ਕੋਵਿਡ ਕੇਸ ਰੁਕ ਨਹੀਂ ਰਹੇ ; ਅੱਜ ਪਟਿਆਲੇ ਜਿਲੇ ਵਿੱਚ ਮਾਮਲੇ 150 ਦਾ ਅੰਕੜਾ ਪਾਰ

167

ਕੋਵਿਡ ਕੇਸ ਰੁਕ ਨਹੀਂ ਰਹੇ ; ਅੱਜ ਪਟਿਆਲੇ ਜਿਲੇ ਵਿੱਚ ਮਾਮਲੇ 150 ਦਾ ਅੰਕੜਾ ਪਾਰ

ਪਟਿਆਲਾ 12 ਮਾਰਚ (          )

ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 1328 ਵਿਅਕਤੀਆਂ ਨੇ ਕਰਵਾਇਆ ਕੋਵਿਡ ਵੈਕਸੀਨ ਦਾ ਟੀਕਾਕਰਨ । ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲੇ ਦੇ 12 ਸਰਕਾਰੀ ਸਿਹਤ ਸੰਸ਼ਥਾਵਾਂ ਅਤੇ 10 ਪ੍ਰਾਈਵੇਟ ਹਸਪਤਾਲਾ ਵਿੱਚ 1328 ਟੀਕੇ ਲਗਾਏ ਗਏ । ਜਿਹਨਾਂ ਵਿੱਚੋੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 688 ਸੀਨੀਅਰ ਸਿਟੀਜਨ ਵੀ ਸ਼ਾਮਲ ਸਨ ।ਅੱਜ ਮਾਤਾ ਕੁਸ਼ਲਿਆ ਹਸਪਤਾਲ ਵਿੱਚੋਂ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅਮਰਜੀਤ ਸਿੰਘ ਅਤੇ ਡਿਪਟੀ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਮੈਡਮ ਮਨਵਿੰਦਰ ਕੌਰ ਵੱਲਂੋ ਵੀ ਆਪਣਾ ਟੀਕਾਕਰਣ ਕਰਵਾਇਆ। ਕੋਵਿਡ ਟੀਕਾਕਰਣ ਕਰਵਾਉਣ ਉਪਰੰਤ ਉਹਨਾਂ ਕਿਹਾ ਕਿ ਇਹ ਵੈਕਸੀਨ ਬਿੱਲਕੁਲ਼ ਸੁੱਰਖਿਅਤ ਹੈ ।ਉਹਨਾਂ ਫਰੰਟ ਲਾਈਨ ਵਰਕਰ ਦੇ ਤੌਰ ਤੇਂ ਕੰਮ ਕਰ ਰਹੇ ਰਜਿਸ਼ਟਰਡ ਅਧਿਆਪਕਾਂ ਨੁੰ ਅਪੀਲ ਕੀਤੀ ਕਿ ਉਹ ਆਪਣਾ ਕੋਵਿਡ ਟੀਕਾਕਰਣ ਜਰੂਰ ਕਰਵਾਉਣ, ਕਿਓਂ ਜੋ ਪਿਛਲੇ ਕੁੱਝ ਦਿਨਾਂ ਤੋਂ ਸਕੂਲ ਵਿੱਚ ਕੀਤੀ ਜਾ ਰਹੀ ਕੋਵਿਡ ਸੈਂਪਲਿੰਗ ਦੋਰਾਣ ਕਾਫੀ ਅਧਿਆਪਕ ਅਤੇ ਬੱਚੇ ਕੋਵਿਡ ਪੋਜਟਿਵ ਪਾਏ ਜਾ ਰਹੇ ਹਨ।ਇਸ ਲਈ ਆਪਣੇ ਪਰਿਵਾਰਾਂ ਅਤੇ ਆਮ ਜਨਤਾ ਨੁੰ ਇਸ ਬਿਮਾਰੀ ਤੋਂ ਸੁੱਰਖਿਆ ਲਈ ਕੋਵਿਡ ਟੀਕਾਕਰਣ ਜਰੂਰੀ ਹੈ।

ਅੱਜ ਜਿਲੇ ਵਿੱਚ 152 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 1123 ਦੇ  ਕਰੀਬ ਰਿਪੋਰਟਾਂ ਵਿਚੋਂ 152 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 18238 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 52 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,706 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1001 ਹੈ।

ਕੋਵਿਡ ਕੇਸ ਰੁਕ ਨਹੀਂ ਰਹੇ ; ਅੱਜ ਪਟਿਆਲੇ ਜਿਲੇ ਵਿੱਚ ਮਾਮਲੇ 150 ਦਾ ਅੰਕੜਾ ਪਾਰ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 152 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 94, ਨਾਭਾ ਤੋਂ 05, ਸਮਾਣਾ ਤੋਂ 02, ਰਾਜਪੁਰਾ ਤੋਂ 18, ਬਲਾਕ ਭਾਦਸੋਂ ਤੋਂ 03, ਬਲਾਕ ਕੌਲੀ ਤੋਂ 05, ਬਲਾਕ ਕਾਲੋਮਾਜਰਾ ਤੋਂ 03, ਬਲਾਕ ਹਰਪਾਲਪੁਰ ਤੋਂ 10, ਬਲਾਕ ਸ਼ੁਤਰਾਣਾਂ ਤੋਂ 07 ਅਤੇ ਬਲਾਕ ਦੁਧਣ ਸਾਂਧਾਂ ਤੋਂ 05 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 29 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 123 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਡਾ ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਪਿੰਡ ਅਰਨੋਂ ਦੇ ਸਰਕਾਰੀ ਸਕੂਲ ਦੇ ਪੰਜ ਬੱਚੇ ਅਤੇ ਪਿੰਡ ਘਨੋਰ ਦੇ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂੁਲ ਦੇ ਇੱਕ ਟੀਚਰ ਅਤੇ 7 ਬੱਚੇ ਕੋਵਿਡ ਪੋਜਟਿਵ ਆਉਣ ਤੇਂ ਦੋਨਾਂ ਸਕੂਲਾਂ ਨੁੰ ਅਗਲੇ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2760 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,82,661 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 18238 ਕੋਵਿਡ ਪੋਜਟਿਵ, 3,60,943 ਨੈਗੇਟਿਵ ਅਤੇ ਲਗਭਗ 3080 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।