ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ- ਇਕ ਦਿਨ ਘਟਦਾ; ਦੂਜੇ ਦਿਨ ਕੇਸ ਵੱਧਦੇ; ਅੱਜ ਫਿਰ ਕੇਸ ਵੱਧ; 01 ਦੀ ਮੌਤ

197

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ- ਇਕ ਦਿਨ ਘਟਦਾ; ਦੂਜੇ ਦਿਨ ਕੇਸ ਵੱਧਦੇ; ਅੱਜ ਫਿਰ ਕੇਸ ਵੱਧ; 01 ਦੀ ਮੌਤ

ਪਟਿਆਲਾ ,20 ਅਕਤੂਬਰ  ( )

ਜਿਲੇ ਵਿਚ 44 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1502 ਦੇ ਕਰੀਬ ਰਿਪੋਰਟਾਂ ਵਿਚੋਂ 44 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 12,520 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 47 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 11,718 ਹੋ ਗਈ ਹੈ।ਅੱਜ ਜਿਲੇ ਵਿਚ 1 ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 368 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 434 ਹੈ। ਉਹਨਾਂ ਦੱਸਿਆ ਕਿ ਹੁਣ ਤੱਕ 93 ਫੀਸਦੀ ਤੋਂ ਜਿਆਦਾ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 44 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 25,ਸਮਾਣਾ ਤੋਂ 01 ਰਾਜਪੁਰਾ ਤੋਂ 06,ਨਾਭਾ ਤੋ 01, ਬਲਾਕ ਭਾਦਸੋਂ ਤੋਂ 04, ਬਲਾਕ ਕਾਲੋਮਾਜਰਾ ਤੋਂ 01,ਦੁਧਣ ਸਾਧਾਂ ਤੋ 01,ਸੁਤਰਾਣਾ ਤੋ 02 ਅਤੇ  ਬਲਾਕ ਹਰਪਾਲਪੁਰ ਤੋਂ 03 ਪੋਜਟਿਵ ਕੇਸ ਰਿਪੋਰਟ ਹੋਏ ਹਨ। ਇਹਨਾਂ ਵਿਚੋਂ 07 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 37 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਮਾਡਲ ਟਾਊਂਨ , ਅਜ਼ਾਦ ਨਗਰ, ਡੀ ਐਮ ਡਬਲਿਯੂ,ਮਹਾਰਾਜ਼ਾ ਇਨਕਲੇਵ,ਮਾਰਕਲ ਕਲੋਨੀ,ਤੁਲਸੀ ਨਗਰ,ਪਾਸੀ ਰੋਡ, ਸਹੀਦ ਊਧਮ ਸਿੰਘ ਨਗਰ,ਫੁਲਕੀਆਂ ਇਨਕਲੇਵ, ਘੁੰਮਣ ਕਲੋਨੀ , ਰਣਜੀਤ ਨਗਰ, ਥਾਪਰ ਕਾਲਜ,ਗੁਰਦਰਸ਼ਨਰ ਨਗਰ, ਗੁਰੁ ਨਾਨਕ ਨਗਰ,ਗੋਬਿੰਦ ਨਗਰ, ਰਾਜਪੁਰਾ ਤੋਂ ਸ਼ਾਮ ਨਗਰ,ਗੁਰਦੁਆਰਾ ਸਿੰਘ ਸਭਾ ਏਰੀਆਂ,ਮਹਿਦਰ ਗੰਜ,ਭਾਰਤ ਕਲੋਨੀ,ਸਹੀਦ ਭਗਤ ਸਿੰਘ ਕਲੋਨੀ ,ਨਾਭਾ ਤੋ ਅਜੀਤ ਨਗਰ ਆਦਿ  ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ- ਇਕ ਦਿਨ ਘਟਦਾ; ਦੂਜੇ ਦਿਨ ਕੇਸ ਵੱਧਦੇ; ਅੱਜ ਫਿਰ ਕੇਸ ਵੱਧ; 01 ਦੀ ਮੌਤ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ 1 ਕੋਵਿਡ ਪੋਜਟਿਵ ਕੇਸ ਦੀ ਮੋਤ ਹੋ ਗਈ ਹੈ । ਜ਼ੋ ਕਿ ਬਲਾਕ ਹਰਪਾਲਪੁਰ ਦੇ ਪਿੰਡ ਮਦਨਪੁਰ ਦਾ ਰਹਿਣ ਵਾਲਾ 55 ਸਾਲਾ ਪੁਰਸ਼ ਪੀ. ਜੀ. ਆਈ. ਵਿੱਚ ਦਾਖਲ ਸੀ ਅਤੇ ਸ਼ੂਗਰ ਦਾ ਮਰੀਜ਼ ਸੀ । ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਗਿਣਤੀ 368 ਹੋ ਗਈ ਹੈ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1252 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,83,645 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 12,520 ਕੋਵਿਡ ਪੋਜਟਿਵ,1,70,225 ਨੇਗੇਟਿਵ ਅਤੇ ਲੱਗਭਗ 500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।