ਆਨਲਾਈਨ ਅਤੇ ਆਫ਼ਲਾਈਨ ਮਾਧਿਅਮ ਰਾਹੀਂ ਕੀਤਾ ਜਾ ਰਿਹਾ ਵੋਟਰਾਂ ਨੂੰ ਜਾਗਰੂਕ-: ਸੋਨਾਲੀ ਗਿਰੀ

168

ਆਨਲਾਈਨ ਅਤੇ ਆਫ਼ਲਾਈਨ ਮਾਧਿਅਮ ਰਾਹੀਂ ਕੀਤਾ ਜਾ ਰਿਹਾ ਵੋਟਰਾਂ ਨੂੰ ਜਾਗਰੂਕ-: ਸੋਨਾਲੀ ਗਿਰੀ

ਬਹਾਦਰਜੀਤ ਸਿੰਘ /ਰੂਪਨਗਰ, 23 ਜਨਵਰੀ,2022
ਡਿਪਟੀ ਕਮਿਸ਼ਨਰ-ਕਮ- ਜ਼ਿਲਾ੍ਹ ਚੋਣ ਅਫਸਰ,ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਕੌਵਿਡ-19 ਮਹਾਂਮਾਰੀ ਦੇ ਚਲਦਿਆਂ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਡਿਜ਼ੀਟਲ ਪਲੇਟਫਾਰਮ ਅਤੇ ਆਫ਼ਲਾਈਨ ਮਾਧਿਅਮ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਵੋਟਰ ਜਗਰੂਕਤਾ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਫ਼ੈਲਾਉਣ ਲਈ ਹੈਸ਼ਟੈਗਜ਼ ਦੀ ਮਦਦ ਲਈ ਜਾ ਰਹੀ ਹੈ ਅਤੇ ਨਾਲ ਹੀ ਵਿਦਿਆਰਥੀਆਂ ਖਾਸ ਕਰਕੇ ਪਹਿਲੀ ਵਾਰ ਵੋਟਰ ਬਣੇ ਵਿਦਿਆਰਥੀਆਂ ਦੇ ਲੇਖ ਲਿਖਣ, ਨਾਅਰੇ  ਲਿਖਣ ਅਤੇ ਪੋਸਟਰ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਵੋਟਾਂ ਸਬੰਧੀ ਸਹੁੰ ਵੀ ਚੁਕਾਈ ਜਾ ਰਹੀ ਹੈ। ਵਿਦਿਆਰਥੀਆਂ ਦੇ ਇਹ ਮੁਕਾਬਲੇ ਆਨ ਲਾਈਨ ਕਰਵਾਏ ਜਾ ਰਹੇ ਹਨ।

ਸੋਨਾਲੀ ਗਿਰੀ ਨੇ ਦੱਸਿਆ ਕਿ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਵਿਦਿਆਰਥੀਆਂ ਵਲੋਂ ਆਪਣੇ ਸਾਥੀਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਾਰੇ ਵੋਟਰ ਆਪਣੇ ਪਰਿਵਾਰ ਸਮੇਤ 20 ਫ਼ਰਵਰੀ ਨੂੰ ਬੂਥ ’ਤੇ ਜਾ ਕੇ ਵੋਟ ਪਾਉਣ। ਜਿਲ੍ਹੇ ਦੇ ਸਵੀਪ ਦਿਵਿਆਂਗ ਆਈਕਨ ਪ੍ਰੋ. ਜਤਿੰਦਰਕੁਮਾਰ,  ਟ੍ਰਾਂਸਜੈਂਡਰ ਆਈਕਨ ਮਹੰਤ ਮੰਨਾ ਅਤੇ ਰਾਈਫ਼ਲ ਸ਼ੂਟਰ ਜੈਸਮੀਨ ਕੌਰ ਵੱਲੋਂ ਵੀ ਆਮ ਜਨਤਾ ਨੂੰ ਆਪਣੀ ਵੋਟ ਬਣਾਉਣ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।

ਗਣਤੰਤਰ ਦਿਵਸ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਹਰ ਵਿਅਕਤੀ ਦਾ ਦੋਵੇਂ ਕੋਵਿਡ ਟੀਕਾਕਰਨ ਹੋਣਾ ਲਾਜ਼ਮੀ-: ਸੋਨਾਲੀ ਗਿਰੀ

ਉਨ੍ਹਾਂ ਇਹ ਵੀ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ, ਬੂਥ ਲੈਵਲ ਗਰੁੱਪਾਂ ਵਲੋਂ ਵੀ ਘਰ-ਘਰ ਜਾ ਕੇ ਸਮੂਹ ਵੋਟਰਾਂ ਖਾਸ ਕਰ ਦਿਵਿਆਂਗਜ਼ਨ, 80 ਸਾਲ ਤੋਂ ਵੱਧ ਉਮਰ, ਟ੍ਰਾਂਸਜੈਂਡਰ, ਪਹਿਲੀ  ਵਾਰ ਬਣੇ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਦਿਵਿਆਂਗਅਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਜੋ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਉਨ੍ਹਾਂ ਬਾਰੇ ਦੱਸਿਆ ਜਾ ਰਿਹਾ ਹੈ। ਜਿਲ੍ਹੇ ਵਿੱਚ ਸਵੀਪ ਪ੍ਰੋਗਰਾਮ ਕੌਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਡਿਜ਼ੀਟਲ ਮੀਡੀਆ ਅਤੇ ਘਰ-ਘਰ ਜਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਵੋਟਰਾਂ ਨੂੰ ਸੀ-ਵਿਜ਼ਿਲ ਐਪ, 1950 ਹੈਲਪਲਾਈਨ, ਦਿਵਿਆਂਗਾਂ ਲਈ ਪੀ.ਡਬਲਿਯੂ.ਡੀ. ਐਪ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।