100 ਕਰੋੜ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਦੀ ਬਦਲੀ ਜਾ ਰਹੀ ਹੈ ਨੁਹਾਰ- ਸਿੱਖਿਆ ਮੰਤਰੀ

109

100 ਕਰੋੜ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਦੀ ਬਦਲੀ ਜਾ ਰਹੀ ਹੈ ਨੁਹਾਰ- ਸਿੱਖਿਆ ਮੰਤਰੀ

ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ ,12 ਮਾਰਚ ,2024

ਹਲਕੇ ਦੇ ਹਰ ਦੂਰ ਦੂਰਾਂਡੇ ਦੇ ਪਿੰਡ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਲਈ ਅਸੀ ਪੂਰੀ ਤਰਾਂ ਵਚਨਬੱਧ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੋਨੇ ਕੋਨੇ ਤੱਕ ਸਿਹਤ ਸਹੂਲਤਾਂ, ਸੜਕਾਂ, ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਸੂਬੇ ਦੇ 88 ਪ੍ਰਤੀਸ਼ਤ ਲੋਕਾਂ ਨੇ ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ, ਇਹ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਬਦਲ ਰਹੀ ਤਸਵੀਰ ਹੈ।

ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਅੱਜ ਗੰਭੀਰਪੁਰ ਅੱਪਰ ਤੇ ਗੰਭੀਰਪੁਰ ਲੋਅਰ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਸਿੱਖਿਆ ਮੰਤਰੀ ਨੇ ਅੱਜ ਗੰਭੀਰਪੁਰ ਲੋਅਰ ਵਿਖੇ 49 ਲੱਖ ਨਾਲ ਸਰਕਾਰੀ ਸਕੂਲ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਲਗਭਗ 4 ਕਰੋੜ ਨਾਲ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ, ਗੰਭੀਰਪੁਰ ਅੱਪਰ ਵਿੱਚ ਸਰਕਾਰੀ ਹਾਈ ਸਕੂਲ ਦਾ 16.70 ਲੱਖ ਨਾਲ ਸਕੂਲ ਦਾ ਨਵੀਨੀਕਰਨ ਕੀਤਾ ਜਾਵੇਗਾ ਤੇ ਖੇਡ ਗਰਾਊਡ ਦਾ ਉਦਘਾਟਨ ਵੀ ਕੀਤਾ, ਗੰਭੀਰਪੁਰ ਅੱਪਰ ਦੇ ਯੂਥ ਕਲੱਬ ਨੂੰ 5 ਲੱਖ, ਮਹਿਲਾ ਮੰਡਲ ਨੂੰ 30 ਹਜ਼ਾਰ ਰੁਪਏ ਦੇ ਚੈਕ ਦਿੱਤੇ ਗਏ। ਬੈਂਸ ਨੇ ਗੰਭੀਰਪੁਰ ਲੋਅਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀ ਇਮਾਰਤ ਦਾ ਨੀਹ ਪੱਥਰ ਰੱਖਿਆ, ਸਰਕਾਰੀ ਸਕੂਲਾਂ ਵਿਚ ਵਿੱਦਿਆ ਦਾ ਮਿਆਰ ਉੱਚਾ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਅੱਜ ਗੰਭੀਰਪੁਰ ਲੋਅਰ ਵਿੱਚ ਯੂਥ ਕਲੱਬ 5 ਲੱਖ, ਹਰਗੋਬਿੰਦ ਸਾਹਿਬ ਯੂਥ ਕਲੱਬ ਬਹਿਲੂ 1 ਲੱਖ, ਬਾਬਾ ਬਾਲਕ ਨਾਥ ਮੰਦਿਰ ਕਮੇਟੀ ਖਾਨਪੁਰ 1.5 ਲੱਖ, ਗੁਰਦੁਆਰਾ ਸਿੰਘ ਸਭਾ ਦੋਨਾਲ 50 ਹਜ਼ਾਰ, ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਜਿੰਦਵੜੀ 1.5 ਲੱਖ, ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਜਿੰਦਵੜੀ 50 ਹਜ਼ਾਰ, ਗ੍ਰਾਮ ਪੰਚਾਇਤ ਸੈਣੀ ਮਾਜਰਾ ਜਿੰਦਵੜੀ ਧਰਮਸ਼ਾਲਾ 1 ਲੱਖ, ਸੋਲਰ ਲਾਈਟਾ ਜਿੰਦਵੜੀ ਅੱਪਰ 1 ਲੱਖ, ਗੁਰੂ ਰਵਿਦਾਸ ਯੂਥ ਕਲੱਬ ਖਾਨਪੁਰ 1 ਲੱਖ, ਯੂਥ ਸੇਵਾਵਾ ਕਲੱਬ ਲੰਗ ਮਜਾਰੀ 50 ਹਜ਼ਾਰ, ਗੁਰੂ ਨਾਨਕ ਸਪੋਰਟਸ ਕਲੱਬ ਮਾਗੇਵਾਲ 50 ਹਜ਼ਾਰ, ਸੂਰੇਵਾਲ ਅੱਪਰ ਕਮਿਊਨਿਟੀ ਸੈਂਟਰ ਲਈ 2 ਲੱਖ, ਸੂਰੇਵਾਲ ਅੱਪਰ ਦੇ ਸੋਲਡ ਵੇਸਟ ਮੈਂਨੇਜਮੈਂਟ ਲਈ 3ਲੱਖ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੂਰੇਵਾਲ ਡੱਬਰੀ 1.5 ਲੱਖ ਰੁਪਏ ਦੀਆਂ ਗ੍ਰਾਟਾ ਦਿੱਤੀਆਂ ਗਈਆਂ।

ਬੈਂਸ ਨੇ ਕਿਹਾ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਕੈਂਪਾਂ ਵਿੱਚ ਖੁੱਦ ਸ਼ਿਰਕਤ ਕੀਤੀ ਤੇ ਲਗਭਗ 50 ਹਜ਼ਾਰ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾ ਹੱਲ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਰਾਜਨੀਤੀ ਨਿਮਰਤਾ ਤੇ ਇਮਾਨਦਾਰੀ ਦੀ ਹੈ,  ਨੰਗਲ ਦੇ ਫਲਾਈ ਓਵਰ ਦਾ ਕੰਮ ਕਰਵਾਇਆ ਗਿਆ, ਪੰਜ ਪਿਆਰਾ ਪਾਰਕ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ, 100 ਕਰੋੜ ਤੋ ਵੱਧ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਤੇ ਖਰਚ ਹੋ ਰਿਹਾ ਹੈ, 18 ਹਜ਼ਾਰ ਸਰਕਾਰੀ ਸਕੂਲਾਂ ਵਿਚ ਕੰਮ ਚੱਲ ਰਿਹਾ ਹੈ, ਦੋਂ ਸਕੂਲ ਆਫ ਬ੍ਰਿਲੀਐਸ, ਪਹਿਲੀ ਐਸਟ੍ਰੋਟਫ ਤੇ ਸੂਟਿੰਗ ਰੇਂਜ ਸਰਕਾਰੀ ਆਦਰਸ਼ ਸਕੂਲ ਲੋਦੀਪੁਰ, ਆਈ.ਟੀ.ਆੲ. ਦਾ ਨਵੀਨੀਕਰਨ ਕੀਤਾ ਜਾਵੇਗਾ ਤੇ 4 ਕਰੋੜ ਨਾਲ ਸ਼ਿਵਾਲਿਕ ਕਾਲਜ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਹਲਕੇ ਵਿਚ 9 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ, ਸਰਕਾਰੀ ਹਸਪਤਾਲਾ ਵਿੱਚ ਟੈਸਟ, ਦਵਾਈਆਂ ਮੁਫਤ ਮਿਲ ਰਹੀਆਂ ਹਨ ਤੇ ਅਲਟ੍ਰਾਸਾਊਡ ਦੀ ਸਹੂਲਤ ਸਰਕਾਰੀ ਪਰਚੀ ਤੇ ਪ੍ਰਾਈਵੇਟ ਸਕੈਨ ਸੈਂਟਰ ਤੋ ਲਈ ਜਾ ਸਕਦੀ ਹੈ।

100 ਕਰੋੜ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਦੀ ਬਦਲੀ ਜਾ ਰਹੀ ਹੈ ਨੁਹਾਰ- ਸਿੱਖਿਆ ਮੰਤਰੀ

100 ਕਰੋੜ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਕੂਲਾਂ ਦੀ ਬਦਲੀ ਜਾ ਰਹੀ ਹੈ ਨੁਹਾਰ- ਸਿੱਖਿਆ ਮੰਤਰੀ I ਇਸ ਮੌਕੇ ਰਾਜਪਾਲ ਸਿੰਘ ਸੇਖੋ ਉਪ ਮੰਡਲ ਮੈਜਿਸਟ੍ਰੇਟ, ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜਿਲ੍ਹਾਂ ਯੋਜਨਾ ਬੋਰਡ, ਰਾਮ ਕੁਮਾਰ ਮੁਕਾਰੀ ਚੇਅਰਮੈਨ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ,ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਬਚਿੱਤਰ ਸਿੰਘ ਬੈਂਸ, ਜਸਵਿੰਦਰ ਸਿੰਘ ਬਾਠ, ਪੰਜਾਬ ਸਿੰਘ ਸਰਪੰਚ, ਗੁਰਮੀਤ ਸਿੰਘ ਢੇਰ, ਜੱਗਾ ਬਹਿਲੂ, ਬਲਵਿੰਦਰ ਕੌਰ ਬੈਂਸ, ਦਵਿੰਦਰ ਸਿੰਘ ਸਿੰਦੂ ਬਲਾਕ ਪ੍ਰਧਾਨ, ਕੇਸਰ ਸਿੰਘ, ਜੁਝਾਰ ਸਿੰਘ ਆਸਪੁਰ ਬਲਾਕ ਪ੍ਰਧਾਨ, ਬਲਵੀਰ ਸਿੰਘ, ਪੱਮੂ ਢਿੱਲੋਂ, ਮਨੂੰ ਪੁਰੀ, ਦਲਜੀਤ ਸਿੰਘ ਕਾਕਾ ਨਾਨਗਰਾਂ, ਨਿਤਿਨ ਪੁਰੀ, ਦਇਆ ਸਿੰਘ, ਹਰੀ ਰਾਮ, ਐਡਵੋਕੇਟ ਨੀਰਜ ਸ਼ਰਮਾ, ਨਿਤਿਨ ਬਾਸੋਵਾਲ, ਧਰਮਪਾਲ, ਸਤਪਾਲ, ਦਰਸ਼ਨ ਕੁਮਾਰ, ਦੇਵੀ ਦਰਸ਼ਨ, ਜੀਵਨ ਕੁਮਾਰ, ਪ੍ਰਵੀਨ ਕੁਮਾਰ, ਲੇਖ ਰਾਮ, ਜਿਲ੍ਹਾ ਸਿੱਖਿਆ ਅਫਸਰ ਕੁਲਤਰਨਜੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਐਪੀ ਸਿੰਘ ਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।