ਜਸਪਾਲ ਸਿੰਘ ਢਿੱਲੋਂ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣੇ ਗਏ

293

ਜਸਪਾਲ ਸਿੰਘ ਢਿੱਲੋਂ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣੇ ਗਏ

ਪਟਿਆਲਾ, 27 ਮਾਰਚ :

ਪਟਿਆਲਾ ਦੇ ਇਨਵਾਇਰਮੈਂਟ ਪਾਰਕ ਦੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦੂਜੀ ਵਾਰ ਸਰਬਸੰਮਤੀ ਨਾਲ ਦੋ ਸਾਲ ਲਈ ਪ੍ਰਧਾਨ ਚੁਣੇ ਗਏ। ਇਹ ਫੈਸਲਾ ਪਾਰਕ ਦੀ ਜਨਰਲ ਹਾਊਸ ਬੈਠਕ ‘ਚ ਸਰਬਸੰਮਤੀ ਨਾਲ ਲਿਆ ਗਿਆ। ਇਸ ਮੌਕੇ ਪਾਰਕ ਦੇ ਜਨਰਲ ਸਕੱਤਰ ਰਣਧੀਰ ਸਿੰਘ ਨਲੀਨਾ ਨੇ ਪਿਛਲੇ ਤਿੰਨ ਸਾਲਾਂ ਦੀ ਪਾਰਕ ‘ਚ ਕੀਤੇ ਗਏ ਕੰਮਾਂ ਅਤੇ ਭਵਿੱਖ ਦੀ ਯੋਜਨਾਂ ਦੀ ਵਿਸਥਾਰਕ ਰਿਪੋਰਟ ਪੜੀ ਅਤੇ ਵਿਤ ਸਕੱਤਰ ਵੀ ਕੇ ਅਗਰਵਾਲ ਨੇ ਵਿਤੀ ਰਿਪੋਰਟ ਪੜਕੇ ਸੁਣਾਈ ਜਿਸ ਨੂੰ ਹਾਊਸ ਨੇ ਪ੍ਰਵਾਨ ਕਰ ਲਿਆ ।

ਜਸਪਾਲ ਸਿੰਘ ਢਿੱਲੋਂ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣੇ ਗਏ
ਇਸ ਉਪਰੰਤ ਪ੍ਰਵਾਸੀ ਭਾਰਤੀ ਤੇਜਾ ਸਿੰਘ ਨੇ ਪ੍ਰਧਾਨਗੀ ਪਦ ਲਈ ਜਸਪਾਲ ਸਿੰਘ ਢਿੱਲੋਂ ਦਾ ਨਾਮ ਲਿਆ ਗਿਆ ਜਿਸ ਨੂੰ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਮੌਕੇ ਬੈਠਕ ਤੋਂ ਪਹਿਲਾਂ ਸਾਰਿਆਂ ਨੂੰ ਮਾਸਕ ਤਕਸੀਮ ਕੀਤੇ ਗਏ ।

ਇਸ ਮੌਕੇ ਬੋਲਦਿਆਂ ਜਸਪਾਲ ਸਿੰਘ ਢਿੱਲੋਂ ਨੇ ਆਖਿਆ ਕਿ ਇਹ ਪਾਰਕ ਸਭਾ ਦਾ ਸਾਂਝਾ ਹੈ ਤੇ ਸਾਰੇ ਫੈਸਲੇ ਕੋਰ ਕਮੇਟੀ ‘ਚ ਮਿਲ ਬੈਠਕੇ ਹੀ ਕੀਤੇ ਜਾਦੇ ਹਨ। ਉਨ੍ਹਾਂ ਕਿਹਾ ਕਿ ਇਸ ਪਾਰਕ ਕੇ ਵਿਕਾਸ ਲਈ ਸਾਨੂੰ ਸਮੇਂ ਸਮੇਂ ਸਿਰ ਜਿਨ੍ਹਾਂ ਸਖਸ਼ੀਅਤਾਂ ਨੇ ਸਹਿਯੋਗ ਦਿੱਤਾ ਹੈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।