ਡਾ. ਬਲਦੇਵ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵਜੋੋਂ ਅਹੁਦਾ ਸੰਭਾਲਿਆ

223

ਡਾ. ਬਲਦੇਵ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵਜੋੋਂ ਅਹੁਦਾ ਸੰਭਾਲਿਆ

ਬਰਨਾਲਾ, 5 ਮਾਰਚ
ਡਾ. ਬਲਦੇਵ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ, ਬਰਨਾਲਾ  ਵਜੋੋ ਆਪਣਾ ਚਾਰਜ ਸੰਭਾਲ ਲਿਆ ਹੈ, ਜੋੋ ਪਹਿਲਾਂ ਸੰਗਰੂਰ, ਲੁਧਿਆਣਾ ਤੇ ਮੋੋਗਾ ਵਿਖੇ ਮੁੱਖ ਖੇਤੀਬਾੜੀ ਅਫਸਰ ਵਜੋੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਅੱਜ ਚਾਰਜ ਸੰਭਾਲਣ ਮਗਰੋਂ ਡਾ. ਬਲਦੇਵ ਸਿੰਘ ਨੇ ਆਖਿਆ ਕਿ ਕਿਸਾਨ ਹਿੱਤਾਂ ਦੀ ਪੂਰਤੀ ਲਈ ਡਿੳੂਟੀ ਨੂੰ ਸੇਵਾ ਵਜੋਂ ਨਿਭਾਉਣਾ ਉੁਨਾਂ ਦੀ ਤਰਜੀਹ ਹੋਵੇਗੀ। ਉਨਾਂ ਆਖਿਆ ਕਿ ਜ਼ਿਲੇ ਵਿੱਚ ਖੇਤੀਬਾੜੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਪੁਰਜ਼ੋਰ ਉਪਰਾਲੇ ਕੀਤੇ ਜਾਣਗੇ।

ਡਾ. ਬਲਦੇਵ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵਜੋੋਂ ਅਹੁਦਾ ਸੰਭਾਲਿਆ

ਇਸ ਮੌਕੇ ਉਨਾਂ ਸਟਾਫ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਆਪਣੀਆਂ ਸੇਵਾਵਾਂ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਇਸ ਦੌਰਾਨ ਚਰਨਜੀਤ ਸਿੰਘ ਨੇ ਵੀ ਜ਼ਿਲਾ ਸਿਖਲਾਈ ਅਫਸਰ ਬਰਨਾਲਾ ਵਜੋਂ ਆਪਣਾ ਅਹੁਦਾ ਸੰਭਾਲਿਆ ਹੈ।