ਪਖਾਨਿਆਂ ਤੇ ਸਿਆਸਤ ਕਰਨ ਵਾਲਿਆਂ ਦੇ ਬੱਚੇ ਕਾਨਵੈਂਟ ਸਕੂਲਾਂ ਵਿੱਚ ਲੈ ਰਹੇ ਨੇ ਵਿੱਦਿਆਂ- ਸਿੱਖਿਆ ਮੰਤਰੀ
ਬਹਾਦਰਜੀਤ ਸਿੰਘ/ ਕੀਰਤਪੁਰ ਸਾਹਿਬ 11 ਅਪ੍ਰੈਲ, 2025
ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਸੂਬੇ ਵਿੱਚ ਸਿੱਖਿਆਂ ਕ੍ਰਾਤੀ ਦੀ ਲਹਿਰ ਤੇ ਨੁਕਤਾਚੀਨੀ ਕਰਨ ਵਾਲਿਆਂ ਨੂੰ ਕਰੜੇ ਹੱਥੀ ਲੈਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਆਪਣੇ 75 ਸਾਲਾ ਦੇ ਕਾਰਜਕਾਲ ਦੌਰਾਨ ਸਿੱਖਿਆ ਸੁਧਾਰ ਅਤੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕੰਮ ਨਹੀ ਕੀਤਾ, ਉਹ ਅੱਜ ਸਾਡੀ ਸਰਕਾਰ ਤੇ ਨੁਕਤਾਚੀਨੀ ਕਰ ਰਹੇ ਹਨ। ਜਦੋਂ ਕਿ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਤੇ ਸਾਬਕਾ ਮੁੱਖ ਮੰਤਰੀ ਨਵੀ ਦਿੱਲੀ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸੋਚ ਤੇ ਪੰਜਾਬ ਵਿੱਚ ਸਿੱਖਿਆਂ ਕ੍ਰਾਤੀ ਦੀ ਲਹਿਰ ਚਲਾਈ ਹੈ। ਜਿਸ ਨਾਲ ਪੰਜਾਬ ਦੇ ਹਜ਼ਾਰਾ ਸਕੂਲਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਗਏ ਹਨ।
ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸੀਨੀ.ਸੈਕੰ.ਸਮਾਰਟ ਸਕੂਲ ਅਟਾਰੀ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਆਪਣੇ ਬਹੁਤ ਹੀ ਭਾਵੁਕ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਜਦੋ ਵਿਦਿਆਰਥੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪਖਾਨੇ ਦੀ ਸਹੂਲਤ ਵੀ ਨਹੀ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਖੁੱਲੇ ਵਿਚ ਜਾਣਾ ਪੈਂਦਾ ਹੈ, ਇਸ ਉਪਰੰਤ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਹਰ ਇੱਕ ਸਰਕਾਰੀ ਸਕੂਲ ਵਿੱਚ ਪਖਾਨੇ(ਬਾਥਰੂਮ), ਬੇਸਹਾਰਾ ਪਸ਼ੂਆਂ ਦੇ ਦਾਖਲੇ ਨੂੰ ਰੋਕਣ ਲਈ ਚਾਰਦੀਵਾਰੀ, ਭੁੰਝੇ ਫਰਸ਼ ਤੇ ਬੈਠਣ ਵਾਲੇ ਵਿਦਿਆਰਥੀਆਂ ਲਈ ਫਰਨੀਚਰ ਦੀ ਸਹੂਲਤ ਹਰ ਹਾਲ ਵਿੱਚ ਉਪਲੱਬਧ ਕਰਵਾਈ ਜਾਵੇਗੀ। ਪਿਛਲੇ ਤਿੰਨ ਸਾਲਾ ਦੌਰਾਨ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਹ ਕੰਮ ਕਰਵਾਏ ਗਏ ਹਨ। ਸੂਬੇ ਦੇ 20 ਹਜ਼ਾਰ ਸਕੂਲਾਂ ਵਿੱਚ 28 ਲੱਖ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਣਗੋਲਿਆ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਬੁਨਿਆਦੀ ਜਰੂਰਤਾਂ ਮੁਹੱਇਆ ਕਰਵਾਈਆਂ ਗਈਆਂ ਹਨ, ਕਰੋੜਾ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਤੇ ਬਹੁਤ ਸਾਰੇ ਕੰਮ ਪ੍ਰਗਤੀ ਅਧੀਨ ਹਨ। ਉਨ੍ਹਾਂ ਨੇ ਕਿਹਾ ਕਿ ਅੱਜ 11 ਅਪ੍ਰੈਲ ਨੂੰ ਪੰਜਾਬ ਦੇ 410 ਸਰਕਾਰੀ ਸਕੂਲਾਂ ਵਿੱਚ ਉਦਘਾਟਨ ਹੋ ਰਹੇ ਹਨ। ਜਿਸ ਦਾ ਮੁੱਖ ਮਨੋਰਥ ਹੈ ਕਿ ਇਨ੍ਹਾਂ ਸਕੂਲਾਂ ਵਿਚ ਅਧਿਕਾਰੀ ਪਹੁੰਚ ਕੇ ਵਿਦਿਆਰਥੀਆਂ ਨਾਲ ਸਮਾਂ ਬਤੀਤ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਨੂੰ ਲਿਸ਼ਕਾਉਣ ਦੀ ਪ੍ਰੇਰਨਾ ਦਿੰਦੇ ਹਨ।
ਬੈਂਸ ਨੇ ਦੱਸਿਆ ਕਿ ਅੱਜ ਉਹ ਆਪਣੇ ਹਲਕੇ ਵਿੱਚ ਲਗਭਗ 12 ਸਰਕਾਰੀ ਸਕੂਲਾਂ ਵਿਚ ਕਰਵਾਏ ਦਰਜਨਾਂ ਵਿਕਾਸ ਕਾਰਜਾਂ ਦੇ ਉਦਘਾਟਨ ਕਰ ਰਹੇ ਹਨ। ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਾ ਪਿੰਡ ਲੋਅਰ ਵਿੱਚ 4.4 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਹਰਦੋਹਰੀਪੁਰ ਵਿੱਚ ਕਲਾਸ ਰੂਮ ਦਾ ਨਵੀਨੀਕਰਨ 6.02 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਨਿਰਮੋਹ ਅੱਪਰ ਦੀ ਚਾਰਦੀਵਾਰੀ 3.80 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਅਟਾਰੀ ਦੀ ਚਾਰਦੀਵਾਰੀ 17.6 ਲੱਖ, ਸਰਕਾਰੀ ਸੀਨੀ.ਸੈਕੰ.ਸਕੂਲ ਅਟਾਰੀ ਵਿੱਚ ਚਾਰਦੀਵਾਰੀ, ਸਾਇੰਸ ਲੈਬ, ਨਵਾਂ ਕਲਾਸ ਰੂਮ, ਕਮਰਿਆਂ ਦੀ ਰਿਪੇਅਰ ਲਈ 35.32 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਪਿਰਥੀਪੁਰ ਵਿੱਚ ਹੋਲਿਸਟਿਕ ਪਲਾਨ ਦੇ ਨੀਹ ਪੱਥਰ 40 ਲੱਖ ਰੁਪਏ, ਸਰਕਾਰੀ ਹਾਈ ਸਕੂਲ ਪਿਰਥੀਪੁਰ ਵਿੱਚ ਬਾਸਕਿਟਵਾਲ ਗਰਾਊਡ ਦਾ ਨੀਹ ਪੱਥਰ 5.7 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨਿਰਮੋਹਗੜ੍ਹ ਦੇ ਕਮਰਿਆਂ ਦਾ ਨਵੀਨੀਕਰਨ 12.55 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਨਿਰਮੋਹ ਲੋਅਰ ਵਿੱਚ ਚਾਰਦੀਵਾਰੀ ਦਾ ਉਦਘਾਟਨ 3.8 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨੋ ਲੱਖਾਂ ਵਿੱਚ ਕਮਰੇ ਦਾ ਨਵੀਨੀਕਰਨ 2.55 ਲੱਖ ਰੁਪਏ, ਸਰਕਾਰੀ ਮਿਡਲ ਸਕੂਲ ਨੋ ਲੱਖਾਂ ਵਿੱਚ ਚਾਰਦੀਵਾਰੀ ਦਾ ਉਦਘਾਟਨ 6.75 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਡਾਢੀ ਵਿੱਚ ਮੁਰੰਮਤ ਅਤੇ ਨਵੀਨੀਕਰਨ 2.55 ਲੱਖ ਦੇ ਕੰਮ ਸਾਮਿਲ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਬਹੁਤ ਸਾਰੇ ਕੰਮ ਪ੍ਰਗਤੀ ਅਧੀਨ ਹਨ, ਅਟਾਰੀ ਵਿੱਚ ਸੀਨੀ.ਸੈਕੰਡਰੀ ਤੇ ਪ੍ਰਾਇਮਰੀ ਸਕੂਲ ਲਈ 1.25 ਕਰੋੜ ਰੁਪਏ ਦੀ ਗ੍ਰਾਂਟ ਪ੍ਰਵਾਨ ਹੋਈ ਹੈ, ਜਦੋਂ ਕਿ ਪਿਰਥੀਪੁਰ ਸਕੂਲ ਦੇ ਵਿੱਚ ਵਿਕਾਸ ਕਾਰਜਾਂ ਲਈ ਹੋਰ ਗ੍ਰਾਂਟ ਮੰਨਜੂਰ ਕਰ ਲਈ ਹੈ। ਇਸ ਤੋ ਇਲਾਵਾ ਇਨ੍ਹਾਂ ਸਾਰੇ ਪਿੰਡਾਂ ਵਿੱਚ ਸੜਕਾਂ, ਗਲੀਆਂ, ਨਾਲੀਆਂ, ਸਟਰੀਟ ਲਾਈਟਾਂ ਤੇ ਹੋਰ ਵਿਕਾਸ ਕਾਰਜਾਂ ਲਈ ਵੀ ਫੰਡ ਮੁਹੱਇਆ ਕਰਵਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਆਪਣੇ ਹਲਕੇ ਵਿਚ 50 ਕਮਿਊਨਿਟੀ ਸੈਂਟਰ ਉਸਾਰੇ ਜਾਣਗੇ ਅਤੇ ਸੜਕਾਂ ਦੀ ਮੁਰੰਮਤ, ਨਵੀਨੀਕਰਨ ਦੀ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਅਟਾਰੀ ਆਉਣ ਜਾਣ ਲਈ ਨਹਿਰ ਉੱਤੇ ਪੁੱਲ ਬਣਾਉਣ ਅਤੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦੇਣ ਦਾ ਐਲਾਨ ਕੀਤਾ। ਇਸ ਮੋਕੇ ਅਟਾਰੀ ਤੇ ਪਿਰਥੀਪੁਰ ਵਿੱਚ ਹੋਏ ਸਮਾਗਮਾਂ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆ।
ਇਸ ਮੌਕੇ ਜਸਪ੍ਰੀਤ ਸਿੰਘ ਐਸ..ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਸੁਮਿਤ ਕੁਮਾਰ ਤਹਿਸੀਲਦਾਰ, ਪ੍ਰੇਮ ਕੁਮਾਰ ਮਿੱਤਲ ਜਿਲ੍ਹਾ ਸਿੱਖਿਆ ਅਫਸਰ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਦਇਆ ਸਿੰਘ ਐਜੂਕੇਸ਼ਨ ਕੁਆਰਡੀਨੇਟਰ, ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ, ਦਰਸ਼ਨ ਸਿੰਘ ਅਟਾਰੀ, ਜਗੀਰ ਸਿੰਘ ਬਲਾਕ ਪ੍ਰਧਾਨ, ਪਰਮਿੰਦਰ ਸਿੰਘ ਜਿੰਮੀ ਯੂਥ ਆਗੂ, ਸੁਰਿੰਦਰ ਸਿੰਘ, ਰਾਮ ਭਜਨ, ਗੁਰਚਰਨ ਸਿੰਘ ਚੀਨੂੰ, ਗੁਰਪ੍ਰੀਤ ਅਰੋੜਾ, ਰਾਜੇਸ ਭੱਲਾ ਸਰਪੰਚ ਅਟਾਰੀ, ਮਦਨ ਗੋਪਾਲ, ਮੇਜਰ ਸਿੰਘ, ਸਰਦਾਰਾ ਸਿੰਘ, ਬਲਜੀਤ ਕੌਰ, ਸੰਯੋਗਤਾ ਦੇਵੀ, ਗੁਰਜੀਤ ਸਿੰਘ (ਸਾਰੇ ਪੰਚ), ਰਜਿੰਦਰ ਸਿੰਘ ਨੰਬਰਦਾਰ, ਵ.ਪ੍ਰਿੰ.ਜੀਤਇੰਦਰ ਕੌਰ, ਪ੍ਰਿੰ.ਇੰਦਰਜੀਤ ਸਿੰਘ ਗਰਦਲੇ, ਪ੍ਰਿੰ.ਸ਼ਰਨਜੀਤ ਸਿੰਘ, ਗੁਰਦੀਪ ਸਿੰਘ, ਨਰੇਸ਼ ਭੱਲਾ, ਜਤਿੰਦਰ ਕੁਮਾਰ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।