ਕੋਵਿਡ ਕੇਸ-4 ਮਈ -ਪਟਿਆਲਾ ਲਈ ਕਾਲਾ ਦਿਨ

182

ਕੋਵਿਡ ਕੇਸ-4 ਮਈ -ਪਟਿਆਲਾ ਲਈ ਕਾਲਾ ਦਿਨ

ਪਟਿਆਲਾ, 4 ਮਈ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 346 ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਉਹਨਾਂ ਦੱਸਿਆ ਕਿ ਰਾਜ ਪੱਧਰ ਤੋਂ ਕੋਵਿਡ ਵੈਕਸੀਨ ਦੀ ਪ੍ਰਾਪਤੀ ਹੋਣ ਕਾਰਣ ਕੱਲ ਮਿੱਤੀ 5 ਮਈ ਦਿਨ ਬੁੱਧਵਾਰ ਨੁੰ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ। ਜਿਲਾ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਸਰਕਾਰ ਦੀਆਂ ਗਾਈਡਲਾਈਨਜ ਅਨੁਸਾਰ ਜੋ ਅੱਜ ਵੈਕਸੀਨ ਲਗਾਈ ਗਈ ਉਹ ਪ੍ਰਾਈਵੇਟ ਹਸਪਤਾਲਾ ਤੋਂ ਨਾ ਵਰਤੀ ਗਈ ਵੈਕਸੀਨ ਵਾਪਸ ਲ਼ੇ ਕੇ ਲਗਾਈ ਗਈ ਹੈ ਕਿਓ ਕਿ ਸਰਕਾਰ ਵੱਲੋਂ ਹਦਾਇਤਾਂ ਪਾ੍ਰਪਤ ਹੋਈਆਂ ਹਨ ਕਿ 30 ਅਪੈ੍ਰੈਲ ਤੋਂ ਬਾਦ ਪ੍ਰਾਈਵੇਟ ਹਸਪਤਾਲਾ ਵਿੱਚ ਜੋ ਵੀ ਵੈਕਸੀਨ ਬਚ ਗਈ ਹੈ ਉਹ ਵਾਪਸ ਲ਼ੈ ਲਈ ਜਾਵੇ ਅਤੇ ਅੱਗੇ ਤੋਂ ਪ੍ਰਾਈਵੇਟ ਖੇਤਰ ਦੇ ਹਸਪਤਾਲਾ ਵੱਲੋ ਵੈਕਸੀਨ ਦੀ ਸਪਲਾਈ ਸਿੱਧੇ ਹੀ ਕੰਪਨੀ ਤੋਂ ਲਈ ਜਾਵੇਗੀ ਸਰਕਾਰੀ ਖੇਤਰ ਤੋਂ ਵੈਕਸੀਨ ਨਹੀ ਮਿਲੇਗੀ।

ਅੱਜ ਜਿਲੇ ਵਿੱਚ 614 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4073 ਦੇ ਕਰੀਬ ਰਿਪੋਰਟਾਂ ਵਿਚੋਂ 614 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 35254 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 523 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 30184 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4246 ਹੈ। ਜਿਲੇ੍ਹ ਵਿੱਚ 16 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 824 ਹੋ ਗਈ ਹੈ।

ਕੋਵਿਡ ਕੇਸ-4 ਮਈ -ਪਟਿਆਲਾ ਲਈ ਕਾਲਾ ਦਿਨ-Photo courtesy-Internet

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 614 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 382, ਨਾਭਾ ਤੋਂ 40, ਰਾਜਪੁਰਾ ਤੋਂ 29, ਸਮਾਣਾ ਤੋਂ 26, ਬਲਾਕ ਭਾਦਸੋ ਤੋਂ 25, ਬਲਾਕ ਕੌਲੀ ਤੋਂ 26, ਬਲਾਕ ਕਾਲੋਮਾਜਰਾ ਤੋਂ 15, ਬਲਾਕ ਸ਼ੁਤਰਾਣਾ ਤੋਂ 21, ਬਲਾਕ ਹਰਪਾਲਪੁਰ ਤੋਂ 27, ਬਲਾਕ ਦੁਧਣਸਾਧਾਂ ਤੋਂ 23 ਕੋਵਿਡ ਕੇਸ ਰਿਪੋਰਟ ਹੋਏ ਹਨ, ਜੋ ਕਿ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਡਾ. ਸੁਮੀਤ ਸਿੰਘ ਨੇ ਕਿਹਾ ਕਿ ਜਿਆਦਾ ਪੋਜਟਿਵ ਕੇਸ ਆਉਣ ਤੇਂ ਆਨੰਦ ਨਗਰ ਗੱਲੀ ਨੰਬਰ 2 ਅਤੇ ਸਿੱਧੂ ਕਲੋਨੀ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿਤੀ ਗਈ ਹੈ।ਜਿਸ ਨਾਲ ਮੋਜੂਦਾ ਸਮੇਂ ਵਿੱਚ ਜਿਲ੍ਹੇ ਵਿੱਚ ਇੱਕ ਵੱਡੀ ਕੰਟੈਨਮੈਂਟ ਤੇਂ 9 ਮਾਈਕਰੋਕੰਟੈਨਮੈਂਟ ਵਾਲੇ ਏਰੀਏ ਹੋ ਗਏ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4509 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,55,389 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 35254 ਕੋਵਿਡ ਪੋਜਟਿਵ, 5,16,091 ਨੈਗੇਟਿਵ ਅਤੇ ਲਗਭਗ 3644 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।