ਡੀ.ਪੀ.ਆਰ.ਓ. ਰੂਪਨਗਰ ਕਰਨ ਮਹਿਤਾ ਦੇ ਪਿਤਾ ਸਵਰਗੀ ਚਮਨ ਲਾਲ ਮਹਿਤਾ ਨੂੰ ਸੈਂਕੜੇ ਨਮ ਅੱਖਾਂ ਨੇ ਦਿੱਤੀ ਭਾਵ ਭਿੰਨ ਸ਼ਰਧਾਂਜਲੀ

293

ਡੀ.ਪੀ.ਆਰ.ਓ. ਰੂਪਨਗਰ ਕਰਨ ਮਹਿਤਾ ਦੇ ਪਿਤਾ ਸਵਰਗੀ ਚਮਨ ਲਾਲ ਮਹਿਤਾ ਨੂੰ ਸੈਂਕੜੇ ਨਮ ਅੱਖਾਂ ਨੇ ਦਿੱਤੀ ਭਾਵ ਭਿੰਨ ਸ਼ਰਧਾਂਜਲੀ

ਬਹਾਦਰਜੀਤ ਸਿੰਘ /  ਰੂਪਨਗਰ, 18 ਜੂਨ,2023

ਡੀ.ਪੀ.ਆਰ.ਓ. ਰੂਪਨਗਰ ਕਰਨ ਮਹਿਤਾ ਦੇ ਪਿਤਾ ਸ਼੍ਰੀ ਚਮਨ ਲਾਲ ਮਹਿਤਾ (72) ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸ਼੍ਰੀ ਹੈੱਡ ਦਰਬਾਰ ਕੋਟ ਪੁਰਾਣ ਸਾਹਿਬ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਜਿਨ੍ਹਾਂ ਵਿੱਚ ਬਾਬਾ ਅਵਤਾਰ ਸਿੰਘ ਹੈੱਡ ਦਰਬਾਰ ਕੋਟ ਪੁਰਾਣ ਸਾਹਿਬ ਵਾਲਿਆਂ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸ਼ਿਵਜੀਤ ਸਿੰਘ ਮਾਣਕੂ  ਨੇ ਚਮਨ ਲਾਲ ਮਹਿਤਾ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਜਨਮ 10 ਅਗਸਤ 1950 ਨੂੰ ਲੇਟ ਸ਼੍ਰੀ ਵਤਨ ਚੰਦ ਦੇ ਘਰ ਪਿੰਡ ਮਹਿੰਦਪੁਰ ਡਾਕ. ਖੇੜਾ ਕਲਮੋਟ ਵਿਖੇ ਹੋਇਆ। ਉਨ੍ਹਾਂ ਵੱਲੋਂ ਐਫ.ਸੀ.ਆਈ. (ਬਤੌਰ ਇੰਸਪੈਕਟਰ) ਨੌਕਰੀ ਕਰਦਿਆਂ ਉਨ੍ਹਾਂ ਵਲੋਂ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਹੋਏ ਸਮਾਜ ਦੇ ਹਰ ਵਰਗ ਦੀ ਸੇਵਾ ਕੀਤੀ।

ਵਿਧਾਇਕ ਦਿਨੇਸ਼ ਚੱਢਾ ਅਤੇ ਵਿਧਾਇਕ ਡਾ. ਚਰਨਜੀਤ ਸਿੰਘ, ਰੋਜ਼ਾਨਾ ਸਪੋਕਸਮੈਨ ਦੇ ਐਮ.ਡੀ. ਬੀਬੀ ਜਗਜੀਤ ਕੌਰ, ਬਾਰ ਐਸੋਸੀਏਸ਼ਨ ਰੂਪਨਗਰ ਅਤੇ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਪੜ ਵੱਲੋਂ ਸ਼ੋਂਕ ਸੰਦੇਸ਼ ਭੇਜੇ ਗਏ।

ਇਸ ਮੌਕੇ ਕਰਨ ਮਹਿਤਾ ਨਾਲ ਦੁੱਖ ਵੰਡਾਉਂਦਿਆ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ, ਸੇਵਾ ਮੁਕਤ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ, ਸੇਵਾ ਮੁਕਤ ਅਜੀਤ ਸਿੰਘ ਹਮਦਰਦ, ਡੀ ਪੀ ਆਰ ਓ ਰਾਜ ਕੁਮਾਰ, ਡੀ ਪੀ ਆਰ ਓ ਰਵੀਇੰਦਰ ਸਿੰਘ ਮੱਕੜ, ਏ.ਡੀ.ਪੀ.ਆਰ.ਓ ਰਸ਼ਿਮ ਵਰਮਾ, ਪੀ.ਆਰ.ਓ. ਨਵਦੀਪ ਸਿੰਘ ਗਿੱਲ, ਪੀ.ਆਰ.ਓ. ਅਮਨਪ੍ਰੀਤ ਸਿੰਘ, ਪੀ.ਆਰ.ਓ. ਕੁਲਤਾਰ ਸਿੰਘ ਮੀਆਂਪੁਰੀ, ਪੀ.ਆਰ.ਓ. ਕੁਲਜੀਤ ਸਿੰਘ ਮੀਆਂਪੁਰੀ, ਪੀ.ਆਰ. ਓ. ਗਗਨੀਤ ਸਿੰਘ ਔਜਲਾ, ਏ.ਪੀ.ਆਰ.ਓ. ਬਲਜਿੰਦਰ ਸਿੰਘ, ਪੀ ਆਰ ਓ ਹਰਮੀਤ ਸਿੰਘ, ਪੀ ਆਰ ਓ ਦੀਪਕ ਕਪੂਰ, ਪੀ.ਆਰ.ੳ. ਰਮਨਦੀਪ ਕੌਰ, ਪੀ.ਆਰ.ੳ ਦਲਬੀਰ ਕੌਰ, ਪੀ.ਆਰ.ੳ ਸੁਰੇਸ਼ ਕੁਮਾਰ, ਪੀ.ਆਰ.ੳ ਅਸ਼ੋਕ ਕੁਮਾਰ ਵੀ ਹਾਜ਼ਰ ਸਨ।

ਡੀ.ਪੀ.ਆਰ.ਓ. ਰੂਪਨਗਰ ਕਰਨ ਮਹਿਤਾ ਦੇ ਪਿਤਾ ਸਵਰਗੀ ਚਮਨ ਲਾਲ ਮਹਿਤਾ ਨੂੰ ਸੈਂਕੜੇ ਨਮ ਅੱਖਾਂ ਨੇ ਦਿੱਤੀ ਭਾਵ ਭਿੰਨ ਸ਼ਰਧਾਂਜਲੀ

ਇਸ ਅੰਤਿਮ ਅਰਦਾਸ ਦੌਰਾਨ ਐਸ.ਐਸ.ਪੀ ਵਿਵੇਕ ਐਸ ਸੋਨੀ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਇੰਮਪਰੂਵਮੈਂਟ ਟਰੱਸਟ ਨੰਗਲ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ,  ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਬਹੁਜਨ ਸਮਾਜ ਪਾਰਟੀ ਤੋਂ ਐਡਵੋਕੇਟ ਚਰਨਜੀਤ ਸਿੰਘ ਘਈ, ਭਾਰਤੀ ਜਨਤਾ ਪਾਰਟੀ ਤੋਂ ਜਗਦੀਸ਼ ਚੰਦਰ ਕਾਜਲਾ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ, ਐਡਵੋਕੇਟ ਸਤਨਾਮ ਗਿੱਲ, ਪਾਰਟੀ ਵਰਕਰ ਸੰਦੀਪ ਜੋਸ਼ੀ, ਭਾਗ ਸਿੰਘ ਮਦਾਨ, ਸੰਤੋਖ ਸਿੰਘ ਵਾਲੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਇੰਦਰਪਾਲ ਸਿੰਘ ਚੱਢਾ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਜੀਤ ਸਿੰਘ, ਐਸ.ਡੀ.ਐਮ. ਦਫ਼ਤਰ ਤੋਂ ਸੁਪਰਡੈਂਟ ਹਰਪਾਲ ਕੌਰ, ਸਾਬਕਾ ਡੀ.ਐਸ. ਪੀ. ਸੋਹਣ ਲਾਲ ਸੰਧੂ, ਸਿਹਤ ਵਿਭਾਗ ਤੋਂ, ਡੀ.ਏ.ਵੀ. ਮੈਨੇਜਮੈਂਟ ਦੇ ਵਾਈਸ ਚੇਅਰਮੈਨ ਪੰਕਜ ਮੋਹਨ ਸ਼ਰਮਾ, ਐਫ ਸੀ ਆਈ ਤੋਂ, ਲੋਕ ਸੰਪਰਕ ਵਿਭਾਗ ਤੋਂ, ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਤੋਂ ਹੋਰ ਵੀ ਬਹੁਤ ਸਾਰੇ ਅਧਿਕਾਰੀ ਕਰਮਚਾਰੀ ਸਮੇਤ ਵੱਡੀ ਗਿਣਤੀ ਵਿਚ ਪੱਤਵੰਤੇ ਸੱਜਣ ਆਦਿ ਹਾਜ਼ਰ ਸਨ।

ਸਥਾਨਕ ਪੱਤਰਕਾਰ ਭਾਈਚਾਰੇ ਚੋਂ ਪ੍ਰਧਾਨ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਜੈ ਸਿੰਘ ਛਿੱਬਰ, ਪ੍ਰੈੱਸ ਕਲੱਬ ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ, ਵਿਜੇ ਕਪੂਰ, ਅਜੇ ਅਗਨੀਹੋਤਰੀ, ਵਿਜੇ ਸ਼ਰਮਾ, ਕੁਲਵਿੰਦਰਜੀਤ ਸਿੰਘ ਭਾਟੀਆ, ਕੈਲਾਸ਼ ਅਹੂਜਾ, ਲਖਵੀਰ ਸਿੰਘ ਖਾਬੜਾ, ਸਰਬਜੀਤ ਸਿੰਘ, ਸੁਰਜੀਤ ਸਿੰਘ ਗਾਂਧੀ, ਕੁਲਵੰਤ ਸਿੰਘ, ਸ਼ਾਮ ਲਾਲ ਬੈਂਸ, ਕਮਲ ਭਾਰਜ, ਮਨਪ੍ਰੀਤ ਸਿੰਘ ਚਾਹਲ, ਜਗਜੀਤ ਸਿੰਘ ਜੱਗੀ, ਤੇਜਿੰਦਰ ਸਿੰਘ, ਲਾਡੀ ਖ਼ਾਬੜਾ, ਦਿਨੇਸ਼ ਹੱਲਣ, ਮਨਜੀਤ ਸੋਹੀ, ਸੰਜੀਵ ਬੱਬੀ, ਅਮਰਜੀਤ ਕਲਸੀ, ਫਤਹਿ ਚੰਦ, ਪ੍ਰਿਤਪਾਲ ਸਿੰਘ ਗੰਡਾ, ਪ੍ਰਿਤਪਾਲ ਸਿੰਘ ਭਟੋਆ, ਜਰਨੈਲ ਸਿੰਘ ਨਿੱਕੂਵਾਲ, ਲਖਵੀਰ ਸਿੰਘ ਮੋਰਿੰਡਾ, ਰਾਜਨ ਵੋਹਰਾ ਅਮਰਜੀਤ ਸਿੰਘ ਧੀਮਾਨ ਕੈਮਰਾਮੈਨ ਸਰਬਜੀਤ ਸਿੰਘ, ਸ਼ਮਸ਼ੇਰ ਬੱਗਾ, ਰਾਕੇਸ਼ ਕੁਮਾਰ, ਸ਼ੰਮੀ ਡਾਬਰਾ, ਗੁਰਵਿੰਦਰ ਸਿੰਘ ਗੋਗੀ, ਵਿਨੋਦ ਸ਼ਰਮਾ, ਦਰਸ਼ਨ ਸਿੰਘ, ਅਮਰਨਾਥ, ਕੁਲਵੰਤ ਸਿੰਘ,ਵਰੁਣ ਲਾਂਬਾ, ਅਮਿਤ ਅਰੋੜਾ, ਰਾਜਨ ਵੋਹਰਾ, ਮੋਹਨ ਲਾਲ ਰੱਤੂ ਅਤੇ ਹੋਰ ਜ਼ਿਲ੍ਹੇ ਦੇ ਪੱਤਰਕਾਰ ਹਾਜ਼ਰ ਸਨ।