ ਤੋਂ ਵੀ ਦਸ ਦੇ ਕਰੀਬ ਤਰਕਸ਼ੀਲ ਮੈਂਬਰ ਪਹੁੰਚਣਗੇ।

ਇਸ ਮੀਟਿੰਗ ਵਿੱਚ 130 ਤੋਂ ਵੱਧ ਤਰਕਸ਼ੀਲ ਮੈਗਜ਼ੀਨ ਵੰਡਣ ਲਈ ਮੈਂਬਰਾਂ ਨੂੰ ਦਿਤੇ ਗਏ।