ਨੈਸ਼ਨਲ ਹਾਈਵੇ ’ਤੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਠੋਸ ਪੁੱਲ ਬਣਾਉਣ ਦਾ ਜ਼ੋਰਦਾਰ ਵਿਰੋਧ

328

ਨੈਸ਼ਨਲ ਹਾਈਵੇ ’ਤੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਠੋਸ ਪੁੱਲ ਬਣਾਉਣ ਦਾ ਜ਼ੋਰਦਾਰ ਵਿਰੋਧ

ਬਹਾਦਰਜੀਤ/ਰੂਪਨਗਰ, 3 ਜਨਵਰੀ 2023
ਨੈਸ਼ਨਲ ਹਾਈਵੇ ਨੰਬਰ 21(ਨਵਾਂ ਨੰਬਰ 205) ’ਤੇ ਬੁਰਜੀ ਨੰਬਰ 39500 ਤੋਂ 41100 ਤੱਕ ਸਰਕਾਰ ਵੱਲੋ ਇੱਕ ਠੋਸ ਪੁੱਲ ਬਣਾਉਣ ਦੀ ਤਜਵੀਜ  ਦਾ ਸਥਾਨਕ ਲੋਕਾਂ ਨੇ ਜ਼ੋਰਦਾਰ ਵਿਰੋਧ ਕੀਤਾ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਆਂ ਕੌਂਸਲਰ ਅਮਰਿੰਦਰ ਸਿੰਘ ਰੀਹਲ,ਰਮੇਸ਼ਵਰ ਸ਼ਰਮਾ,ਕੁਲਜੀਤ ਸਿੰਘ,ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਹਾਈਵੇ ’ਤੇ ਇੱਕ ਪੁਰਾਤਨ ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸਥਿਤ ਹੈ ਜਿਸ ਦੇ ਦਰਸ਼ਨਾਂ ਲਈ ਸੰਗਤਾਂ ਦੇਸ਼-ਵਿਦੇਸ਼ ਤੋ ਆਉਂਦੀਆਂ ਹਨ । ਇਸ ਸਥਾਨ ’ਤੇ ਸਾਲ ਵਿੱਚ ਚਾਰ ਗੁਰਪੁਰਬ ਮਨਾਏ ਜਾਂਦੇ ਹਨ  ਜੋ ਪੰਜ- ਸੱਤ ਦਿਨ ਲਗਾਤਾਰ ਚਲਦੇ ਹਨ ਤੇ ਸੰਗਤਾਂ ਦਾ ਭਾਰੀ ਇੱਕਠ ਹੁੰਦਾ ਹੈ । ਇਸ ਪੁੱਲ ਦੇ ਬਣਨ ਨਾਲ ਇਸ ਗੁਰਦਆਰੇ ਦੀ ਮਹੱਤਤਾ ਘਟੇਗੀ ਉਸ ਦੇ ਨਾਲ ਹੀ ਇਸ ਦੀ ਸੁੰਦਰਤਾ ਤੇ ਵੀ ਬਹੁਤ ਅਸਰ ਪਵੇਗਾ ।

ਉਨ੍ਹਾਂ ਕਿਹਾ ਕਿ ਪੁਲੀਸ ਲਾਈਨ ਦੀਆਂ ਲਾਈਟਾਂ ਤੋਂ ਜੋ ਬਾਈਪਾਸ ਬਣਾਇਆ ਉਸ ’ਤੇ ਪੰਜਾਬ ਦੇ ਵੱਖੋ ਵੱਖ ਸਹਿਰਾਂ ਨੂੰ ਜਾਣ ਵਾਲੀ 70% ਟਰੈਫਿਕ ਜਾਣ ਲੱਗ ਪਈ ਹੈ । ਪੁਲੀਸ ਲਾਈਨ ਦੀਆਂ ਟਰੈਫਿਕ ਲਾਈਟਾਂ ਤੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਸੜਕ ਹੈ ਉਸ ’ਤੇ ਕੇਵਲ 30% ਹੀ ਟਰੈਫਿਕ ਹੈ ਜੋ ਹਿਮਾਚਲ ਵੱਲ ਜਾਂਦੀ ਹੈ ।

ਉਨ੍ਹਾਂ  ਕਿਹਾ ਕਿ  ਇਲਾਕੇ ਦੇ ਲੋਕਾਂ ਵੱਲੋ ਇਸ ਠੋਸ ਪੁੱਲ ਦੇ ਬਣਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਠੋਸ ਪੁੱਲ ਬਣਨ ਨਾਲ ਅਨਾਜ ਮੰਡੀ ਵਿੱਚ ਫਸਲ (ਜਿਨਸ) ਲਿਆਉਣ ਵਿੱਚ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆਵੇਗੀ ।

ਉਨ੍ਹਾਂ ਕਿਹਾ ਕਿ ਪੁਲੀਸ ਲਾਈਨ ਦੀਆਂ ਲਾਈਟਾਂ ਕੋਲ ਰੋਪੜ ਸ਼ਹਿਰ ਦੇ ਮੈਨ ਬਸ ਸਟੈਂਡ ਦੀ ਉਸਾਰੀ ਹੋ ਰਹੀ ਹੈ ,ਜਿਸ ਨਾਲ ਸਰਵਿਸ ਰੋਡ ਟਰੈਫਿਕ ਵਧ ਜਾਵੇਗੀ ਕਿਉਂਕਿ ਲੋਕਲ ਟਰੈਫਿਕ ਓਵਰਬਰਿੱਜ ਦੀ ਵਰਤੋ ਨਹੀ ਕਰੇਗੀ ਅਤੇ ਹਾਦਸੇ ਵੱਧਣਗੇ ਕਿਉਂਕਿ ਜ਼ਿਲ੍ਹਾ ਹੈਡਕੁਆਰਟਰ ’ਤੇ ਸਰਵਿਸ ਰੋਡ ਤੇ ਆਮ ਪਬਲਿਕ ਸੱਜੇ-ਖੱਬੇ ਦੀ ਪ੍ਰਵਾਹ ਨਾ ਕਰਦੀ ਹੋਈ ਇੱਕ ਤੇ ਹੀ ਆਉਂਦੀ-ਜਾਂਦੀ ਹੈ।

ਉਨ੍ਹਾਂ ਕਿਹਾ ਕਿ ਹਿਮਾਚਲ ਤੋ ਆਉਂਦੀ ਟਰੈਫਿਕ ਜਦੋਂ ਨਿੰਰਕਾਰੀ ਭਵਨ ਕੋਲ ਬਣੇ ਪੁੱਲ ਤੋਂ ਉਤਰਦੀ ਹੈ ਤਾਂ ਹਾਦਸੇਹੁੰਦੇ ਹਨ ਕਿਉਂਕਿ ਨਿੰਰਕਾਰੀ ਭਵਨ ਕੋਲ ਬਹੁਤ ਵਿੰਗ ਪਾ ਕੇ ਸੜਕ ਬਣਾਈ ਹੋਈ ਹੈ । ਹੁਣ ਜੋ ਬਣਾਏ ਜਾ ਰਹੇ ਪੁੱਲ ਦੀ ਤਜਵੀਜ ਹੈ ਉਹ ਪੁੱਲ ਨਿਰੰਕਾਰੀ ਭਵਨ ਕੋਲ ਬਣੇ ਪੁੱਲ ਨਾਲ ਨਹੀ ਜੋੜਿਆ ਜਾ ਰਿਹਾ ਉਸ ਨਾਲ ਹੋ ਟਰੈਫਿਕ ਚੰਡੀਗੜ੍ਹ ਤੋ ਹਿਮਾਚਲ ਲਈ ਜਾਣ ਲਈ ਨਿਰੰਕਾਰੀ ਭਵਨ ਤੋ ਪਹਿਲਾਂ ਉਤਰੇਗੀ ਤਾਂ ਚਮਕੌਰ ਸਾਹਿਬ ਵਾਲੀ ਟਰੈਫਿਕ ਸਰਵਿਸ ਰੋਡ ਤੋਂ ਹਿਮਾਚਲ ਜਾਣ ਲਈ ਨਿਰੰਕਾਰੀ ਭਵਨ ਤੋ ਪਹਿਲਾ ਪੁੱਲ ਤੇ ਚੜੇਗੀ ਤਾਂ ਹਾਦਸੇ ਬਹੁਤ ਵੱਧਣਗੇ।

ਨੈਸ਼ਨਲ ਹਾਈਵੇ ’ਤੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਠੋਸ ਪੁੱਲ ਬਣਾਉਣ ਦਾ ਜ਼ੋਰਦਾਰ ਵਿਰੋਧ

ਉਨ੍ਹਾਂ ਕਿਹਾ ਕਿ ਜਿਵੇ ਪੁਲੀਸ ਲਾਈਨ ਕੋਲ ਟਰੈਫਿਕ ਲਾਈਟਾਂ ਲਗਾਈਆਂ ਹਨ, ਉਸੇ ਤਰਾਂ ਗੁਰੂਦੁਆਰਾ ਸ੍ਰੀ ਭੱਠਾ ਸਾਹਿਬ ਦੇ ਸਾਹਮਣੇ ਵੀ ਟਰੈਫਿਕ ਲਾਈਟਾਂ ਲਗਾਉਣ ਦੀ ਇਲਾਕਾ ਨਿਵਾਸੀਆਂ ਦੀ ਮੰਗ ਹੈ ।

ਉਨ੍ਹਾਂ ਕਿਹਾ ਕਿ ਠੋਸ ਪੁੱਲ ਬਣਨ ਨਾਲ ਦੋਹਾਂ ਪਾਸਿਆ ਤੇ ਦੁਕਾਨਦਾਰਾਂ ਦਾ ਕੰਮ ਬਿਲਕੁਲ ਬੰਦ ਹੋ ਜਾਵੇਗਾ ਤੇ ਉਨਾਂ ਨੂੰ ਆਰਥਿਕ ਤੰਗੀਆ ਦਾ ਸਾਹਮਣਾ ਕਰਨਾ ਪਵੇਗਾ ਤੇ ਬੇਰੁਜਗਾਰੀ ਹੋ ਜਾਵੇਗੀ ।

ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਠੋਸ ਪੁੱਲ ਬਣਾਉਣ ਦਾ ਸਖਤ ਵਿਰੋਧ ਕਰਦੇ ਹਨ । ਜੇਕਰ ਪ੍ਰਸ਼ਾਸ਼ਨ ਫਿਰ ਵੀ ਚਾਹੁੰਦੀ ਹੈ, ਤਾਂ ਇਥੇ ਪਿੱਲਰਾਂ ਵਾਲਾ ਪੁੱਲ ਬਣਾਇਆ ਜਾਵੇ ਤਾਂ ਜੋ ਦੁਕਾਨਦਾਰਾ ਦਾ ਰੁਜਗਾਰ ਚਲਦਾ ਰਹੇ ਅਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਦੀ ਸੁੰਦਰਤਾ ਅਤੇ  ਮਹੱਤਤਾ ’ਤੇ ਕੋਈ ਅਸਰ ਨਾ ਪਵੇ ।ਜੇਕਰ ਪ੍ਰਸ਼ਾਸ਼ਨ ਸਾਡੀਆਂ ਮੰਗਾਂ ਵੱਲ ਧਿਆਨ ਨਹੀੰ ਦਿੰਦਾ ਤਾਂ ਸਾਰੇ ਇਲਾਕਾ ਨਿਵਾਸੀ ਧਰਨਾ ਦੇਣ ਲਈ ਮਜਬੂਰ ਹੋਣਗੇ ।

ਇਸ ਮੌਕੇ ਕੁਲਵੰਤ ਸਿੰਘ, ਪ੍ਰਿਤਪਾਲ ਸਿੰਘ,ਹਰਪਾਲ ਸਿੰਘ ,ਗੁਰਪ੍ਰੀਤ ਸਿੰਘ,ਰਾਜਨ ਸ਼ਰਮਾ,ਰਣਜੀਤ ਸਿੰਘ,ਤੇਜਇਸ਼ਵਰ ਸਿੰਘ,ਰਕੇਸ਼ ਕੁਮਾਰ, ਗੁਰਦਿਆਲ ਸਿੰਘ, ਦਵਿੰਦਰ ਸਿੰਘ, ਕੁਲਵੀਰ ਸਿੰਘ, ਗੁਰਿੰਦਰ ਪਾਲ ਸਿੰਘ ਵੀ ਮੌਜੂਦ ਸਨ।