ਘਾੜ ਇਲਾਕੇ ਵਿੱਚੋਂ ਕਾਂਗਰਸ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਨਾਲ ਸੁਰਿੰਦਰ ਹਰੀਪੁਰ ਦਾ ਸਿਆਸੀ ਕੱਦ ਹੋਇਆ ਉੱਚਾ

84

ਘਾੜ ਇਲਾਕੇ ਵਿੱਚੋਂ ਕਾਂਗਰਸ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਨਾਲ ਸੁਰਿੰਦਰ ਹਰੀਪੁਰ ਦਾ ਸਿਆਸੀ ਕੱਦ ਹੋਇਆ ਉੱਚਾ

ਬਹਾਦਰਜੀਤ  ਸਿੰਘ / royalpatiala.in News/ ਰੂਪਨਗਰ, 18 ਦਸੰਬਰ,2025

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚੋਂ ਘਾੜ ਇਲਾਕੇ ਵਿੱਚੋਂ ਕਾਂਗਰਸੀ ਉਮੀਦਵਾਰਾਂ ਦੀ ਹੋਈ ਸ਼ਾਨਦਾਰ ਜਿੱਤ ਨਾਲ ਜਿਲਾ ਯੂਥ ਕਾਂਗਰਸ ਰੋਪੜ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਦਾ ਸਿਆਸੀ ਕੱਦ ਉੱਚਾ ਹੋ ਗਿਆ ਹੈ।

ਦੱਸ ਦਈਏ ਕਿ ਸੁਰਿੰਦਰ ਸਿੰਘ ਹਰੀਪੁਰ ਪੰਜਾਬ ਵਿਧਾਨ ਸਭਾ ਦੀ ਸਾਬਕਾ ਸਪੀਕਰ ਰਾਣਾ ਕਮਲਪਾਲ ਸਿੰਘ ਦੀ ਕਰੀਬੀਆਂ ਵਿੱਚੋਂ ਹਨ । ਸੁਰਿੰਦਰ ਸਿੰਘ ਹਰੀਪੁਰ ਕਾਂਗਰਸ ਪਾਰਟੀ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਕਾਂਗਰਸ ਉਮੀਦਵਾਰਾਂ ਦੀ ਜਿੱਤ ਲਈ ਸੁਰਿੰਦਰ ਸਿੰਘ ਹਰੀਪੁਰ ਵੱਲੋਂ ਘਾੜ  ਇਲਾਕੇ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਆਮ ਆਦਮੀ ਪਾਰਟੀ ਦੀਆਂ ਨਕਾਮੀਆਂ ਨੂੰ ਵੀ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ।

ਸੁਰਿੰਦਰ ਸਿੰਘ ਹਰੀ ਪਰ ਨੇ ਕਾਂਗਰਸੀ ਉਮੀਦਵਾਰਾਂ ਦੀ ਹੋਈ ਸ਼ਾਨਦਾਰ ਜਿੱਤ ਤੇ ਕਿਹਾ ਕਿ ਹੁਣ ਲੋਕਾਂ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਿਆ ਹੈ। ਅਤੇ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਵਾਪਸੀ ਕਰੇਗੀ ਅਤੇ ਜਨਤਾ ਦੀ ਸੇਵਾ ਕੀਤੀ ਜਾਵੇਗੀ। ਹਰੀਪਰ ਨੇ ਕਿਹਾ ਕਿ ਘਾੜ ਇਲਾਕੇ ਦਾ ਸਰਬਪੱਖੀ ਵਿਕਾਸ ਕਾਂਗਰਸ ਸਰਕਾਰ ਹੀ ਕਰਵਾ ਸਕਦੀ ਹੈ ਇਸ ਲਈ ਲੋਕ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸੱਤਾ ਸੋਪਣ ਲਈ ਤਿਆਰ ਬੈਠੇ ਹਨ।

ਘਾੜ ਇਲਾਕੇ ਵਿੱਚੋਂ ਕਾਂਗਰਸ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਨਾਲ ਸੁਰਿੰਦਰ ਹਰੀਪੁਰ ਦਾ ਸਿਆਸੀ ਕੱਦ ਹੋਇਆ ਉੱਚਾ

ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਅਤੇ 2027 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਵਾਉਣਗੇ ‌ ਜ਼ਿਕਰ ਯੋਗ ਹੈ ਕਿ ਬਲਾਕ ਸੰਮਤੀ ਜੋਨ ਭੰਗੜਾ ਤੋਂ ਸ਼ਿੰਗਾਰਾ ਸਿੰਘ, ਪੁਰਖਾਲੀ ਜੋਨ ਤੋਂ ਕੁਲਵਿੰਦਰ ਕੌਰ, ਬਾਜ਼ਾਰ ਬਰਦਾਰ ਜੋਨ ਤੋਂ ਹਰਜਿੰਦਰ ਕੌਰ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਕੀਤਾ ਹੈ।