ਅੰਮ੍ਰਿਤਸਰ ਵਿੱਚ ਭਾਰੀ ਮਾਤਰਾ ਵਿੱਚ ਈ–ਰਿਕਸਿਆਂ ਵਲੋਂ ਬਿਜਲੀ ਚੋਰੀ ; ਦੋਸ.ੀਆਂ ਵਿਰੁੱਧ -FIR ਦਰਜ
ਕੰਵਰ ਇੰਦਰ ਸਿੰਘ/ ਅੰਮ੍ਰਿਤਸਰ / 07.03.2020
ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ. ਨੂੰ ਵਟਸਐਪ ਰਾਹੀਂ ਇੱਕ ਸਿਕਾਇਤ ਪ੍ਰਾਪਤ ਹੋਈ ਕਿ ਭੰਡਾਰੀ ਪੁੱਲ ਵਿਖੇ ਪੰਡਿਤ ਦੀਨ ਦਿਆਲ ਓਪਾਧਿਆਏ ਮਾਰਕਿਟ ਵਿੱਚ ਭਾਰੀ ਮਾਤਰਾ ਵਿੱਚ ਈ-ਰਿਕਸਿਆਂ ਨੂੰ ਬਿਜਲੀ ਚੋਰੀ ਕਰਕੇ ਚਾਰਜਿੰਗ ਕੀਤੀ ਜਾਂਦੀ ਹੈ| ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ. ਦੀਆਂ ਹਦਾਇਤਾਂ ਤੇ ਇੰਨਫੋਰਸਮੈਂਟ ਨੰ:2 ਅਤੇ ਇੰਨਫੋਰਸਮੈਂਟ ਨੰ: 3 ਅੰਮ੍ਰਿਤਸਰ ਵਲੋਂ ਸਾਂਝੇ ਤੌਰ ਤੇ 06.03.2020 ਅਤੇ 07.03.2020 ਦੀ ਦਰਮਿਆਨੀ ਰਾਤ 00.30 ਵਜੇ ਮੌਕਾ ਚੈੱਕ ਕੀਤਾ ਗਿਆ ਅਤੇ ਪਾਇਆ ਗਿਆ ਕਿ ਉਕਤ ਮੌਕੇ ਤੇ ਬਿਜਲੀ ਚੋਰੀ (ਸਿੱਧੀ ਕੁੰਡੀ) ਰਾਹੀਂ 54 ਨੰ: ਪਾਵਰ ਪੁਆਇੰਟਾਂ ਨਾਲ 52 ਨੰ: ਈ.ਰਿਕਸ.ੇ ਚਾਰਜ ਕੀਤੇ ਜਾ ਰਹੇ ਸਨ|
ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਨਿਯਮਾਂ ਮੁਤਾਬਕ 32,65,920/ਰੁ: ਜੁਰਮਾਨੇ ਵਜੋਂ ਚਾਰਜ ਕੀਤੇ ਗਏ ਹਨ, ਕੁਨੈਕਸਨ ਕੱਟਿਆ ਜਾ ਚੁੱਕਾ ਹੈ ਅਤੇ ਦੋਸ.ੀਆਂ ਵਿਰੁੱਧ -FIR ਦਰਜ ਕਰ ਦਿੱਤੀ ਗਈ ਹੈ| ਇਸ ਬਿਜਲੀ ਚੋਰੀ ਲਈ ਜਿੰਮੇਵਾਰ ਬਿਜਲੀ ਮੁਲਾਜਮਾਂ/ਅਧਿਕਾਰੀਆਂ ਵਿਰੁੱਧ ਅਨੁਸਾਸਨੀ ਕਾਰਵਾਈ ਕੀਤੀ ਜਾ ਰਹੀ ਹੈ|
ਪੀ.ਐਸ.ਪੀ.ਸੀ.ਐਲ. ਆਪਣੇ ਖਪਤਕਾਰਾਂ ਨੂੰ ਅਪੀਲ ਕਰਦਾ ਹੈ ਕਿ ਬਿਜਲੀ ਚੋਰੀ ਨੂੰ ਜੜੋਂ ਖਤਮ ਕਰਨ ਲਈ ਇਸ ਸਬੰਧੀ ਸੂਚਨਾ ਦੇਣ ਲਈ 9646175770 ਤੇ ਸਿਕਾਇਤ ਦਰਜ ਕਰਵਾਉਣ| ਸਿ.ਕਾਇਤਕਰਤਾ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ| ਬੁਲਾਰੇ ਵਲੋਂ ਦੱਸਿਆ ਗਿਆ ਕਿ ਰੇਡੀਓ ਜਿੰਗਲਸ , ਸੋਸ.ਲ ਮੀਡੀਆ ਅਤੇ ਪ੍ਰੈਸ ਰਾਹੀਂ ਵੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਲੋਕਾਂ ਨੂੰ ਬਿਜਲੀ ਚੋਰੀ ਰੋਕਣ ਵਿਚ ਮਦਦ ਕਰਨ ਲਈ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ|
ਪੀ.ਐਸ.ਪੀ.ਸੀ.ਐਲ. ਵਲੋਂ ਇਸਤਿਹਾਰਾਂ ਰਾਹੀਂ ਵੀ ਸਪੈਸਲ ਨੰਬਰ ਜਾਰੀ ਕੀਤੇ ਗਏ ਹਨ, ਤਾਂ ਜੋ ਖਪਤਕਾਰ ਬਿਜਲੀ ਚੋਰੀ ਬਾਰੇ ਸੂਚਨਾ ਦੇ ਸਕਣ|