ਨਗਰ ਨਿਗਮ ਵਿਖੇ ਐਫ ਐਂਡ ਸੀ.ਸੀ ਦੀ ਸੋਮਵਾਰ ਨੂੰ ਆਯੋਜਿਤ ਬੈਠਕ ਵਿੱਚ ਅਹਿਮ ਫੈਸਲੇ ਲੈਣ ਦੀ ਉਮੀਦ

225

ਨਗਰ ਨਿਗਮ ਵਿਖੇ ਐਫ ਐਂਡ ਸੀ.ਸੀ ਦੀ ਸੋਮਵਾਰ ਨੂੰ ਆਯੋਜਿਤ ਬੈਠਕ ਵਿੱਚ ਅਹਿਮ ਫੈਸਲੇ ਲੈਣ ਦੀ ਉਮੀਦ

ਪਟਿਆਲਾ 22 ਨਵੰਬਰ

ਕਾਰਪੋਰੇਸ਼ਨ 25 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੇ ਕੋਤਵਾਲੀ ਚੌਕ ਨੇੜੇ ਖੱਦਰ ਭੰਡਰ ਵਿਖੇ ਸਥਿਤ ਨਗਰ ਨਿਗਮ ਦੀ ਪੁਰਾਨੀ ਲਾਇਬ੍ਰੇਰੀ ਦਾ ਨਵੀਨੀਕਰਨ ਕਰਨ ਜਾ ਰਹੀ ਹੈ। ਐਫ ਐਂਡ ਸੀਸੀ ਦੀ ਬੈਠਕ ਵਿੱਚ ਇਸ ਕੰਮ ਲਈ ਤੈਅ ਕੀਤੀ ਰਾਸ਼ੀ ਨੂੰ ਖਰਚਣ ਦੀ ਆਗਿਆ ਮਿਲ ਸਕਦੀ ਹੈ। ਸੋਮਵਾਰ ਨੂੰ ਸਵੇਰੇ 11:30 ਵਜੇ ਨਿਗਮ ਵਿਚ ਹੋਣ ਜਾ ਰਹੀ ਐੱਫ ਐਂਡ ਸੀ ਸੀ ਦੀ ਬੈਠਕ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕੀਆਂ ਵਿੱਚ 21 ਧਰਮਸ਼ਾਲਾ ਨੂੰ ਨਵਾਂ ਤੇ ਕੁਝ ਦੀ ਮੁਰਮਤ ਤੇ ਕਰੀਬ ਤਿੰਨ ਕਰੋੜ ਰੁਪਯੇ ਖਰਚ ਕੀਤੇ ਜਾਣ ਦਾ ਮਤਾ ਸ਼ਾਮਿਲ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਵਿਸ਼ੇਸ਼ ਗ੍ਰਾਂਟ ਵਿਚੋਂ ਇਸ ਰਕਮ ਦਾ ਖਰਚਾ ਕਰਨਾ ਹੈ ਅਤੇ ਇਸ ਨਾਲ ਸ਼ਹਿਰ ਵਾਸੀਆਂ ਨੂੰ ਧਾਰਮਿਕ ਅਤੇ ਸਮਾਜਿਕ ਕੰਮਾਂ ਨੂੰ ਅਸਾਨੀ ਨਾਲ ਪੂਰਾ ਕਰਨ ਵਿੱਚ ਲਾਭ ਮਿਲੇਗਾ।

ਇਸ ਵਾਰ ਐਫ ਐਂਡ ਸੀ.ਸੀ ਲਈ ਜਾਰੀ ਕੀਤੇ ਗਏ ਮਤੇ ਵਿਚ ਕੁੱਲ 17 ਮਤੇ ਸ਼ਾਮਿਲ ਕੀਤੇ ਗਏ ਹਨ। ਉਪਰੋਕਤ ਦੋ ਪ੍ਰਸਤਾਵਾਂ ਤੋਂ ਇਲਾਵਾ ਭਾਸ਼ਾ ਵਿਭਾਗ ਦੇ ਨਜ਼ਦੀਕ,  ਰੇਲਵੇ ਸਟੇਸ਼ਨ ਦੇ ਨਜ਼ਦੀਕ, ਸੈਫ਼ਾਬਾਦੀ ਗੇਟ ਅਤੇ ਟੀਬੀ ਹਸਪਤਾਲ ਰੋਡ ਤੇ ਚਾਰ ਨਵੇਂ ਪਖਾਨੇ ਬਣਾਉਣ ਲਈ ਤਕਰੀਬਨ 27 ਲੱਖ 88 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਸ਼ਹਿਰ ਵਿਚ ਸਫਾਈ ਵਿਵਸਥਾ ਦੇ ਨਾਲ-ਨਾਲ ਲੋਕਾਂ ਦੀ ਮੰਗ ਨੂੰ ਐਫ ਐਂਡ ਸੀ ਸੀ ਦੇ ਸਾਮ੍ਹਣੇ ਮੰਜੂਰੀ ਲਈ ਰਖਿਆ ਜਾਵੇਗਾ। ਵਾਰਡ ਨੰਬਰ 27 ਦੀ ਵਿਕਾਸ ਕਲੋਨੀ ਵਿੱਚ ਸਟ੍ਰੀਟ ਲਾਈਟਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਅਤੇ ਇਸ ਦੇ ਲਈ ਐਫ ਐਂਡ ਸੀ.ਸੀ ਦੇ ਸਾਹਮਣੇ ਨਵੀਂ ਲਾਈਟਾਂ ਲਈ 10 ਲੱਖ ਤੋਂ ਵੱਧ ਦੀ ਰਕਮ ਪ੍ਰਸਤਾਵਿਤ ਕੀਤੀ ਜਾਏਗੀ।

ਨਗਰ ਨਿਗਮ ਵਿਖੇ ਐਫ ਐਂਡ ਸੀ.ਸੀ ਦੀ ਸੋਮਵਾਰ ਨੂੰ ਆਯੋਜਿਤ ਬੈਠਕ ਵਿੱਚ ਅਹਿਮ ਫੈਸਲੇ ਲੈਣ ਦੀ ਉਮੀਦ -Photo courtesy-Internet
MC Patiala

… ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਲਗਾਏ ਜਾਣਗੇ ਸੱਤ ਨਵੇਂ ਟਯੂਵਬੇਲ

ਬੇਸ਼ਕ, ਨਹਿਰੀ ਪਾਣੀ ਪ੍ਰਾਜੈਕਟ ਦਾ ਕੰਮ 503 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਾ ਹੈ। ਪਰ ਇਹ ਕੰਮ ਪੂਰਾ ਹੋਣ ਵਿਚ ਲਗਭਗ ਤਿੰਨ ਸਾਲ ਦਾ ਸਮਾ ਲੱਗ ਸਕਦਾ ਹੈ। ਅਗਲੇ ਸਾਲ ਗਰਮੀ ਦੇ ਮੌਸਮ ਵਿਚ ਪਾਣੀ ਦੀ ਮੰਗ ਨੂੰ ਪੂਰਾ ਕਰਨਾ ਨਿਗਮ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਸ਼ਹਿਰ ਵਾਸੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰਖਦੀਆਂ ਪਾਣੀ ਦੀ ਮੰਗ ਪੂਰਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਸੱਤ ਨਵੇਂ ਟਯੂਵਬੇਲ ਲਗਾਵੇਗਾ। ਪ੍ਰਤਿ ਟ੍ਯੂਬਵੇਲ ਤੇ ਕਰੀਬ 21 ਲੱਖ ਦੀ ਲਾਗਤ ਆਵੇਗੀ, ਜਿਸਨੂੰ ਐਫ ਐਂਡ ਸੀ.ਸੀ ਕੋਲ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਰਾਤ ਸਮੇਂ ਰੋਜ਼ ਗਾਰਡਨ ਨੂੰ ਰੌਸ਼ਨ ਕਰਨ ਲਈ ਨਵੀਂ ਲਾਈਟਿੰਗ ਲਈ 13.93 ਲੱਖ ਰੁਪਏ ਦੀ ਤਜਵੀਜ਼ ਰੱਖੀ ਜਾ ਰਹੀ ਹੈ। ਇਸ ਪ੍ਰਸਤਾਵ ਦੇ ਪੂਰਾ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਦੀ ਪਾਰਕ ਨੂੰ ਪ੍ਰਕਾਸ਼ਮਾਨ ਕਰਨ ਦੀ ਮੰਗ ਪੂਰੀ ਕੀਤੀ ਜਾਵੇਗੀ।

ਵਾਰਡ ਨੰਬਰ 46, 27, ਅਤੇ 30 ਵਿਚ ਨਵੀਆਂ ਸੜਕਾਂ ਦੇ ਨਿਰਮਾਣ ‘ਤੇ 45.24 ਲੱਖ ਰੁਪਏ ਖਰਚ ਕੀਤੇ ਜਾਣ ਦਾ ਅਨੁਮਾਨ ਹੈ। ਐੱਫ ਐਂਡ ਸੀ.ਸੀ ਤੋਂ ਇਜਾਜ਼ਤ ਮਿਲਣ ਤੋਂ ਬਾਅਦ, ਨਿਗਮ ਇਸ ਕੰਮ ਨੂੰ ਪਹਿਲ ਦੇ ਅਧਾਰ ‘ਤੇ ਕਰਵਾਏਗਾ। ਅਨੁਮਾਨ ਹੈ ਕਿ ਵਿਕਰੇਤਾ ਨੀਤੀ ਤਹਿਤ ਘੱਲੌੜੀ ਗੇਟ ਨੇੜੇ ਤਿਆਰ ਕੀਤੀ ਗਈ ਰੇਹੜੀ ਮਾਰਕੀਟ ਵਿੱਚ ਸਟ੍ਰੀਟ ਲਾਈਟਾਂ ਲਗਾਉਣ ‘ਤੇ ਲਗਭਗ 13.04 ਲੱਖ ਰੁਪਏ ਖਰਚ ਆਵੇਗਾ। ਇਸ ਦੀ ਪ੍ਰਵਾਨਗੀ ਮਿਲਨਣ ਤੋ ਤੁਰੰਤ ਬਾਅਦ ਰੇਹੜੀ ਮਾਰਕੀਟ ਵਿਖੇ ਲਾਇਟਾਂ ਦਾ ਪ੍ਰਬੰਧ ਕਰਕੇ ਰੇਹੜੀ ਮਾਰਕੀਟ ਨੂੰ ਇਸ ਵਿੱਚ ਸ਼ਿਫਟ ਕੀਤਾ ਜਾਵੇਗਾ।

ਪਟਿਆਲਾ-2 ਅਧੀਨ ਆਉਂਦੇ ਤ੍ਰਿਪੜੀ ਟਾਉਨ ਨੇੜੇ ਸਰਕਾਰੀ ਸਾੰਝਾ ਸਕੂਲ ਨੇੜੇ ਨਵਾਂ ਪਾਰਕ ਬਣਾਉਣ ਲਈ 13.62 ਲੱਖ ਰੁਪਏ ਖਰਚੇ ਜਾ ਰਹੇ ਹਨ। ਹਾਲਾਂਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਇਸ ਪਾਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਪਰ ਐਫ ਐਂਡ ਸੀ.ਸੀ ਦੀ ਬੈਠਕ ਦੌਰਾਨ ਇਸ ਦੀ ਆਗਿਆ ਦਿੱਤੀ ਜਾਵੇਗੀ।