ਕਿਸਾਨ ਮਾਰੂ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਵਿੱਚ ਅਸੀਂ ਆਪਣੇ ਕਿਸਾਨ ਸਾਥੀਆਂ ਨਾਲ ਡੱਟ ਕੇ ਖੜੇ ਹਾਂ – ਬਰਿੰਦਰ ਸਿੰਘ ਢਿੱਲੋਂ
ਬਹਾਦਰਜੀਤ ਸਿੰਘ /ਰੂਪਨਗਰ 24 ਜੁਲਾਈ 2025
ਅੱਜ ਰੂਪਨਗਰ ਬਲਾਕ ਦੇ ਪਿੰਡ ਗੁਰਦਾਸਪੁਰਾ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਵਿਵਾਦਿਤ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿੱਚ ਆਸ-ਪਾਸ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਬਰਿੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ “ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇਹ ਲੈਂਡ ਪੁਲਿੰਗ ਸਕੀਮ ਕਿਸਾਨ ਵਿਰੋਧੀ ਅਤੇ ਜ਼ਮੀਨ ਖੋਹਣ ਵਾਲੀ ਯੋਜਨਾ ਹੈ। ਅਸੀਂ ਇਸਦਾ ਡਟ ਕੇ ਵਿਰੋਧ ਕਰਾਂਗੇ ਅਤੇ ਆਪਣੇ ਕਿਸਾਨ ਭਰਾਵਾਂ ਦੇ ਹੱਕ ਲਈ ਹਰੇਕ ਮੰਚ ‘ਤੇ ਆਵਾਜ਼ ਬੁਲੰਦ ਕਰਾਂਗੇ। ਇੱਕ ਇੰਚ ਜ਼ਮੀਨ ਵੀ ਕਿਸੇ ਵੀ ਕੀਮਤ ‘ਤੇ ਸਰਕਾਰ ਨੂੰ ਨਹੀਂ ਦਿੰਦਿਆਂ।”
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਨੀਤਿ ਅੰਦਰ, ਕਿਸਾਨਾਂ ਦੀ ਜ਼ਮੀਨ ਕੌੜੀਆਂ ਕੀਮਤਾਂ ‘ਤੇ ਹੜਪਣਾ ਚਾਹੁੰਦੀ ਹੈ, ਜਿਸ ਨਾਲ ਨਾਂ ਸਿਰਫ਼ ਕਿਸਾਨਾਂ ਦਾ ਰੁਜ਼ਗਾਰ ਖੋਹਿਆ ਜਾਵੇਗਾ, ਸਗੋਂ ਉਹਨਾਂ ਨੂੰ ਆਪਣੇ ਹੀ ਪਿੰਡਾਂ ਤੋਂ ਬੇਦਖਲ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ “ਜੇਕਰ ਪੰਜਾਬ ਸਰਕਾਰ ਨੇ ਇਹ ਕਿਸਾਨ ਮਾਰੂ ਸਕੀਮ ਤੁਰੰਤ ਵਾਪਸ ਨਾ ਲਈ, ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਅਖੌਤੀ ਬਦਲਾਅ ਦੀ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕੀਤਾ ਜਾਵੇਗਾ।”
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਰਵਿੰਦਰ ਚੋਪੜਾ, ਕ੍ਰਿਸ਼ਨ ਸਿੰਘ ਰੈਲੋ ਕਲਾ, ਕੋਮਲ ਸਿੰਘ, ਸੌਦਾਗਰ ਸਿੰਘ, ਗੁਰਮੀਤ ਸਿੰਘ ਸ਼ਾਮਪੁਰਾ, ਜਸਵੰਤ ਰਾਏ,ਜਸਪਾਲ ਸਿੰਘ, ਪਰਮਿੰਦਰ ਸਿੰਘ, ਪ੍ਰੇਮ ਸਿੰਘ ਅਰਜਨ ਸਿੰਘ, ਸ਼ਾਮਪੁਰਾ ਪਿੰਡ ਤੋਂ ਜਗਤਾਰ ਸਿੰਘ ਜੱਗਾ, ਕਰਨਵੀਰ ਸਿੰਘ ਸਿੱਧੂ ਬੀ ਕੇ ਯੂ ਬਹਿਰਾਮਕੇ, ਰਾਮ ਸਹਾਏ, ਗੁਰਮੀਤ ਸਿੰਘ, ਸਾਬਕਾ ਪੰਚ ਦੀਦਾਰ ਸਿੰਘ ,ਸੁਰਜੀਤ ਸਿੰਘ ਗੁਰਪਾਲ ਸਿੰਘ ,ਦਰਸ਼ਨ ਸਿੰਘ ਜਸਵੀਰ ਸਿੰਘ ,ਕਰਮ ਸਿੰਘ, ਭੁਪਿੰਦਰ ਸਿੰਘ ਜੀ, ਅਮਰਜੀਤ ਸਿੰਘ ਜੋਰੀ ਸਾਬਕਾ ਸਰਪੰਚ, ਤਰਨਜੀਤ ਸਿੰਘ ਸਮਰਾਲਾ, ਮੁਖਤਿਆਰ ਸਿੰਘ ਛੋਟਾ ਫੂਲ, ਪੰਚ ਰਣਵੀਰ ਕੌਰ, ਲਾਲੀ ਛੋਟਾ ਫੂਲ, ਜਸਵਿੰਦਰ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਫੋਜੀ, ਕਰਮਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।