ਅੱਜ ਦਾ ਪਟਿਆਲਾ ਜਿਲ੍ਹੇ ਵਿੱਚ ਕੋਰੋਨਾ ਅਪਡੇਟ

162

ਅੱਜ ਦਾ ਪਟਿਆਲਾ ਜਿਲ੍ਹੇ ਵਿੱਚ ਕੋਰੋਨਾ ਅਪਡੇਟ

ਪਟਿਆਲਾ, 13 ਮਈ (       )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 2063 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,65,438 ਹੋ ਗਿਆ ਹੈ।ਜਿਹਨਾਂ ਵਿੱਚ 18 ਤੋਂ 44 ਸਾਲ ਦੇ ਉਮਰ ਵਰਗ ਦੇ 105 ਉਸਾਰੀ ਕਾਮਿਆਂ ਵੱਲੋਂ ਲਗਵਾਏ ਕੋਵਿਡ ਟੀਕਾਕਰਣ ਵੀ ਸ਼ਾਮਲ ਹੈ ।ਉਹਨਾਂ ਕਿਹਾ ਕਿ ਵੈਕਸੀਨ ਦੀ ਕਮੀ ਕਾਰਣ ਮਿਤੀ 14 ਮਈ ਦਿਨ ਸ਼ੁਕਰਵਾਰ ਨੂੰ ਜਿਲੇ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾ, ਪਰੰਤੂ ਜਿਹਨਾਂ ਨਾਗਰਿਕਾ ਦੇ ਪਹਿਲਾ ਟੀਕਾ ਕੋਵੈਕਸੀਨ ਦਾ ਲਗਿਆ ਹੈ ਅਤੇ ਪਹਿਲਾ ਟੀਕਾ ਲਗੇ ਨੁੰ ਮਹੀਨਾ ਹੋ ਚੁੱਕਾ ਹੈ, ਉਹਨਾਂ ਦੇ ਕੋਵੈਕਸੀਨ ਦੀ ਕੇਵਲ ਦੁਸਰੀ ਡੋਜ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਲਗਾਈ ਜਾਵੇਗੀ।ਡਾ. ਵੀਨੂੰ ਗੋਇਲ ਨੇਂ ਕਿਹਾ ਕਿ ਮਿਤੀ 14 ਮਈ ਦਿਨ ਸ਼ੁਕਰਵਾਰ ਨੂੰ 18 ਤੋਂ 44 ਸਾਲ ਤੱਕ ਦੇ ਉਸਾਰੀ ਵਰਕਰਾਂ ਦੇ ਟੀਕੇ ਲਗਾਉਣ ਲਈ ਇੱਟਾਂ ਦਾ ਭੱਠਾ ਪਿੰਡ ਭਾਨਰਾ ਅਤੇ ਜਿੰਦਲ ਇੰਨਫਰਾ( ਕੰਨਸਟਰਕਸ਼ਨ ਕੰਪਨੀ) ਪਿੰਡ ਤੇਪਲਾ ਰਾਜਪੁਰਾ ਵਿਖੇ ਕੈਂਪ ਲਗਾਏ ਜਾਣਗੇ।

ਸਿਵਲ ਸਰਜਨ ਨੇਂ ਕਿਹਾ ਕਿ ਹੁਣ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਵਿਡ ਟੀਕਾਕਰਨ ਦੇ ਤੀਸਰੇ ਫੇਸ ਵਿੱਚ ਸਰਕਾਰੀ ਤੇਂ ਪ੍ਰਾਈਵੇਟ ਖੇਤਰ ਵਿੱਚ ਕੰਮ ਕਰਦੇ ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਾ ਅਤੇ 18 ਤੋਂ 44 ਸਾਲ ਦੇ ਉਹ ਨਾਗਰਿਕ ਜੋ ਕਿ ਹੋਰ ਬਿਮਾਰੀਆਂ ਜਿਵੇਂ ਦਿਲ ਦੀਆਂ ਬਿਮਾਰੀਆਂ, ਬੱਲਡ ਪ੍ਰੈਸ਼ਰ, ਕੈਂਸਰ, ਸ਼ੁਗਰ, ਕਿਡਨੀ ਦੀਆਂ ਬਿਮਾਰੀਆਂ, ਜਿਗਰ ਦੀਆਂ ਬਿਮਾਰੀਆਂ, ਸਾਹ ਦੀਆ ਬਿਮਾਰੀਆਂ ਆਦਿ ਨਾਲ ਪੀੜਿਤ ਹਨ, ਦਾ ਵੀ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ।ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਾ ਅਤੇ 18 ਤੋਂ 44 ਸਾਲ ਦੇ ਇਹਨਾਂ ਬਿਮਾਰੀਆਂ ਨਾਲ ਪੀੜਤ ਨਾਗਰਿਕਾਂ ਦੇ ਟੀਕੇ ਲਈ 14 ਮਈ ਦਿਨ ਸ਼ੁਕਰਵਾਰ ਨੂੰ ਪਟਿਆਲਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨ, ਸਰਕਾਰੀ ਹਾਈ ਸਕੂਲ ਤ੍ਰਿਪੜੀ, ਸਤਸੰਗ ਭਵਨ ਰਾਜਪੁਰਾ ਰੋਡ, ਸੋਸਾਇਟੀ ਫਾਰ ਵੈਲਫੈਅਰ ਫਾਰ ਹੈਂਡੀਕੈਪ ਸੈਫਦੀਪੁਰਾ, ਨਵਜੀਵਨੀ ਸਕੂਲ ਸੁਲਰ, ਰਾਜਪੁਰਾ ਦੇ ਬਹਾਵਲਪੁਰ ਧਰਮਸ਼ਾਲਾ, ਸਮਾਨਾ ਦੇ ਅਗਰਵਾਲ ਧਰਮਸ਼ਾਲਾ, ਨਾਭਾ ਦੇ ਰਿਪੂਦਮਨ ਕਾਲਜ ਵਿਖੇ ਟੀਕਾਕਰਨ ਕੈਂਪ ਲਗਾਏ ਜਾਣਗੇ।ਜਿਥੇ ਇਹ ਵਿਅਕਤੀ ਆਪਣਾ ਪਛਾਣ ਪੱਤਰ ਅਤੇ ਸਹਿ ਰੋਗਾਂ ਨਾਲ ਪੀੜਿਤ ਵਿਅਕਤੀ ਡਾਕਟਰ ਵੱਲੋ ਚੱਲ ਰਹੇ ਇਲਾਜ ਦੀ ਸੱਲਿਪ ਦਿਖਾ ਕੇ ਇਹਨਾਂ ਥਾਂਵਾ ਤੇਂ ਟੀਕੇ ਲਗਵਾ ਸਕਣਗੇ।

ਅੱਜ ਦਾ ਪਟਿਆਲਾ ਜਿਲ੍ਹੇ ਵਿੱਚ ਕੋਰੋਨਾ ਅਪਡੇਟ

ਅੱਜ ਜਿਲੇ ਵਿੱਚ 538 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4805 ਦੇ ਕਰੀਬ ਰਿਪੋਰਟਾਂ ਵਿਚੋਂ 538 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 40887 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 551 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 35,280 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4639 ਹੈ।ਜਿਲੇ੍ਹ ਵਿੱਚ 17 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 968 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 558 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 288, ਨਾਭਾ ਤੋਂ 48, ਰਾਜਪੁਰਾ ਤੋਂ 28, ਸਮਾਣਾ ਤੋਂ 35, ਬਲਾਕ ਭਾਦਸਂੋ ਤੋਂ 24, ਬਲਾਕ ਕੌਲੀ ਤੋਂ 40, ਬਲਾਕ ਕਾਲੋਮਾਜਰਾ ਤੋਂ 19, ਬਲਾਕ ਸ਼ੁਤਰਾਣਾ ਤੋਂ 33, ਬਲਾਕ ਹਰਪਾਲਪੁਰ ਤੋਂ 17, ਬਲਾਕ ਦੁਧਣਸਾਧਾਂ ਤੋਂ 26 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 46 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 512 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਸਿੱਧੂ ਕਲੌਨੀ ਵਿਚ 156 ਨੰਬਰ ਘਰ ਦੇ ਨੇੜੇ ਅਤੇ ਅਨੰਦ ਨਗਰ ਏ , ਗਲੀ ਨੰ: 2 ਵਿਚ ਲਗਾਈ ਹੋਈ ਮਾਈਕਰੋ ਕੰਟੈਨਮੈਂਟ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੂਰਾ ਹੋਣ ਕਾਰਨ ਹਟਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4406 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,94,426 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 40887 ਕੋਵਿਡ ਪੋਜਟਿਵ, 5,50,087 ਨੈਗੇਟਿਵ ਅਤੇ ਲਗਭਗ 3052 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।