ਕੌਰ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਰੋਮੀ ਘੜਾਮੇਂ ਵਾਲ਼ਾ ਨੂੰ ਦਿੱਤਾ ਜਾਵੇਗਾ ਆਵਾਜ਼-ਏ-ਆਵਾਮ ਐਵਾਰਡ

173

ਕੌਰ ਵੈੱਲਫੇਅਰ ਫਾਊਂਡੇਸ਼ਨ  ਵੱਲੋਂ ਰੋਮੀ ਘੜਾਮੇਂ ਵਾਲ਼ਾ ਨੂੰ ਦਿੱਤਾ ਜਾਵੇਗਾ ਆਵਾਜ਼-ਏ-ਆਵਾਮ ਐਵਾਰਡ

ਬਹਾਦਰਜੀਤ ਸਿੰਘ/  ਰੂਪਨਗਰ, 30 ਨਵੰਬਰ, 2022

ਆਪਣੀਆਂ ਸਾਹਿਤਕ ਲਿਖਤਾਂ ਤੇ ਗੀਤਾਂ ਵਿੱਚ ਜਨਤਕ ਮੁੱਦਿਆਂ ਨੂੰ ਵਿਸ਼ੇਸ਼ ਤਰਜੀਹ ਦੇਣ ਵਾਲ਼ੇ ਲੋਕ ਫ਼ਨਕਾਰ ਰੋਮੀ ਘੜਾਮੇਂ ਵਾਲ਼ਾ ਨੂੰ ਜਲਦ ਹੀ ਕੌਰ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਆਵਾਜ਼-ਏ-ਆਵਾਮ ਐਵਾਰਡ ਤੇ 11000 ਰੁਪਏ ਨਗਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਜਿਸ ਬਾਰੇ ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਸਮੇਂ ਰੋਮੀ ਨਾਲ਼ ਨਾ ਸਿਰਫ਼ ਗਾਇਕ ਜਾਂ ਸਾਹਿਤਕਾਰ ਹੀ ਸਗੋਂ ਪੱਤਰਕਾਰ, ਖਿਡਾਰੀ ਤੇ ਸਮਾਜ ਸੇਵੀ ਵਜੋਂ ਵੀ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਹੈ।

ਕੌਰ ਵੈੱਲਫੇਅਰ ਫਾਊਂਡੇਸ਼ਨ  ਵੱਲੋਂ ਰੋਮੀ ਘੜਾਮੇਂ ਵਾਲ਼ਾ ਨੂੰ ਦਿੱਤਾ ਜਾਵੇਗਾ ਆਵਾਜ਼-ਏ-ਆਵਾਮ ਐਵਾਰਡ

ਉਨ੍ਹਾਂ ਦੀ ਆਪਣੇ ਹਰੇਕ ਖੇਤਰ ਵਿੱਚ ਸਮਾਜ ਭਲਾਈ ਭਾਵਨਾ ਨੂੰ ਪਹਿਲ ਦੇ ਆਧਾਰ ‘ਤੇ ਵੇਖਦਿਆਂ ਸਾਡੇ ਅਹੁਦੇਦਾਰਾਂ ਤੇ ਮੈਂਬਰਾਂ ਇਸ ਵਿਸ਼ੇਸ਼ ਸਨਮਾਨ ਬਾਰੇ ਫੈਸਲਾ ਲਿਆ। ਇਸ ਮੌਕੇ ਡਾਇਰੈਕਟਰਸ ਜਸਬੀਰ ਕੌਰ ਤੇ ਸੁਰਿੰਦਰ ਕੌਰ, ਮੁੱਖ ਸਲਾਹਕਾਰ ਜੈ ਦੇਵ ਸਿੰਘ, ਸੰਦੀਪ ਸਿੰਘ, ਦਿਲਪ੍ਰੀਤ ਸਿੰਘ, ਹਨੀ ਬੀ., ਇੰਦਰ ਸ਼ਾਮਪੁਰੀਆ ਤੇ ਨਿੰਮਾ ਸਿੰਘ ਹਾਜ਼ਰ ਸਨ।