ਵੱਖ-ਵੱਖ ਪਾਰਟੀਆਂ ਵੱਲੋਂ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੂੰ ਹਮਾਇਤ ਦੇਣ ਦਾ ਐਲਾਨ

175

ਵੱਖ-ਵੱਖ ਪਾਰਟੀਆਂ ਵੱਲੋਂ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੂੰ ਹਮਾਇਤ ਦੇਣ ਦਾ ਐਲਾਨ

ਬਹਾਦਰਜੀਤ ਸਿੰਘ /ਰੂਪਨਗਰ, 7 ਫਰਵਰੀ,2022
ਸੀ.ਪੀ.ਆਈ(ਐੱਮ) ਨੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਬਚਿੱਤਰ ਸਿੰਘ ਜਟਾਣਾ ਅਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਸੀ. ਪੀ.ਆਈ.( ਅੱੈਮ) ਦੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ  ,ਕਾਮਰੇਡ ਰਣਜੀਤ ਸਿੰਘ ਸੂਬਾ ਕਮੇਟੀ ਮੈਂਬਰ , ਕਾਮਰੇਡ ਗੁਰਦੇਵ ਸਿੰਘ ਬਾਗੀ ਉਮੀਦਵਾਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਸੀ.ਪੀ.ਆਈ.(ੱਐੱਮ)  ਅਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਬਚਿੱਤਰ ਸਿੰਘ ਜਟਾਣਾ ਦੀ ਹਮਾਇਤ ਦਾ ਐਲਾਨ ਕਰਦੇ ਹੋਏ ਕਿਹਾ ਸੀ ਪੀ ਆਈ (ਐੱਮ)ਸਿਧਾਂਤਾਂ ਤੇ ਚੱਲਣ ਵਾਲੀ ਕੌਮੀ ਪਾਰਟੀ ਹੈ ਅਤੇ ਉਹ ਇਕੱਲੀ ਅਜਿਹੀ ਪਾਰਟੀ ਹੈ ਜੋ ਭ੍ਰਿਸ਼ਟ ਤੰਤਰ ਅਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਲੜਦੀ ਹੈ  ਅਤੇ ਅੱਜ ਬਚਿੱਤਰ ਸਿੰਘ ਜਟਾਣਾ  ਆਜ਼ਾਦ ਉਮੀਦਵਾਰ ਹਨ ਉਨ੍ਹਾਂ ਨੂੰ ਸਮਰਥਨ ਦੇਣ ਦਾ  ਮੁੱਖ ਉਦੇਸ਼ ਵੀ ਇਹੀ ਹੈ ਕਿ ਬਚਿੱਤਰ ਸਿੰਘ ਜਟਾਣਾ ਵੀ ਆਪਣੇ ਹਲਕੇ ਦੇ ਲੋਕਾਂ ਲਈ ਪਿਛਲੇ ਲੰਬੇ ਸਮੇਂ ਤੋਂ  ਮਾਈਨਿੰਗ ਮਾਫੀਆ ਅਤੇ ਹੋਰ ਵੱਖ ਵੱਖ ਮੁੱਦਿਆਂ ਤੇ ਆਵਾਜ਼ ਬੁਲੰਦ ਕਰਦੇ ਆ ਰਹੇ ਹਨ  ਅਤੇ ਇਹ ਇਨ੍ਹਾਂ ਦੀ ਵੱਡੀ ਜਿੱਤ ਹੈ ਕਿ ਮਾਈਨਿੰਗ ਮਾਫੀਆ ਦੇ ਖਿਲਾਫ਼ ਇਕੱਲਿਆਂ ਹੀ ਹਾਈ ਕੋਰਟ ਵਿੱਚ ਕੇਸ ਲੜ ਕੇ ਮਾਈਨਿੰਗ ਮਾਫੀਆ ਅਤੇ ਸਰਕਾਰਾਂ ਨੂੰ ਭਾਜੜਾਂ ਇਸ ਨੇ ਹੀ ਪਾਈਆਂ ਹਨ  । ਇਸ ਮੌਕੇ ਪਹੁੰਚੇ ਸਾਰੇ ਹੀ ਸੀਪੀਆਈ ਐੱਮ ਦੇ ਅਹੁਦੇਦਾਰਾਂ ਅਤੇ ਆਗੂਆਂ ਦਾ ਬਚਿੱਤਰ ਸਿੰਘ ਜਟਾਣਾ ਨੇ ਧੰਨਵਾਦ ਕਰਦੇ ਹੋਏ ਕਿਹਾ  ਕਿ ਉਹ ਹਮੇਸ਼ਾ ਹੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਆਏ ਹਨ ਅਤੇ ਅੱਗੇ ਵੀ ਉਹ ਆਪਣੇ ਜ਼ਿਲ੍ਹੇ ਅਤੇ ਆਪਣੇ ਲੋਕਾਂ ਦੇ ਲਈ  ਸੱਚ ਦੀ ਲੜਾਈ ਜਾਰੀ ਰੱਖਣਗੇ  ।

ਵੱਖ-ਵੱਖ ਪਾਰਟੀਆਂ ਵੱਲੋਂ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੂੰ ਹਮਾਇਤ ਦੇਣ ਦਾ ਐਲਾਨ

ਇਸ ਮੌਕੇ ਬਚਿੱਤਰ ਸਿੰਘ ਜਟਾਣਾ  , ਕੁਲਵੰਤ ਸਿੰਘ ਸੈਣੀ, ਰਿੰਕੂ ਗਰੇਵਾਲ ,ਦੀਪੂ ਥਲੀ  ,  ਕਾਮਰੇਡ ਜਸਵੰਤ ਸਿੰਘ ਸੈਣੀ ਜ਼ਿਲ੍ਹਾ ਜਨਰਲ ਸਕੱਤਰ ਨਵਾਂਸ਼ਹਿਰ ,ਕਾਮਰੇਡ ਤਰਲੋਚਨ ਸਿੰਘ ਹੁਸੈਨਪੁਰ, ਕਾਮਰੇਡ ਹਰੀ ਸਿੰਘ ,ਕਾਮਰੇਡ ਹਰਜਿੰਦਰ ਸਿੰਘ  , ਆਦਿ ਹਾਜ਼ਰ ਸਨ  ।

ਵੱਖ-ਵੱਖ ਪਾਰਟੀਆਂ ਵੱਲੋਂ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੂੰ ਹਮਾਇਤ ਦੇਣ ਦਾ ਐਲਾਨ I ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ  ਪੰਜਾਬ ਪ੍ਰਧਾਨ ,ਪੰਜਾਬ ਬਚਾਓ ਸਾਂਝਾ ਫਰੰਟ ਦੇ ਕੋਆਰਡੀਨੇਟਰ ਅਤੇ ਸੰਯੋਜਕ ਮਨਜੀਤ ਸਿੰਘ ਮੁਹਾਲੀ ਤੇ ਸਮਾਜਵਾਦੀ ਪਾਰਟੀ ( ਸਪਾ ),ਸਾਂਝਾ ਪੰਜਾਬ ਮੋਰਚਾ’ ਬਹੁਜਨ ਮੁਕਤੀ ਪਾਰਟੀ ਦੇ  ਕੁਲਦੀਪ ਸਿੰਘ  ਈਸਾਪੁਰੀ  ,ਨਰੇਗਾ ਵਰਕਰ ਫਰੰਟ ,ਬਹੁਜਨ ਮੁਕਤੀ ਪਾਰਟੀ, ਮਜ਼ਦੂਰ ਕਿਸਾਨ ਦਲਿਤ ਫਰੰਟ ,ਸਰਪੰਚ ਯੂਨੀਅਨ ਪੰਜਾਬ ,ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਮੁਕਤਸਰ  ,ਰਿਪਬਲਿਕ ਪਾਰਟੀ ਆਫ ਇੰਡੀਆ ,ਪੰਜਾਬ ਲੋਕ ਜਨ ਸ਼ਕਤੀ ,ਰਾਸ਼ਟਰੀ ਪੱਛੜਾ ਵਰਗ ਮੋਰਚਾ  ,ਭਾਰਤ ਮੁਕਤੀ ਮੋਰਚਾ  ,ਹਮ ਭਾਰਤੀ ਪਾਰਟੀ ,ਲੋਕ ਅਧਿਕਾਰ ਲਹਿਰ  ਅਤੇ  ਉਨ੍ਹਾਂ ਨਾਲ ਬਲਜੀਤ ਸਿੰਘ ਖਰੜ, ਭੁਪਿੰਦਰ ਸਿੰਘ ਮਹਿਤੋ ਸੁੂਬਾ ਜਨਰਲ ਸਕੱਤਰ ਤ੍ਰਿਣਮੂਲ ਕਾਂਗਰਸ ,ਗੁਰਮੁੱਖ ਸਿੰਘ ਢੋਲਣਮਾਜਰਾ , ਸ਼੍ਰੀ ਬਚਿੱਤਰ ਸਿੰਘ ਜਟਾਣਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ ।