ਕੋਵਿਡ 19 ਦੇ ਸੈਂਪਲ ਇਕੱਤਰ ਲਈ ਵਿਸ਼ੇਸ਼ ਮੋਬਾਇਲ ਗੱਡੀ ਰਵਾਨਾ-ਥਾਪਰ ਯੂਨੀਵਰਸਿਟੀ ਅਲੂਮਨਈ ਐਸੋਸੀਏਸ਼ਨ ਤੇ ਹੋਰ ਦਾ ਸਾਂਝਾ ਉਪਰਾਲਾ

191

ਕੋਵਿਡ 19 ਦੇ ਸੈਂਪਲ ਇਕੱਤਰ ਲਈ ਵਿਸ਼ੇਸ਼ ਮੋਬਾਇਲ ਗੱਡੀ ਰਵਾਨਾ-ਥਾਪਰ ਯੂਨੀਵਰਸਿਟੀ ਅਲੂਮਨਈ ਐਸੋਸੀਏਸ਼ਨ ਤੇ ਹੋਰ ਦਾ ਸਾਂਝਾ ਉਪਰਾਲਾ

ਪਟਿਆਲਾ, 15 ਮਈ:

ਅੱਜ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਜ਼ਿਲ੍ਹੇ ਦੇ ਦੂਰ ਦੁਰਾਡੇ ਖੇਤਰਾਂ ਅਤੇ ਇਕਾਂਤਵਾਸ ਕੇਂਦਰਾਂ ਵਿੱਚੋਂ ਕੋਵਿਡ-19 ਦੇ ਸੈਂਪਲ ਇਕੱਤਰ ਕਰਨ ਲਈ ਤਿਆਰ ਕੀਤੀ ਗਈ ਇੱਕ ਵਿਸ਼ੇਸ਼ ਮੋਬਾਇਲ ਗੱਡੀ ਨੂੰ ਰਵਾਨਾ ਕੀਤਾ ਗਿਆ।

ਇਸ ਗੱਡੀ ਨੂੰ ਰਵਾਨਾਂ ਕਰਨ ਮੌਕੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਨੇ ਦੱਸਿਆ ਕਿ ਮੋਹਨ ਇੰਡਸਟਰੀ ਰਾਜਪੁਰਾ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸੌਂਪੀਂ ਸਕਾਰਪਿਉ ਗੱਡੀ ਨੂੰ ਥਾਪਰ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਤੇ ਸਰਬੱਤ ਫਾਊਂਡੇਸ਼ਨ ਦੇ ਵਿੱਤੀ ਸਹਿਯੋਗ ਨਾਲ ਨੇਚਰ ਹਾਰਵੈਸਟ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ।

ਕੁਮਾਰ ਅਮਿਤ ਨੇ ਦੱਸਿਆ ਕਿ ਇਸ ਗੱਡੀ ਨਾਲ ਸਿਹਤ ਵਿਭਾਗ ਦੀ ਟੀਮ ਨੂੰ ਕੋਰੋਨਾਵਾਇਰਸ ਦੇ ਸੈਂਪਲ ਇਕੱਤਰ ਕਰਨ ‘ਚ ਮਦਦ ਮਿਲੇਗੀ, ਕਿਊਂਕਿ ਇਸ ਨੂੰ ਵਿਸ਼ੇਸ਼ ਤਰੀਕੇ ਨਾਲ ਡਿਜਾਇਨ ਕੀਤਾ ਗਿਆ ਹੈ, ਜਿਸ ਰਾਹੀਂ ਸੈਂਪਲ ਲੈਣ ਵਾਲਾ ਮੈਡੀਕਲ ਅਮਲਾ ਗੱਡੀ ਦੇ ਅੰਦਰ ਹੀ ਬੈਠਾ-ਬੈਠਾ ਹੀ ਕਿਸੇ ਦੇ ਸੈਂਪਲ ਲੈ ਸਕਦਾ ਹੈ।

ਇਸ ਮੌਕੇ ਸਰਬੱਤ ਫਾਊਂਡੇਸ਼ਨ ਤੇ ਥਾਪਰ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਮੈਂਬਰ ਸਚਲੀਨ ਸਿੰਘ ਤੇ ਗੁਰਲੀਨ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਵਿੱਤੀ ਸਹਿਯੋਗ ਦੇ ਕੇ ਕੋਵਿਡ 19 ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਨਾਲ ਮਨਪ੍ਰੀਤ ਸਿੰਘ, ਹਰਕੀਰਤ ਸਿੰਘ ਤੇ ਮੋਹਿਤ ਕੁਮਾਰ ਵੀ ਮੌਜੂਦ ਸਨ।

ਕੋਵਿਡ 19 ਦੇ ਸੈਂਪਲ ਇਕੱਤਰ ਲਈ ਵਿਸ਼ੇਸ਼ ਮੋਬਾਇਲ ਗੱਡੀ ਰਵਾਨਾ-ਥਾਪਰ ਯੂਨੀਵਰਸਿਟੀ ਅਲੂਮਨਈ ਐਸੋਸੀਏਸ਼ਨ ਤੇ ਹੋਰ ਦਾ ਸਾਂਝਾ ਉਪਰਾਲਾ

ਇਸ ਮੌਕੇ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ.  ਸ਼ੌਕਤ ਅਹਿਮਦ ਪਰੈ, ਨਗਰ ਨਿਗਮ ਕਮਿਸ਼ਨਰ  ਪੂਨਮਦੀਪ ਕੌਰ, ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਸ੍ਰੀਮਤੀ ਇਨਾਇਤ, ਡਾ. ਨਿਰਮਲ ਉਸੀਪੱਚਨ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਏ.ਸੀ.ਐਸ. ਡਾ. ਪ੍ਰਵੀਨ ਪੁਰੀ, ਡਾ. ਜਤਿੰਦਰ ਕਾਂਸਲ, ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।