‘ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ’ਚ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਨੂੰ ਭੇਂਟ

212

‘ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ’ਚ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਨੂੰ ਭੇਂਟ

ਪਟਿਆਲਾ 10 ਅਕਤੂਬਰ,2023
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ‘ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਨਿੱਘੀ ਯਾਦ ਵਿਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ‘ਆਦੀ ਗੋਦਰੇਜ’ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਵੀ ਸੌਂਪਿਆ ਗਿਆ।

ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ਵਿਚ ਸ੍ਰੀ ਆਖੰਡ ਪਾਠ ਸਾਹਿਬ ਰਖਵਾਇਆ ਗਿਆ, ਜਿਨ੍ਹਾਂ ਦਾ ਭੋਗ ਅੱਜ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਹਨ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਲਈ ਗੁਰਦੁਆਰਾ ਪ੍ਰਬੰਧਕਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਅੱਜ ‘ਗੋਦਰੇਜ’ ਪਰਿਵਾਰ ਵੱਲੋਂ ਅਨਿਲ ਸਹਿਗਲ ਨੇ ਸੌਂਪਿਆ।

‘ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ’ਚ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਨੂੰ ਭੇਂਟ

ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਅਨਿਲ ਸਹਿਗਲ ਦਾ ਇਥੇ ਪੁੱਜਣ ’ਤੇ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਭਾਗ ਸਿੰਘ ਚੌਹਾਨ, ਮਨਦੀਪ ਸਿੰਘ ਭਲਵਾਨ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ ਤੋਂ ਇਲਾਵਾ ਪ੍ਰਬੰਧਕੀ ਸਟਾਫ ਆਦਿ ਮੈਂਬਰ ਸ਼ਾਮਲ ਸਨ।

ਪਰਮੇਸ਼ਵਰ ਦਾ ਜਨਮ 16 ਜੁਲਾਈ 1945 ਨੂੰ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ, ਜੋ ਇੱਕ ਫੌਜੀ ਅਫਸਰ ਦੀ ਧੀ ਸੀ। ਪਰਮੇਸ਼ਵਰ ਨੇ ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਤੋਂ ਸਿੱਖਿਆ ਪ੍ਰਾਪਤ ਕੀਤੀ। ਆਦਿ ਗੋਦਰੇਜ ਨਾਲ ਵਿਆਹ ਤੋਂ ਪਹਿਲਾਂ, ਉਹ ਏਅਰ ਇੰਡੀਆ ਦੀ ਹੋਸਟੇਸ ਸੀ

“Exciting news!  News Portal royalpatiala.in is now on WhatsApp Channels. Subscribe today by clicking the link and stay updated with the latest updates! “ Click here !