ਪਟਿਅਲਾ ਨਿਗਮ ਹੱਦ ਅੰਦਰ ਹਰੇਕ ਘਰ ਵਿਚ ਗਿੱਲੇ ਤੇ ਸੁੱਕੇ ਕੂੜੇ ਲਈ ਲਗਾਉਣੇ ਹੋਣਗੇ ਦੋ ਕੂੜਾਦਾਨ: ਮੇਅਰ
ਕੰਵਰ ਇੰਦਰ ਸਿੰਘ /ਪਟਿਅਲਾ 27 ਅਗਸਤ
ਕੂੜੇ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰਨ ਲਈ ਜਰੂਰੀ ਹੈ ਕਿ ਨਿਗਮ ਹੱਦ ਅੰਦਰ ਇਲਾਕੇ ਵਿਚ ਆਉਂਦੇ ਸਾਰੀਆਂ ਇਕਾਈਆਂ ਨਿਗਮ ਨੂੰ ਸਹਿਯੋਗ ਕਰਨ। ਜੇਕਰ ਹਰੇਕ ਇਕਾਈ ਤੋਂ ਗਿੱਲਾ ਤੇ ਸੁੱਕਾ ਕੂੜੇ ਨੂੰ ਵੱਖ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੂੜੇ ਨਾਲ ਸ਼ਹਿਰ ਵਿਚ ਪੈਦਾ ਹੋਣ ਵਾਲੀ ਸਾਰੀ ਸਮੱਸਿਆਵਾਂ ਦਾ ਦੇ ਹੱਲ ਲਈ ਕੋਈ ਵੱਡੀ ਚਣੌਤੀ ਨਹੀਂ ਰਹੇਗੀ। ਇਸ ਲਈ ਸਭ ਤੋਂ ਪਹਿਲਾਂ ਘਰੇਲੂ ਤੇ ਵਪਾਰਕ ਇਕਾਈਆਂ ਨੂੰ ਗਿੱਲ ਤੇ ਸੁੱਕੇ ਕੂੜੇ ਲਈ ਦੋ ਕੂੜਾਦਾਨ ਲਾਜ਼ਮੀ ਲਗਾਉਣੇ ਹੋਣਗੇ। ਜਿਹੜੀ ਇਕਾਈ ਤੁਰੰਤ ਨਵਾਂ ਕੂੜਾਦਾਰ ਨਹੀਂ ਖ੍ਰੀਦ ਸਕਦਾ ਉਹ ਘਰ ਵਿਚ ਗਿੱਲੇ ਤੇ ਸੁੱਕੇ ਕੂੜੇ ਲਈ ਵੱਖ ਵੱਖ ਪੁਰਾਣੀ ਬਾਲਟੀ ਜਾਂ ਡਰਮ ਆਦਿ ਵੀ ਵਰਤੋਂ ਕਰ ਸਕਦਾ ਹੈ। ਕੂੜਾ ਨਿਪਟਾਰੇ ਲਈ ਹਰੇਕ ਸ਼ਹਿਰ ਵਾਸੀ ਦੇ ਥੋੜੇ ਸਹਿਯੋਗ ਨਾਲ ਨਿਗਮ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਪ੍ਰਦਾਨ ਕਰ ਸਕਦਾ ਹੈ। ਨਿਗਮ ਕਮਿਸ਼ਨਰ ਪੂਨਮਦੀਪ ਕੌਰ ਵਲੋਂ ਜਾਰੀ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਉਕਤ ਜਾਣਕਾਰੀ ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ ਨੇ ਸਾਂਝੀ ਕੀਤੀ ਹੈ।
…ਘਰ ਘਰ ਤੋਂ ਕੂੜਾ ਚੁੱਕਣ ਵਾਲਿਆਂ ‘ਤੇ ਰਹੇਗੀ ਨਜ਼ਰ
ਕੂੜਾ ਨਿਪਟਾਰੇ ਲਈ ਨਵੀਂ ਨੀਤੀ ‘ਤੇ ਕੰਮ ਕਰਦਆਂ ਨਿਗਮ ਨੇ ਹੁਣ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਵਾਲੇ ਘਰੇਲੂ ਤੇ ਵਪਾਰਕ ਇਕਾਈਆਂ ਦੇ ਚਲਾਨ ਕਰਨ ਦੀ ਤਿਆਰੀ ਕਰ ਲਈ ਹੈ। ਸੰਭਵ ਹੈ ਕਿ ਸਤੰਬਰ ਦੇ ਪਹਿਲੇ ਹਫਤੇ ਤੋਂ ਨਿਗਮ ਤੈਅ ਨਿਯਮਾ ਅਨੁਸਾਰ ਸਹਿਯੋਗ ਨਾਲ ਕਰਨ ਵਾਲਿਆਂ ਦਾ ਚਲਾਨ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਨਾਲ ਹੀ ਨਿਗਮ ਘਰ ਘਰ ਤੋਂ ਕੂੜਾ ਇਕੱਠਾ ਕਰਨ ਵਾਲਿਆਂ ‘ਤੇ ਨਜ਼ਰ ਰੱਖੇਗਾ। ਇਸ ਦੌਰਾਨ ਜੇਕਰ ਕੋਈ ਵਿਅਕਤੀ ਕਿਸੇ ਇਕਾਈ ਤੋਂ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਚੁੱਕਦਾ ਜਾਂ ਰੇਹੜੀ ਵਿਚ ਕੂੜਾ ਨੂੰ ਇਕੱਠਾ ਕਰਦਿਆਂ ਦੇਖਿਆ ਗਿਆ ਤਾਂ ਉਸਨੂੰ ਇਲਾਕੇ ਵਿਚ ਕੂੜਾ ਚੁੱਕਣ ਦੀ ਮਨਜੂਰੀ ਨਹੀਂ ਦਿੱਤੀ ਜਾਵੇਗੀ। ਨਾਲ ਹੀ ਨਿਗਮ ਵਲੋਂ ਜਾਰੀ ਕੀਤੇ ਗਏ ਪਛਾਣ ਪੱਤਰ ਨੂੰ ਬਿਨਾਂ ਕਿਸੇ ਅਪੀਲ ਤੇ ਦਲੀਲ ਦੇ ਰੱਦ ਕਰ ਦਿੱਤਾ ਜਾਵੇਗਾ।
ਕਿਵੇਂ ਹੋਣਗੇ ਨਵੇਂ ਪ੍ਰਬੰਧ
ਘਰੇਲੂ ਜਾਂ ਵਪਾਰਕ ਇਕਾਈ ਗਿੱਲੇ ਤੇ ਸੁੱਕੇ ਕੂੜੇ ਲਈ ਵੱਖ ਵੱਖ ਕੂੜਾਦਾਨ ਸਥਾਪਤ ਕਰੇਗਾ। ਜਿਹੜਾ ਵਿਅਕਤੀ ਉਸਦੇ ਕੋਲ ਕੂੜਾ ਲੈਣਾ ਆਵੇਗਾ ਉਹ ਗਿੱਲੇ ਤੇ ਸੁੱਕੇ ਕੂੜੇ ਨੂੰ ਆਪਣੀ ਰੇਹੜੀ ਜਾਂ ਟੈਂਪੂ ਵਿਚ ਵੱਖ ਵੱਖ ਹੀ ਰੱਖੇਗਾ। ਇਸ ਕੂੜੇ ਨੂੰ ਲੈਕੇ ਉਹ ਸਿੱਧਾ ਮੈਟੀਰੀਅਲ ਰਿਕਵਰੀ ਫੈਸਿਲਟੀ (ਐਮਆਰਐਫ) ਸੈਂਟਰ ‘ਤੇ ਜਾ ਕੇ ਉਥੇ ਗਿੱਲੇ ਕੂੜੇ ਦੇ ਲਈ ਬਣੇ ਪਿਟ ਵਿਚ ਪਾਵੇਗਾ ਤੇ ਸੁੱਕੇ ਕੂੜੇ ਲਈ ਬਿਨਾਂ ਸਥਾਨ ‘ਤੇ ਸੁੱਕਾ ਕੂੜਾ ਸੁੱਟੇਗਾ। ਸ਼ੁਰੂਆਤੀ ਦੌਰ ਵਿਚ ਜੇਕਰ ਕੂੜਾ ਇਕੱਠਾ ਕਰਨ ਵਾਲਾ ਗਿੱਲੇ ਤੇ ਸੁੱਕੇ ਕੂੜੇ ਨੂੰ ਸਹੀ ਤਰ੍ਹਾਂ ਨਹੀਂ ਰੱਖਦਾ ਤਾਂ ਉਹ ਉਸ ਕੂੜੇ ਨੂੰ ਸੈਮੀ ਅੰਡਰ ਗਰਾਊਂਡ ਬਿਨ ਵਿਚ ਪਾਵੇਗਾ।
ਜਾਗਰੂਕਤਾ ਫਲਾਉਣ ‘ਚ ਲੱਗੇ ਸੰਯੁਕਤ ਕਮਿਸ਼ਨਰ
ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ਼ ਨੇ ਵੀਰਵਾਰ ਸਵੇਰੇ ਪਟਿਆਲਾ-1 ਤੇ 2 ਦੇ ਦੋਹਾਂ ਚੀਫ ਸੈਨੇਟਰੀ ਇੰਸਪੈਕਟਰਾਂ ਦੇ ਇਲਾਵਾ ਸੱਤ ਸੈਨੇਟਰੀ ਇੰਸਪੈਕਟਰ, ਇਲਾਕਿਆਂ ਦੇ ਦਰੋਗਾ ਤੇ ਘਰ ਘਰ ਤੋਂ ਕੂੜਾ ਚੁੱਕਣ ਵਾਲਿਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਸੰਯੁਕਤ ਕਮਿਸ਼ਨਰ ਨੇ ਸਾਰਿਆਂ ਨੂੰ ਇਕ ਦੂਸਰੇ ਨਾਲ ਸਹਿਯੋਗ ਕਰਦਿਆਂ ਲੋਕਾਂ ਨੂੰ ਕੂੜੇ ਨਿਪਟਾਰੇ ਦੀ ਨਵੀਂ ਨੀਤੀ ਤੋਂ ਜਾਣੂ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਚੀਫ ਸੈਨੇਟਰੀ ਆਫਿਸਰ ਭਗਵੰਤ ਸ਼ਰਮਾ ਸੰਜੀਵ ਕੁਮਾਰ, ਇੰਸਪੈਕਟਰ ਹਰਵਿੰਦਰ ਸਿੰਘ, ਜਗਤਾਰ ਸਿੰਘ, ਵਾਰਡ ਸੁਪਰਵਾਇਜਰ ਪਾਲ ਸਿੰਹ, ਰਤਨ ਕੁਮਾਰ, ਵੇਦ ਕੁਮਾਰ ਅਤੇ ਇਲਾਕੇ ਦੇ ਦਰੋਗਾ ਮੌਜੂਦ ਸਨ।
ਥੋੜੇ ਸਹਿਯੋਗ ਤੋਂ ਵੱਡੀ
ਮੇਅਰ ਸੰਜੀਵ ਸ਼ਰਮਾ ਨੇ ਲੋਕਾਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿੰਨੀ ਛੋਟੀ ਜਿਹੀ ਗੱਲ ਹੈ ਕਿ ਹਰੇਕ ਘਰੇਲੂ ਤੇ ਵਾਪਰਕ ਇਕਾਈ ਗਿੱਲ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣਾ ਸ਼ੁਰੂ ਕਰ ਦੇਵੇ, ਤਾਂ ਸ਼ਹਰ ਦੀ ਨੁਹਾਰ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਨਾਲ ਹੀ ਇਸ ਕੋਸ਼ਿਸ਼ ਨਾਲ ਅਸੀਂ ਸਵੱਛਤਾ ਸਰਵੇਖਣ ਵਿਚ ਚੰਗਾ ਰੈਂਕ ਲਿਆਉਣ ਵਿਚ ਸਫਲ ਹੋ ਸਕਦੇ ਹਾਂ। ਇੰਦੌਰ ਦੀ ਉਦਾਹਰਣ ਦਿੰਦਿਆਂ ਮੇਅਰ ਸ਼ਰਮਾ ਨੇ ਕਿਹਾ ਕਿ ਇੰਦੌਰ ਬੀਤੇ ਚਾਰ ਸਾਲਾਂ ਤੋਂ ਸਵੱਛਤਾ ਸਰਵੇਖਣ ਵਿਚ ਪਹਿਲੇ ਸਥਾਨ ਨੂੰ ਹਾਸਲ ਕਰਦਾ ਆ ਰਿਹਾ ਹੈ। ਇਸਦਾ ਪੂਰਾ ਸਿਹਰਾ ਉਥੋਂ ਦੀ ਨਗਰ ਨਿਗਮ ਨੂੰ ਨਹੀਂ ਸਗੋਂ ਸ਼ਹਿਰਵਾਸੀਆਂ ਨੂੰ ਜਾਂਦਾ ਹੈ ਤਾਂ ਨਿਗਮ ਨੂੰ ਹਰ ਤਰ੍ਹਾਂ ਦਾ ਜਰੂਰੀ ਸਹਿਯੋਗ ਦਿੰਦੇ ਆ ਰਹੇ ਹਨ। ਇਸ ਤਰਜ਼ ‘ਤੇ ਪੂਰਾ ਸ਼ਹਿਰ ਜੇਕਰ ਗਿੱਲੇ ਤੇ ਸੁਕੇ ਕੂੜੇ ਨੂੰ ਵੱਖ ਵੱਖ ਕਰਨ ਵਿਚ ਸਹਿਯੋਗ ਕਰੇ ਤਾਂ ਅਗਲੇ ਸਾਲ ਅਸੀਂ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਆਪਣਾ ਸਨਾਮਨ ਵਧਾ ਸਕਦੇ ਹਾਂ।