ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਹੋਸਟਲ ਦੀ ਸਫ਼ਾਈ ਕੀਤੀ -ਉੱਤਰ ਪ੍ਰਦੇਸ ਦੇ ਵਲੰਟੀਅਰਾਂ ਨੇ ਵੀ ਲਿਆ ਹਿੱਸਾ

196

ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਹੋਸਟਲ ਦੀ ਸਫ਼ਾਈ ਕੀਤੀ -ਉੱਤਰ ਪ੍ਰਦੇਸ ਦੇ ਵਲੰਟੀਅਰਾਂ ਨੇ ਵੀ ਲਿਆ ਹਿੱਸਾ

ਪਟਿਆਲਾ/ ਫਰਵਰੀ 23,2023
ਰਾਸ਼ਟਰੀ ਏਕਤਾ ਕੈਂਪ ਖ਼ਤਮ ਹੋਣ ਤੋਂ ਬਾਅਦ ਅਗਲੇ ਹੀ ਦਿਨ ‘ਸਵੱਛ ਭਾਰਤ ਅਭਿਆਨ ਪ੍ਰੋਗਰਾਮ’ ਤਹਿਤ ਪੰਜਾਬੀ ਰੈੱਡ ਰਿਬਨ ਕਲੱਬ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ ਕਲੱਬ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਸਾਂਝੇ ਉੱਦਮਾਂ ਨਾਲ ਪੰਜ ਨੰਬਰ ਹੋਸਟਲ ਦੀ ਸਫ਼ਾਈ ਕੀਤੀ ਗਈ। ਇਸ ਸਫ਼ਾਈ ਮੁਹਿੰਮ ਵਿੱਚ ਉੱਤਰ ਪ੍ਰਦੇਸ਼ ਨਾਲ਼ ਸੰਬੰਧਤ ਵਲੰਟੀਅਰ, ਜੋ ਕਿ ਰਾਸ਼ਟਰੀ ਏਕਤਾ ਕੈਂਪ ਲਗਾਉਣ ਲਈ ਪੰਜਾਬੀ ਯੂਨੀਵਰਸਿਟੀ ਪਹੁੰਚੇ ਹੋਏ ਸਨ, ਨੇ ਵੀ ਸਰਗਰਮੀ ਸਹਿਤ ਹਿੱਸਾ ਲਿਆ।

ਇਸ ਮੌਕੇ ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ ਨੇ ਕਿਹਾ ਕਿ ਜਿਸ ਤਰਾਂ ਅਸੀ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਵਿਦਿਅਕ ਅਦਾਰਿਆਂ ਦੇ ਹੋਸਟਲਾਂ ਅਤੇ ਹੋਰ ਥਾਵਾਂ ਦੀ ਸਫਾਈ ਲਈ ਅੱਗੇ ਆਉਣਾ ਚਾਹੀਦਾ ਹੈ।

ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਹੋਸਟਲ ਦੀ ਸਫ਼ਾਈ ਕੀਤੀ -ਉੱਤਰ ਪ੍ਰਦੇਸ ਦੇ ਵਲੰਟੀਅਰਾਂ ਨੇ ਵੀ ਲਿਆ ਹਿੱਸਾ

ਪ੍ਰੋਗਰਾਮ ਅਫ਼ਸਰ ਇੰਜ. ਚਰਨਜੀਵ ਸਿੰਘ ਨੇ ਐਨ.ਐਸ.ਐਸ. ਵਲੰਟੀਅਰਾਂ ਅਤੇ ਉਤਰ ਪ੍ਰਦੇਸ਼ ਦੇ ਵਲੰਟੀਅਰਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਇਸ ਮਹਾਂ ਸਫਾਈ ਅਭਿਆਨ ਵਿਚ ਉਤਰ ਪ੍ਰਦੇਸ਼ ਦੇ ਵਲੰਟੀਅਰਾਂ ਸਮੇਤ ਲੱਗਭਗ 36 ਵਲੰਟੀਅਰਾਂ ਨੇ ਹਿੱਸਾ ਲਿਆ ਅਤੇ ਪਲਾਸਟਿਕ ਰਹਿੰਦ-ਖੂੰਹਦ ਇਕੱਠੀ ਕੀਤੀ।