ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕੋਵਿਡ ਅਪਡੇਟ: ਸਿਵਲ ਸਰਜਨ

187

ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕੋਵਿਡ ਅਪਡੇਟ: ਸਿਵਲ ਸਰਜਨ

ਪਟਿਆਲਾ 28 ਜਨਵਰੀ (         )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 21,431 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 20 ਲੱਖ 39 ਹਜਾਰ 992 ਹੋ ਗਈ ਹੈ। ਉਹਨਾਂ ਕਿਹਾ ਕਿ ਸਰਬਤ ਦਾ ਭੱਲਾ ਚੈਰੀਟੇਬਲ ਟਰਸਟ ਵੱਲੋਂ ਗੁਰੂਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ 10 ਰੋਜਾਂ ਮੈਗਾ ਵੈਕਸੀਨੇਸ਼ਨ ਦਾ ਆਯੋਜਨ ਕੀਤਾ ਗਿਆ ਹੈ।ਇਸ ਤਰਾਂ ਉਹਨਾਂ ਦੁਜੀਆਂ ਸਮਾਜ ਸੈਵੀ ਸੰਸਥਾਂਵਾ ਨੂੰ ਵੀ ਕੈਂਪ ਲਗਵਾਉਣ ਵਿਚ ਅਗੇ ਆਉਣ ਦੀ ਅਪੀਲ ਕੀਤੀ ।

ਅੱਜ ਜਿਲੇ ਵਿੱਚ ਪ੍ਰਾਪਤ 2574  ਕੋਵਿਡ ਰਿਪੋਰਟਾਂ ਵਿਚੋਂ 138 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 71, ਨਾਭਾ 03, ਸਮਾਣਾ 03, ਰਾਜਪੁਰਾ 06, ਬਲਾਕ ਭਾਦਸੋਂ ਤੋਂ 07, ਬਲਾਕ ਕੋਲੀ 11, ਬਲਾਕ ਹਰਪਾਲਪੁਰ ਤੋਂ 06, ਬਲਾਕ ਕਾਲੋਮਾਜਰਾ ਤੋਂ 14, ਦੁਧਨਸਾਧਾ ਤੋਂ 07 ਅਤੇ ਬਲਾਕ ਸ਼ੁਤਰਾਣਾ ਤੋਂ 10 ਕੋਵਿਡ ਕੇਸ ਪਾਏ ਗਏ ਹਨ। 50 ਡੁਪਲੀਕੇਟ ਐਂਟਰੀ ਡਲੀਟ ਹੋਣ ਨਾਲ ਜਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,386 ਹੋ ਗਈ ਹੈ। ਮਿਸ਼ਨ ਫਹਿਤ ਤਹਿਤ 80 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 58,719 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 1232 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1435 ਹੀ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਜਿੱਲੋ ਵਿੱਚ ਅੱਜ 2056 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,59,582  ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾ ਵਿਚੋਂ ਜਿਲ੍ਹਾ ਪਟਿਆਲਾ ਦੇ 61,386 ਕੋਵਿਡ ਪੋਜਟਿਵ, 10,96,418  ਨੈਗੇਟਿਵ ਅਤੇ ਲਗਭਗ 1778 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਅੱਜ ਦੀ ਪਟਿਆਲਾ ਜ਼ਿਲ੍ਹੇ ਦੀ ਕੋਵਿਡ ਅਪਡੇਟ: ਸਿਵਲ ਸਰਜਨ

ਕੱਲ ਮਿਤੀ 29 ਜਨਵਰੀ ਦਿਨ ਸ਼ਨੀਵਾਰ ਨੂੰ 15 ਤੋਂ 18 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਪੁਲਿਸ ਲਾਈਨਜ ,ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਾਲ, ਮਿਲਟਰੀ ਹਸਪਤਾਲ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ  ਸਰਹੰਦ ਰੋਡ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਰਾਧਾ ਸੁਆਮੀ ਸਤਸੰਗ ਸਤਸੰਗ ਘਰ ਰਾਜਪੁਰਾ ਰੋਡ, ਕਿੱਡਜ ਇੰਟਰਨੈਸ਼ਨਲ ਸਕੂਲ, ਬਾਲਮਿਕੀ ਮੰਦਰ ਨੇੜੇ ਜੈਨ ਮਿੱਲ ,ਖੋਸਲਾ ਕਲੀਨਿਕ ਰਾਘੋਮਾਜਰਾ, ਪਟਿਆਲਾ ਸਬਜੀ ਮੰਡੀ ਸਨੋਰ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਨਾ ਪੁਲਿਸ ਲਾਈਨ, ਕਰੀਵੀ ਮੈਡੀਕਲ ਸਟੋਰ ਪੁਰਾਨੀ ਅਨਾਜ ਮੰਡੀ ਨਾਭਾ ਗੇਟ, ਸਰਕਾਰੀ ਹਾਈ ਸਕੂਲ ਕੈਂਟ ਧਾਮੋਮਾਜਰਾ, ਸਰਕਾਰੀ ਮਲਟੀਪਰਪਜ ਸਕੂਲ, ਜਿਲ੍ਹਾ ਕੋਰਟ ਪਟਿਆਲਾ, ਹੀਰਾ ਬਾਗ ਨਾਨਕ ਦਰਬਾਰ ਗੁਰੂਦੁਆਰਾ ਰਾਜਪੁਰਾ ਰੋਡ, ਕਾਲੀਮਾਤਾ ਮੰਦਰ, ਸਿੱਧੂ ਕਲੋਨੀ, ਗੁਰੂਦੁਆਰਾ ਦੁਖਨਿਵਰਾਨ ਸਾਿਹਬ, ਰਵੀਦਾਸ ਮੰਦਰ ਰਵੀਦਾਸ ਨਗਰ, ਗਰੀਨ ਪਾਰਕ ਗੁਰੂਦੁਆਰਾ, ਆਰਿਆਨ ਇੰਟਰਨੈਸ਼ਨਲ ਸਕੂਲ, ਡਿਸਪੈਂਸਰੀ ਮਥੁਰਾ ਕਲੋਨੀ,  ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ, ਆਰਿਆ ਸਮਾਜ, ਸੂਲਰ, ਸਿਟੀ ਬ੍ਰਾਂਚ,  ਜੁਝਾਰ ਨਗਰ, ਡਿਸਪੈਂਸਰੀ ਮਥੁਰਾ ਕਲੋਨੀ, ਖੇੜੀ ਗੁਜਰਾਂ ਧਰਮਸ਼ਾਲਾ, ਗੁਰੂਦੁਆਰਾ ਬਾਬਾ ਧਿਆਨਾ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਸਰਕਾਰੀ ਐਲੀਮੈਂਟਰੀ ਸਕੂਲ, ਸਬਜੀ ਮੰਡੀ, ਪਬਲਿਕ ਕਾਲਜ,ਰਾਧਾਸੁਆਮੀ ਸਤਸੰਗ ਘਰ ਕਾਹਨਗੜ, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਮਾਡਰਨ ਪਬਲਿਕ ਸਕੂਲ, ਸਿਲਵਰ ਸਿਟੀ ਸਕੂਲ, ਸੰਤ ਨਗਰ ਨਰਾਤਾ ਕਲੋਂਨੀ, ਵਾਰਡ ਨੰਬਰ 17 ਅਤੇ 21,ਉਸ਼ਾ ਮਾਤਾ ਸਕੂਲ, ਗੁਰੂਦੁਆਰਾ 40 ਨੰਬਰ ਫਾਟਕ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ 2, ਐਸ.ਬੀ.ਐਸ ਕਲੋਨੀ, ਗੁਲਾਬ ਨਗਰ, ਆਫੀਸਰ ਕਲੋਨੀ, ਰਾਧਾ ਸੂਆਮੀ ਸਤਸੰਗ ਘਰ ਲੰਗ, ਰੋਣੀ, ਸਨੋਰ, ਦੇਵੀਗੜ, ਬਿੰਜਲ ਆਦਿ  ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ  ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਇਹਨਾਂ ਸਾਰੀਆਂ ਥਾਂਵਾ ਤੇ ਸਿਹਤ ਕਾਮੇ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।[