ਨੌਜਵਾਨਾਂ ਲਈ ਮੁਕਾਬਲੇਬਾਜੀ ਦੇ ਦੌਰ ਵਿਚ ਸਮੇ ਦੇ ਹਾਣੀ ਬਣਨ ਲਈ ਸਿੱਖਿਆ ਸਭ ਤੋ ਸਰਲ ਰਾਹ-ਹਰਜੋਤ ਸਿੰਘ ਬੈਂਸ

172

ਨੌਜਵਾਨਾਂ ਲਈ ਮੁਕਾਬਲੇਬਾਜੀ ਦੇ ਦੌਰ ਵਿਚ ਸਮੇ ਦੇ ਹਾਣੀ ਬਣਨ ਲਈ ਸਿੱਖਿਆ ਸਭ ਤੋ ਸਰਲ ਰਾਹ-ਹਰਜੋਤ ਸਿੰਘ ਬੈਂਸ

ਬਹਾਦਰਜੀਤ ਸਿੰਘ /ਭਰਤਗੜ੍ਹ/ਕੀਰਤਪੁਰ ਸਾਹਿਬ ,17 ਜੁਲਾਈ, 2022 

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜੇਲਾਂ,ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਨਿਰੰਤਰ ਜਾਰੀ ਰਹੇਗਾ। ਪਿੰਡ ਵਿਚ ਸਾਝੀਆ ਸੱਥਾ ਵਿਚ ਬੈਠ ਕੇ ਜਨਤਕ ਮਸਲੇ ਹੱਲ ਹੋਣਗੇ, ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਉਨ੍ਹਾਂ ਤੱਕ ਖੁਦ ਪਹੁੰਚ ਕੀਤੀ ਜਾਵੇਗੀ।

ਅੱਜ ਆਪਣੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ ਦੌਰਾਨ ਭਰਤਗੜ੍ਹ ਵਿਖੇ ਜਨਤਕ ਮਿਲਣੀ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਹਿੱਤ ਵਿਚ ਨਿਰੰਤਰ ਜਿਕਰਯੋਗ ਫੈਸਲੇ ਲੈ ਰਹੀ ਹੈ। ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ, ਲੋੜਵੰਦਾਂ ਨੂੰ ਬੇਲੋੜੀ ਖੱਜਲ ਖੁਆਰੀ ਤੋ ਨਿਜਾਤ ਮਿਲ ਰਹੀ ਹੈ। ਸਰਕਾਰ ਨੇ ਆਪਣੀਆ ਗ੍ਰੰਟੀਆ ਨੂੰ ਪੂਰਾ ਕਰਨਾ ਸੁਰੂ ਕੀਤਾ ਹੋਇਆ ਹੈ, ਸਾਰੇ ਵਾਅਦੇ ਪੂਰੇ ਕੀਤੇ ਜਾਣਗੇ, ਥੋੜੇ ਜਿਹੇ  ਸਮੇਂ ਵਿਚ ਸੂਬੇ ਦੀ ਸਥਿਤੀ ਵਿਚ ਕਾਫੀ ਸੁਧਾਰ ਹੋਇਆ ਹੈ, ਲੋਕ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹਨ।

ਨੌਜਵਾਨਾਂ ਲਈ ਮੁਕਾਬਲੇਬਾਜੀ ਦੇ ਦੌਰ ਵਿਚ ਸਮੇ ਦੇ ਹਾਣੀ ਬਣਨ ਲਈ ਸਿੱਖਿਆ ਸਭ ਤੋ ਸਰਲ ਰਾਹ-ਹਰਜੋਤ ਸਿੰਘ ਬੈਂਸ

ਕੈਬਨਿਟ ਮੰਤਰੀ ਨੇ ਸਿੱਖਿਆ ਦੇ ਖੇਤਰ ਵਿਚ ਹੋਏ ਸੁਧਾਰਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਹੁਣ ਸਕੂਲ ਸਿੱਖਿਆਂ ਦੇ ਸੁਧਾਰ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਪੰਜਾਬ ਦੇ ਸਕੂਲਾਂ ਨੂੰ ਨਮੂਨੈ ਦੇ ਸਕੂਲ ਬਣਾਇਆ ਜਾਵੇਗਾ, ਜਿੱਥੇ ਮਿਆਰੀ ਸਿੱਖਿਆ ਦੇ ਅਨੁਕੂਲ ਵਾਤਾਵਰਣ ਵਿਦਿਆਰਥੀਆ ਨੂੰ ਉਪਲੱਬਧ ਹੋਵੇਗਾ, ਜਿਸ ਨਾਲ ਸਾਡੇ ਸਰਕਾਰੀ ਸਕੂਲਾ ਦੇ ਵਿਦਿਆਰਥੀ ਮਾਡਲ ਅਤੇ ਕਾਨਵੈਂਟ ਸਕੂਲਾ ਦੇ ਵਿਦਿਆਰਥੀਆਂ ਤੋ ਅੱਗੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਮਿਲੀ ਹੈ, ਇਸ ਲਈ ਇਸ ਵਿਭਾਗ ਨੂੰ ਵੀ ਬਹੁਤ ਅੱਗੇ ਲੈ ਕੇ ਜਾਣਾ ਹੈ। ਉਨ੍ਹਾ ਨੇ ਅੱਠਵੀ, ਦਸਵੀ ਤੇ ਬਾਹਰਵੀ ਜਮਾਤ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਏ ਵਿਦਿਆਰਥੀਆ ਦਾ ਸਨਮਾਨ ਕਰਦੇ ਹੋਏ ਕਿਹਾ ਕਿਹਾ ਕਿ ਇਸ ਸਨਮਾਨ ਦੇ ਅਸਲ ਹੱਕਦਾਰ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਅਧਿਆਪਕ ਤੇ ਮਾਪੇ ਵੀ ਹਨ, ਜੋ ਸਿੱਖਿਆ ਸੰਸਥਾਵਾ ਅਤੇ ਘਰਾਂ ਵਿਚ ਢੁਕਵਾ ਮਾਹੋਲ ਬਣਾਉਣੇ ਹਨ, ਜਿਸ ਨਾਲ ਅੱਜ ਇਹ ਸਨਮਾਨ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਹਲਕੇ ਦੋ ਲੋਕਾਂ ਦੀਆ ਮੁਸਕਿਲਾ ਸੁਣੀਆ ਤੇ ਮੌਕੇ ਤੇ ਹੀ ਸਮੱਸਿਆਵਾ ਹੱਲ ਕਰਨ ਦੇ ਨਿਰਦੇਸ ਦਿੱਤੇ।

ਨੌਜਵਾਨਾਂ ਲਈ ਮੁਕਾਬਲੇਬਾਜੀ ਦੇ ਦੌਰ ਵਿਚ ਸਮੇ ਦੇ ਹਾਣੀ ਬਣਨ ਲਈ ਸਿੱਖਿਆ ਸਭ ਤੋ ਸਰਲ ਰਾਹ-ਹਰਜੋਤ ਸਿੰਘ ਬੈਂਸI ਇਸ ਮੌਕੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ,ਕਮਿੱਕਰ ਸਿੰਘ ਡਾਢੀ, ਪ੍ਰਿੰ:ਵਿਜੈ ਕੁਮਾਰ ਸ਼ਰਮਾ, ਸਰਪੰਚ ਸੁਖਦੀਪ ਸਿੰਘ ਰਾਣਾ, ਨੌਜਵਾਨ ਵਿੰਗ ਦੇ ਪ੍ਰਧਾਨ ਕਮਿੱਕਰ ਸਿੰਘ ਡਾਢੀ, ਜੁਝਾਰ ਸਿੰਘ ਆਸਪੁਰ, ਰਾਜਵੀਰ ਸਿੰਘ ਕੋਟਬਾਲਾ, ਸੁਖਜਿੰਦਰ ਸਿੰਘ ਭਾਓਵਾਲ, ਬਲਵਿੰਦਰ ਸਿੰਘ ਧਾਰਨੀ, ਬਲਦੀਪ ਸਿੰਘ ਭੁੱਲਰ, ਭਜਨ ਸਿੰਘ ਧਮੜੈਤ, ਹਰਵਿੰਦਰ ਕੌਰ ਕੋਟਬਾਲਾ, ਰਾਣੀ ਰਣਜੀਤ ਕੌਰ, ਮਲਕੀਅਤ ਕੌਰ ਬੈਂਸ, ਕੁਲਦੀਪ ਸਿੰਘ ਧੀਮਾਨ, ਸੰਜੇ ਗਰਗ, ਨੰਬਰਦਾਰ ਹਰਕਿਰਪਾਲ ਸਿੰਘ, ਉਜਾਗਰ ਸਿੰਘ ਢਿੱਲੋਂ, ਕੈਪ. ਹਰੀਅਵਤਾਰ ਸਿੰਘ, ਬੰਤ ਸਿੰਘ ਆਲੋਵਾਲ, ਕੁਲਦੀਪ ਸਿੰਘ ਸਰਸਾ ਨੰਗਲ, ਗੁਰਦੀਪ ਸਿੰਘ ਬਡਵਾਲ, ਅਮਨ ਬੇਲੀ, ਪ੍ਰਕਾਸ਼ ਸਿੰਘ ਬੜਾ ਪਿੰਡ, ਹਰਮਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।