ਨੌਜਵਾਨਾਂ ਤੇ ਨਵੀਂ ਪੀੜੀ ਅੰਦਰ ਬਜ਼ੁਰਗਾਂ ਪ੍ਰਤਿ ਪਿਆਰ ਤੇ ਸਤਿਕਾਰ ਦੀ ਭਾਵਨਾ ਕਰਨ ਲਈ ਲਾਮਬੰਦ ਹੋਣ ਚਾਹੀਦਾ:- ਪ੍ਰਿਸੀਪਲ ਜਤਿੰਦਰ ਸਿੰਘ ਗਿੱਲ

99
Social Share

ਨੌਜਵਾਨਾਂ ਤੇ ਨਵੀਂ ਪੀੜੀ ਅੰਦਰ ਬਜ਼ੁਰਗਾਂ ਪ੍ਰਤਿ ਪਿਆਰ ਤੇ ਸਤਿਕਾਰ ਦੀ ਭਾਵਨਾ ਕਰਨ ਲਈ ਲਾਮਬੰਦ ਹੋਣ ਚਾਹੀਦਾ:- ਪ੍ਰਿਸੀਪਲ ਜਤਿੰਦਰ ਸਿੰਘ ਗਿੱਲ

ਬਹਾਦਰਜੀਤ ਸਿੰਘ /ਰੂਪਨਗਰ, 1 ਅਕਤੂਬਰ,2024

ਸਰਸਵਤੀ ਦੇਵੀ ਮੁੰਡਰਾ ਚੈਰੀਟੇਬਲ ਟਰੱਸਟ (ਰਜਿ.) ਵਲੋਂਅੱਜ ਬਜ਼ੁਰਗਾਂ ਦੇ “ਆਪਣਾ ਘਰ” ਹਵੇਲੀ ਕਲਾਂ ਦੇ ਬਾਨੀਸਵਰਗੀ ਲੇਖ ਰਾਜ ਮੁੰਡਰਾ ਦਾ 103ਵਾਂ ਜਨਮ ਦਿਨ ਅਤੇ‘ਆਪਣਾ ਘਰ’ ਦਾ 19ਵਾਂ ਸਥਾਪਨਾ ਦਿਵਸ ਬਹੁਤ ਹੀ ਢੁਕਵੇਂਢੰਗ ਤੇ ਉਤਸਾਹ ਨਾਲ ਮਨਾਇਆ ਗਿਆ।ਇਸ ਮੌਕੇ ਤੇਂ‘ਸਮਾਜ ਦੀ ਬਜ਼ੁਰਗਾਂ ਪ੍ਰਤਿ ਭੁਮਿਕਾ’ ਦੇ ਵਿਸ਼ੇ ਤੇ ਸਰਕਾਰੀਕਾਲਜ਼ ਰੂਪਨਗਰ ਦੇ ਪ੍ਰਿੰਸੀਪਲ ਪੋ੍ਰ. ਜਤਿੰਦਰ ਸਿੰਘ ਗਿੱਲ ਨੇਅੱਜ ਦੇ ਸਮਾਜ ਵਿੱਚ ਬਜ਼ੁਰਗਾਂ ਦੀ ਮਜੂਦਾ ਸਥਿਤੀ ਦੇ ਵੱਖ ਵੱਖਪਹਿਲੁਆ ਤੇ ਵਿਸ਼ਥਾਰ ਨਾਲ ਚਰਚਾ ਕੀਤੀ ਅਤੇ ਸਮਾਜ ਦੇਸੂਝਵਾਨ ਲੋਕਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਅਜਿਹਾ ਮਹੌਲ਼ਕਾਇਮ ਕਰਨ ਲਈ ਲਾਮਬੰਦ ਹੋਣ ਜਿਸ ਨਾਲ ਨੌਜਵਾਨਾਂ ਅਤੇਨਵੀਂ ਪੀੜੀ ਅੰਦਰ ਆਪਣੇ ਤੇ ਸਮਾਜ ਦੇ ਸਮੂਹ ਬਜ਼ੁਰਗਾਂ ਪ੍ਰਤਿਪਿਆਰ ਤੇ ਸਤਿਕਾਰ ਦੀ ਭਾਵਨਾ ਵੱਧੇ ਫੁਲੇ।

ਇਸ ਦੇ ਨਾਲ ਨਾਲਸਮਾਜ ਜ਼ਿਨ੍ਹਾਂ ਬਜ਼ੁਰਗਾਂ ਨੂੰ ਮਾਨ ਸਤਿਕਾਰ ਦੇ ਰਿਹਾ ਹੈ ਇਹਗੱਲ ਵੀ ਲੋਕਾਂ ਤੱਕ ਜਾਣੀ ਚਾਹੀਦੀ ਹੈ। ਉਨਾਂ ‘ਆਪਣਾ ਘਰ’‘ਚ ਬਜ਼ੁਰਗਾਂ ਲਈ ਕੀਤੇ ਯੋਗ ਪ੍ਰਬੰਧਾਂ ਲਈ ਇਸ ਦੇਸੰਸਥਾਪਕ ਸਵਰਗੀ ਲੇਖ ਰਾਜ ਮੁੰਦਰਾ ਤੇ ਮਜੂਦਾ ਪ੍ਰਬੰਧਕਾਂ ਨੂੰਵਧਾਈ ਦਿੱਤੀ। ਇਸ ਮੌਕੇ ਆਪਣਾ ਘਰ ਟਰੱਸਟ ਦੇ ਪੈਟਰਨਉੱਘੇ ਸਮਾਜ ਸੇਵਕ ਡਾ. ਆਰ. ਐਸ. ਪਰਮਾਰ ਕਿਹਾ ਕਿ ਸਮਾਜਦੇ ਸਰਵਪੱਖੀ ਵਿਕਾਸ ਲਈ ਬਜ਼ੁਰਗਾਂ ਪ੍ਰਤਿ ਉਸਾਰੂ ਸੋਚਅਪਣਾਉਣ ਦੀ ਲੋੜ੍ਹ ਹੈ। ਇਸ ਲਈ ਬਜ਼ੁਰਗਾਂ ਨੂੰ ਬਣਦਾਸਤਿਕਾਰ ਦੇਣ ਲਈ ਵਿਆਪਕ ਪੱਧਰ ਤੇ ਲੋਕਾਂ ਨੂੰ ਜਾਗਰੂਕਕਰਨਾ ਚਾਹੀਦਾ ਹੈ।

ਸਮਾਗਮ ਵਿੱਚ ਵਿਸ਼ੇਸ਼ ਤੌਰ  ਬਘੇਲਸਿੰਘ ਮੁੱਖ ਮੈਨੇਜਿੰਗ ਡਾਇਰੈਕਟਰ ਰੋਪੜ ਪ੍ਰਾਪਰਟੀ ਐਡਬਿਲਡਰ ਨੇ ਸਿਰਕਤ ਕੀਤੀ। ਉਨ੍ਹਾਂ ‘ਆਪਣਾ ਘਰ’ ਦੇ ਪ੍ਰਬੰਧਕਾਂਨੂੰ ਨੇਕ ਕਾਰਜ਼ ਕਰਨ ਲਈ ਵਧਾਈ ਦਿੱਤੀ ਅਤੇ ਸੰਸਥਾ ਨੂੰਮਜਬੂਤ ਕਰਨ ਲਈ ਮਾਲੀ ਮਦਦ ਕਰਨ ਦਾ ਐਲਾਨ ਕੀਤਾ।ਇਸ ਮੌਕੇ ਸਰਕਾਰੀ ਕਾਲਜ਼ ਤੋਂ ਪੋ੍ਰ. ਨਿਰਮਲ ਸਿੰਘ ਬਰਾੜ ਨੇਬਜ਼ੁਰਗਾਂ ਪ੍ਰਤਿ ਸਮਰਪਿਤ ਬਹੁਤ ਹੀ ਖੂਬਸੂਰਤ ਸਬਦਾਂ ਰਾਹੀਆਪਣੀ ਹਾਜ਼ਰੀ ਲਗਾਈ।

ਇਸ ਵਿਸ਼ੇਸ਼ ਸਮਾਗਮ ਸ਼ਹਿਰ ਦੀਸਮੂਹ ਸਮਾਜਸੇਵੀ ਸੰਸਥਾਵਾਂ ਦੇ ਮੁਖਿਆ ਅਤੇ ਆਪਣਾ ਘਰ ਦੇਬਹੁਤ ਸਾਰੇ ਦਾਨਵੀਰਾਂ ਨੇ ਸਿਰਕਤ ਕੀਤੀ ਜ਼ਿਨ੍ਹਾਂ ਵੱਲੋਂ ਮਿਲ ਰਹੇਸਹਿਯੋਗ ਲਈ ‘ਆਪਣਾ ਘਰ’  ਟਰੱਸਟ ਦੇ ਪ੍ਰਧਾਨ ਰਾਜਿੰਦਰਸੈਣੀ ਨੇ ਧੰਨਵਾਦ ਕਰਦਿਆ ਸੰਸਥਾਪਕ ਸਵਰਗੀ ਲੇਖ ਰਾਜਮੁੰਡਰਾ ਦੀ ਬਜ਼ੁਰਗਾਂ ਪ੍ਰਤਿ ਅਪਣਾਈ ਸਮਾਜਸੇਵੀ ਸੋਚ ਤੇ ਉਨ੍ਹਾਂਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਜੂਦਾ  ਟਰੱਸਟ ਨੇ ਦਾਨਵੀਰਾਂ ਦੇ ਮਿਲੇ ਸਹਿਯੋਗ ਨਾਲ ‘ਆਪਣਾ ਘਰ’‘ਚ ਬਜ਼ੁਰਗਾਂ ਨੂੰ ਹਰ ਤਰਾਂ ਦੀ ਸਹੂਲਤਾ ਪ੍ਰਦਾਨ ਕਰਨ ਤੇਇਮਾਰਤ ਦਾ ਨਵੀਨੀਕਰਨ ਕਰਨ ਲਈ ਬੀਤੇ 5-6 ਸਾਲਾਂਦੌਰਾਨ ਕੋਈ 18 ਲੱਖ ਰੁਪਏ ਖਰਚ ਕੀਤੇ ਹਨ।

ਇਸ ਮੌਕੇ ਤੇ ਸਵਰਗੀ ਐਲ. ਆਰ ਮੁੰਡਰਾ ਦੇ 103ਵੇਂ ਜਨਮ ਦਿਨ ‘ਤੇ ਅਤੇਅੱਜ ਦੇ ਦਿਨ ਜਨਮੀ ਇੱਕ ਬੇਟੀ ਸੀਰਤ ਸਪੁੱਤਰੀ ਪ੍ਰੀਤਕਮਲਦਾ 15ਵਾਂ ਜਨਮ ਦਿਨ ਬਾਰੇ ਕੇਕ ਕੱਟਕਿਆ ਗਿਆ। ਸਮਾਗਮਦੌਰਾਨ ਇਨਰਵੀਲ੍ਹ ਕਲੱਬ ਰੂਪਨਗਰ ਵਲੋ ਸੰਸਥਾ ਨੂੰ 5 ਸਟੂਲਭੇਟ ਕੀਤੇ ਗਏ।

ਨੌਜਵਾਨਾਂ ਤੇ ਨਵੀਂ ਪੀੜੀ ਅੰਦਰ ਬਜ਼ੁਰਗਾਂ ਪ੍ਰਤਿ ਪਿਆਰ ਤੇਸਤਿਕਾਰ ਦੀ ਭਾਵਨਾ ਕਰਨ ਲਈ ਲਾਮਬੰਦ ਹੋਣ ਚਾਹੀਦਾ:- ਪ੍ਰਿਸੀਪਲ ਜਤਿੰਦਰ ਸਿੰਘ ਗਿੱਲ

ਇਸ ਸਮਾਗਮ ਵਿੱਚ  ਇੰਨਰਵੀਲ੍ਹ ਕਲੱਬ, ਰੋਟਰੀ ਕਲੱਬ, ਰੋਟਰੀ ਕਲੱਬ ਸੈਂਟਲ, ਲਾਇਨਜ ਕਲੱਬ, ਭਾਰਤੀਯੋਗ ਸੰਸਥਾਨ, ਸੀਨੀਅਰ ਸਿਟੀਜ਼ਨਜ਼ ਕੌਸਲ, ਸੇਵਾਮੁਕਤ ਬੈਂਕਮੁਲਾਜ਼ਮ, ਸੈਣੀ ਭਵਨ ਤੋਂ ਪ੍ਰਮੁੱਖ ਸਖਸੀਅਤਾ ਅਤੇ ਆਪਣਾ ਘਰਦੇ ਦਾਨਵੀਰਾਂ ਨੇ ਖੁੱਲਕੇ ਸਿਰਕਤ ਤੇ ਮਾਲੀ ਮਦਦ ਸੰਸਥਾ ਨੂੰਦਾਨ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਮੁੱਖਇੰਜਨੀਅਰ ਤੇਜਪਾਲ ਸਿੰਘ, ਸਾਬਕਾ ਰੋਟਰੀ ਗਵਰਨਰ ਚੇਤਨਅਗਰਵਾਲ, ਸ਼ਾਲ ਲਾਲ ਗੋਇਲਸੈਣੀ ਪ੍ਰਧਾਨ ਸੀਨੀਅਰਸਿਟੀਜ਼ਨਜ਼, ਇੰਜ ਕਰਨੈਲ ਸਿੰਘ, ਰਾਜਿੰਦਰ ਸਿੰਘ ਨਨੂਆ, ਐਡਵੋਕੇਟ ਕੁਲਤਾਰ ਸਿੰਘ, ਸਾਬਕਾ ਡੀਈੳ ਹਰਚਰਨ ਦਾਸ, ਸਇੰਜ ਸਤਪਾਲ ਸ਼ਰਮਾ, ਕੁਸਮ ਸ਼ਰਮਾ, ਮੋਹਨ ਸਿੰਘ ਚਾਹਲ, ਬਲਵਿੰਦਰ ਕੌਰ, ਪਿੰਸੀਪਲ ਰਾਵਿੰਦਰ ਕੌਰ, ਰਾਜੀਵ ਭਾਰਤੀ, ਕੰਵਰਜੀਤ ਸੈਣੀ, ਹਰਜੀਤ ਸਿੰਘ ਗਿਰਨ, ਸ਼ਾਮ ਲਾਲ ਗੋਇਲ, ਕੇ. ਐਲ ਕਪੂਰ, ਵਨੀਤਾ ਗੁਪਤਾ, ਸੰਸਥਾ ਦੇ ਟਰਸਟੀ ਬਲਬੀਰਸਿੰਘ ਸੈਣੀ, ਡਾ. ਅਜਮੇਰ ਸਿੰਘ, ਅਮਰਜੀਤ ਸਿੰਘ, ਬਹਾਦਰਜੀਤ ਸਿੰਘ, ਜਗਦੇਵ ਸਿੰਘ, ਦਲਜੀਤ ਸਿੰਘ ਵੀ ਹਾਜ਼ਰਸਨ।