ਅਣਗਿਹਲੀ ਕਾਰਨ ਹੋ ਸਕਦੇ ਹੈ ਕੋਵਿਡ ਦਾ ਸ਼ਿਕਾਰ ਡਾ. ਹਰੀ ਨਰਾਇਣ ਸਿੰਘ- ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ

214

ਅਣਗਿਹਲੀ ਕਾਰਨ ਹੋ ਸਕਦੇ ਹੈ ਕੋਵਿਡ ਦਾ ਸ਼ਿਕਾਰ  ਡਾ. ਹਰੀ ਨਰਾਇਣ ਸਿੰਘ-  ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ13 ਅਪ੍ਰੈਲ 2020

ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਸ੍ਰੀ ਮੁਕਤਸਰ ਸਾਹਿਬ  ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ  ਲੋਕਾਂ ਨੂੰ ਕੋਰੋਨਾ ਵਾਇਰਸ  ਵਰਗੀ ਮਹਾਮਾਰੀ ਤੋਂ ਬਚਾਇਆ ਤੇ ਸੁਰੱਖਿਅਤ ਰੱਖਿਆ ਜਾ ਰਿਹਾ ਹੈ ਅਤੇ ਸਮੇਂ ਸਮੇਂੇ ਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਕੋਰੋਨਾ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਉਹਨਾਂ ਅੱਗੇ  ਦੱਸਿਆ ਕਿ ਕੋਵਿਡ ਤੋਂ ਬੱਚਣ ਲਈ ਇਹ ਜ਼ਰੂਰੀ ਹੈ ਕਿ ਸਮੂਹ ਜ਼ਿਲ੍ਹਾਂ ਨਿਵਾਸੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ। ਘਰ ਵਿੱਚ ਰਹਿਣ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ, ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਦੇਣ, ਬਾਹਰੀ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਜੇਕਰ ਬਾਹਰੋ ਘਰ ਵਿੱਚ ਕੋਈ ਚੀਜ਼ ਜਾਂ ਪੈਕੇਟ ਲਿਆ ਜਾਂਦਾ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਵਰਤੋਂ ਵਿੱਚ ਲਿਆਉਂਦਾ ਜਾਵੇ।

ਅਣਗਿਹਲੀ ਕਾਰਨ ਹੋ ਸਕਦੇ ਹੈ ਕੋਵਿਡ ਦਾ ਸ਼ਿਕਾਰ ਡਾ. ਹਰੀ ਨਰਾਇਣ ਸਿੰਘ- ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ

ਘਰੋਂ ਬਾਹਰ ਜਾਣ ਲੱਗੇ ਮਾਸਕ ਜ਼ਰੂਰ ਪਾਇਆ ਜਾਵੇ, ਨਿੱਜੀ ਦੂਰੀ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਬਾਹਰੋਂ ਘਰ ਆਉਂਦਾ ਹੈ ਉਹ ਘਰ ਆ ਕਿ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਵੇ, ਪਰਸ, ਬੈਗ, ਚਾਂਬਦੀਆਂ  ਆਦਿ ਨੂੰ ਘਰ ਵਿੱਚ ਦਾਖਲ ਹੋਣ ਤੇ ਕਿਸੇ ਬਕਸੇ ਵਿੱਚ ਧਰ ਦਿੱਤਾ ਜਾਵੇ।  ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਨਹਾਉਣ ਨੂੰ ਪਹਿਲ ਦਿੱਤੀ ਜਾਵੇ।

ਅਣਗਿਹਲੀ ਕਾਰਨ ਹੋ ਸਕਦੇ ਹੈ ਕੋਵਿਡ ਦਾ ਸ਼ਿਕਾਰ  ਡਾ. ਹਰੀ ਨਰਾਇਣ ਸਿੰਘ-  ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ Iਉਹਨਾ ਸਿਹਤ ਵਿਭਾਗ ਦੇ  ਅਧਿਕਾਰੀਆਂ, ਆਸ਼ਾ ਵਰਕਰਾਂ ਤੇ ਮੇਲ ਵਰਕਰਾਂ  ਨੂੰ ਕਿਹਾ ਕਿ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ ਜਾਵੇ ।