ਤਮੰਨਾ ਮਹੰਤ ਵੱਲੋਂ ਹਿਮਾਚਲ ਦੇ ਤਿੰਨ ਕਿੰਨਰਾਂ ’ਤੇ ਉਸ ਨੂੰ ਜ਼ਲੀਲ ਕਰਨ ਅਤੇ ਡਰਾਉਣ ਧਮਕਾਉਣ ਦਾ ਦੋਸ਼

166

ਤਮੰਨਾ ਮਹੰਤ ਵੱਲੋਂ ਹਿਮਾਚਲ ਦੇ ਤਿੰਨ ਕਿੰਨਰਾਂ ’ਤੇ ਉਸ ਨੂੰ ਜ਼ਲੀਲ ਕਰਨ ਅਤੇ ਡਰਾਉਣ ਧਮਕਾਉਣ ਦਾ ਦੋਸ਼

ਬਹਾਦਰਜੀਤ ਸਿੰਘਰੂਪਨਗਰ,14 ਜਨਵਰੀ,2023
ਕਿੰਨਰ ਸਮਾਜ ਜ਼ਿਲ੍ਹਾ ਰੂਪਨਗਰ ਦੀ ਉੱਪ ਪ੍ਰਧਾਨ ਤਮੰਨਾ ਮਹੰਤ ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਗੋਵਾਹਨ ਦੇ ਤਿੰਨ ਕਿਨੰਰਾਂ ’ਤੇ ਉਸ ਨੂੰ ਡਰਾਉਣ ਧਮਕਾਉਣ ਅਤੇ ਉਸ ਪ੍ਰਤੀ ਘਟੀਆ ਸ਼ਬਦਾਵਲੀ ਵਰਤਣ ਅਤੇ ਸ੍ਰੀ ਆਨੰਦਪਰੁ ਸਾਹਿਬ  ਦੇ ਕਿੰਨਰਾਂ ਵਿਰੱੁਧ ਝੂਠਾ ਕੇਸ ਦਰਜ ਕਰਵਾਉਣ ਦਾ ਦੋਸ਼ ਲਾਇਆ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਤਮੰਨਾਂ ਮਹੰਤ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਉਕਤ ਆਪਣੇ ਆਪ ਨੂੰ ਕਿੰੰਨਰ ਅਖਵਾਉਂਦੇ ਤਿੰਨ ਵਿਅਕਤੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿੰਨਰਾਂ ਵਿਰੱੁਧ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਲਗਵਾ ਕੇ ਝੂਠਾ ਕੇਸ ਦਰਜ ਕਰਵਾ ਦਿੱਤਾ ਅਤੇ ਉਨ੍ਹਾਂ ਨੂੰ ਜੇਲ੍ਹ ਭਿਜਵਾ ਦਿੱਤਾ I

ਤਮੰਨਾ ਮਹੰਤ ਨੇ ਕਿਹਾ ਕਿ ਉਹ ਕਿੰਨਰ ਸਮਾਜ ਜ਼ਿਲ੍ਹਾ ਰੂਪਨਗਰ ਦੇ ਉਪ ਪ੍ਰਧਾਨ ਹੋਣ ਦੇ ਨਾਤੇ ਜਦੋਂ ਇਸ  ਮਸਲੇ ਸਬੰਧੀ ਗੱਲਬਾਤ ਕਰ ਲਈ ਜ਼ਿਲ੍ਹਾ ਬਿਲਾਸਪੁਰ ਦੇ ਪਿੰਡ ਚੀੜੀਆਂ ਵਿਖੇ ਗਏ ਤਾਂ ਉਸ ਨਾਲ ਉਨ੍ਹਾਂ ਨੁੰ ਜ਼ਲੀਲ ਕੀਤਾ ਗਿਆ ਅਤੇ ਭੱਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ।ਇਸ ਤੋਂ ਇਲਾਵਾ ਉਕਤ   ਕਿੰਨਰ ਦੇ ਵਟਸਐਪ ਗਰੁੱਪ ਵਿੱਚ ਵੀ ਉਸ ਪ੍ਰਤੀ ਭੱਦੀ ਸ਼ਬਦਾਵਲੀ ਵਰਤ ਰਹੇ ਹਨ।

ਤਮੰਨਾ ਮਹੰਤ ਵੱਲੋਂ ਹਿਮਾਚਲ ਦੇ ਤਿੰਨ ਕਿੰਨਰਾਂ ’ਤੇ ਉਸ ਨੂੰ ਜ਼ਲੀਲ ਕਰਨ ਅਤੇ ਡਰਾਉਣ ਧਮਕਾਉਣ ਦਾ ਦੋਸ਼

ਤਮੰਨਾ ਮਹੰਤ ਨੇ ਦੱਸਿਆ ਕਿ ਉਸ ਨੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਬੇਨਤੀ ਕੀਤੀ ਕਿ ਉਨਾਂ੍ਹ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਹਿਮਾਚਲ ਪ੍ਰਧੇਸ਼ ਦੇ ਉਕਤ ਤਿੰਨ ਕਿੰਨਰਾਂ ਵਿੱਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਕਿੰਨਰਾਂ ਵਿਰੱੁਧ ਹਿਮਾਚਲ ਪ੍ਰਦੇਸ਼ ਵਿੱਚ ਦਰਜ  ਕੇਸ ਰੱਦ ਕੀਤਾ ਜਾਵੇ।

ਇਸ ਮੌਕੇ ਤਮੰਨਾ ਮਹੰਤ ਨਾਲ ਕਸ਼ਿਸ਼ ਮਹੰਤ ਘਨੋਲੀ, ਕਵਿਤਾ ਮਹੰਤ ਨਾਲਾਗੜ੍ਹ੍ਹ, ਜੀਆ ਅਤੇ ਭਾਵਨਾ ਮਹੰਤ ਚਮਕੌਰ ਸਾਹਿਬ, ਖਮਾਣੋ ਤੋਂ ਬਿੱਲੋ ਮਹੰਤ, ਕੁਰਾਲੀ ਤੋ ਰੋਮਾ, ਖੁਸ਼ੀ, ਨੇਹਾ , ਅਨੁਸ਼ਿਕਾ, ਸਕਿਨਾ ਮਹੰਤ, ਜ਼ਨੰਕ ਮਹੰਤ ਘਨੋਲੀ ਆਦਿ ਮੌਜੂਦ ਸਨ।