ਪਟਿਆਲਾ ਜਿਲੇ ਵਿੱਚ 46 ਕੋਵਿਡ ਪੋਜਟਿਵ ਕੇਸ- ਹੁਣ ਤੱਕ ਜਿਲੇ ਵਿਚ 22 ਪੁਲਿਸ ਕਰਮੀ ਕੋਵਿਡ ਤੋਂ ਹੋਏ ਪ੍ਰਭਾਵਤ
ਪਟਿਆਲਾ 21 ਜੁਲਾਈ
ਜਿਲੇ ਵਿਚ 46 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈI ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 710 ਦੇ ਕਰੀਬ ਰਿਪੋਰਟਾਂ ਵਿਚੋ 46 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1092 ਹੋ ਗਈ ਹੈ।ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 46 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 467 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 46 ਕੇਸਾਂ ਵਿਚੋ 31 ਪਟਿਆਲਾ ਸ਼ਹਿਰ, 3 ਰਾਜਪੂਰਾ, 3 ਨਾਭਾ, 4 ਸਮਾਣਾ ਅਤੇ 5 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 29 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 6 ਬਾਹਰੀ ਰਾਜਾ ਤੋਂ ਆਉਣ, 11 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਪ੍ਰਤਾਪ ਨਗਰ ਤੋਂ ਚਾਰ, ਸਮਾਣੀਆਂ ਗੇਟ, ਜੈ ਜਵਾਨ ਕਲੋਨੀ ਤੋਂ ਤਿੰਨ-ਤਿੰਨ, ਗਾਇਤਰੀ ਹਸਪਤਾਲ ( ਸਰਹੰਦ ਰੋਡ), ਨਿਉ ਯਾਦਵਿੰਦਰਾ ਕਲੋਨੀ, ਦਰਸ਼ਨ ਸਿੰਘ ਕਲੋਨੀ, ਸਰਾਏ ਅਲਬੈਲ ਸਿੰਘ( ਲਾਹੋਰੀ ਗੇਟ) ,ਕ੍ਰਿਸ਼ਨਾ ਕਲੋਨੀ ਅਤੇ ਢਿਲੋ ਕਲੋਨੀ ਤੋਂ ਦੋ-ਦੋ, ਅਰਬਨ ਅਸਟੇਟ, ਮਾਲਵਾ ਐਨਕਲੈਵ, ਅਜਾਦ ਨਗਰ, ਅਨੰਦ ਨਗਰ ਐਕਸਟੈਂਸਨ ਏ, ਬਾਬੂ ਸ਼੍ਰੀ ਚੰਦ ਮਾਰਗ, ਗੁਰਬਖਸ਼ ਕਲੋਨੀ , ਰਤਨ ਨਗਰ, ਦੇਸੀ ਮਹਿਮਾਨਦਾਰੀ ਅਤੇ ਅਨੰਦ ਨਗਰ ਬੀ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੁਰਾ ਦੇ ਡਾਲੀਮਾ ਵਿਹਾਰ ਤੋਂ ਦੋ ਅਤੇ ਗੁਲਾਬ ਨਗਰ ਤੋਂ ਇੱਕ, ਸਮਾਣਾ ਦੇ ਵੜੈਚ ਕਲੋਨੀ ਤੋਂ ਤਿੰਨ ਅਤੇ ਗਰੂੁ ਗੋਬਿੰਦ ਸਿੰਘ ਕਲੋਨੀ ਤੋਂ ਇੱਕ ,ਨਾਭਾ ਦੇ ਥੜਥੈੜੀਆਂ ਸਟਰੀਟ ਤੋਂ ਦੋ ਅਤੇ ਬੋੜਾਂ ਗੇਟ ਤੋਂ ਇੱਕ ਅਤੇ 05 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਇਹਨਾਂ ਪੋਜਟਿਵ ਕੇਸਾਂ ਵਿੱਚ ਇੱਕ ਗਰਭਵੱਤੀ ਅੋਰਤ,ਇੱਕ ਨਿਜੀ ਹਸਪਤਾਲ ਦੇ ਦੋ ਮੁਲਾਜਮ ਵੀ ਸ਼ਾਮਲ ਹੈ ਉਹਨਾਂ ਦਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਗਰਾਉਂਡ ਲੈਵਲ ਤੱਕ ਕਰੋਨਾ ਦੀ ਜੰਗ ਲੜ ਫਰੰਟ ਲਾਈਨ ਵਰਕਰ ਵੀ ਇਸ ਤੋਂ ਕਾਫੀ ਪ੍ਰਭਾਵਤ ਹੋਏ ਹਨ। ਅੰਕੜਿਆਂ ਨੂੰ ਦੇਖਣ ਤੋਂ ਪਤਾ ਲਗਦਾ ਹੈ ਕਿ ਜਿਲੇ ਵਿਚ ਹੁਣ ਤੱਕ ਪਬਲਿਕ ਸੈਕਟਰ ਵਿਚ ਕੰਮ ਕਰਦੇ 3240 ਸਿਹਤ ਕੇਅਰ ਵਰਕਰਾਂ ਦੇ ਲਏ ਸੈਂਪਲਾ ਵਿਚੋ 38 ਪੋਜਟਿਵ ਪਾਏ ਗਏ ਹਨ, 3127 ਪੁਲਿਸ ਮੁਲਾਜਮਾ ਦੇ ਲਏ ਗਏ ਸੈਂਪਲਾ ਵਿਚੋ 22 ਪੋਜਟਿਵ, 476 ਸੈਨੀਟੇਸ਼ਨ ਵਰਕਰਾਂ ਵਿਚੋ 5 ਅਤੇ 253 ਆਂਗਣਵਾੜੀ ਵਰਕਰਾਂ ਵਿਚੋ ਇੱਕ ਆਂਗਣਵਾੜੀ ਵਰਕਰ ਦੀ ਰਿਪੋਰਟ ਪੋਜੀਟਿਵ ਪਾਈ ਗਈ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 658 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 36655 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1092 ਕੋਵਿਡ ਪੋਜਟਿਵ, 34680 ਨੈਗਟਿਵ ਅਤੇ 788 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 16 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 467 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 609 ਹੈ।
July,21,2020











