ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ; ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

258

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ; ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਪਟਿਆਲਾ 5 ਸਤੰਬਰ   (       )

ਜਿਲੇ ਵਿਚ 123 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2300  ਕਰੀਬ ਰਿਪੋਰਟਾਂ ਵਿਚੋ 123 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਅੱਠ ਪੋਜਟਿਵ ਕੇਸਾਂ ਦੀ ਸੁਚਨਾ ਐਸ.ਏ.ਐਸ. ਨਗਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 6999 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 211 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 5471 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ ਚਾਰ ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 186 ਹੋ ਗਈ ਹੈ, 5471 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1342 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 123 ਕੇਸਾਂ ਵਿਚੋ 36 ਪਟਿਆਲਾ ਸ਼ਹਿਰ, 04 ਸਮਾਣਾ, 62 ਰਾਜਪੁਰਾ, 05 ਨਾਭਾ ਅਤੇ 16 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 18 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 105 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਤ੍ਰਿਪੜੀ ਤੋਂ ਚਾਰ, ਅਰਬਨ ਅਸਟੇਟ ਫੇਸ ਦੋ, ਆਰਿਆ ਸਮਾਜ, ਗੁਰੂ ਨਾਨਕ ਨਗਰ, ਪੁਲਿਸ ਲਾਈਨ, ਘੁਮੰਣ ਨਗਰ, ਰਾਜਿੰਦਰਾ ਹਸਪਤਾਲ, ਫੈਕਟਰੀ ਏਰੀਆਂ ਤੋਂ ਦੋ-ਦੋ, ਹੀਰਾ ਐਨਕਲੇਵ, ਨੇੜੇ ਮੋਦੀ ਕਾਲਜ, ਤੋਪ ਖਾਨਾ ਮੋੜ, ਅਨੰਦ ਨਗਰ ਏ, ਦਰਸ਼ਨੀ ਗੇਟ, ਮਜੀਠੀਆਂ ਐਨਕਲੇਵ, ਤੱਫਜਲ ਪੁਰਾ, ਪੁਰਾਨਾ ਬਿਸ਼ਨ ਨਗਰ, ਸਿਵਲ ਲਾਈਨ, ਜੋੜੀਆਂ ਭੱਟੀਆਂ, ਚਰਨ ਬਾਗ , ਐਸ.ਐਸ.ਟੀ .ਨਗਰ ਆਦਿ ਥਾਵਾਂ ਤੋਂ ਇੱਕ-ਇੱਕ, ਰਾਜਪੁਰਾ ਦੇ ਪੁਰਾਨਾ ਰਾਜਪੁਰਾ ਤੋਂ ਸੱਤ, ਕਨਿਕਾ ਗਾਰਡਨ ਤੋਂ ਛੇਂ ,ਭਾਰਤ ਕਲੋਨੀ, ਫੋਕਲ ਪੁਆਇੰਟ, ਨੇੜੇ ਐਨ.ਟੀ.ਸੀ ਸਕੂਲ ਤੋਂ ਚਾਰ- ਚਾਰ, ਨਿਉ ਦਸ਼ਮੇਸ਼ ਕਲੋਨੀ, ਰਾਜਪੁਰਾ ਸਿਟੀ, ਨੇੜੇ ਗਨੇਸ਼ ਮੰਦਰ, ਸ਼ਿਵ ਕਲੋਨੀ ਤੋਂ ਤਿੰਨ-ਤਿੰਨ, ਡਾਲੀਮਾ ਵਿਹਾਰ, ਪੰਜਾਬ ਕਲੋਨੀ, ਗੋਬਿੰਦ ਕਲੋਨੀ, ਰੋਸ਼ਨ ਕਲੋਨੀ ਤੋਂ ਦੋ-ਦੋ, ਚੂਨਾ ਭੱਟੀ, ਅਰਜੁਨ ਨਗਰ,ਛੱਜੂ ਮਾਜਰਾ, ਕਾਲੇਕਾ ਰੋਡ, ਗਰਗ ਕਲੋਨੀ, ਸ਼ਿਵ ਕਲੋਨੀ ਆਦਿ ਥਾਵਾਂ ਤੋਂ ਇੱਕ-ਇੱਕ, ਸਮਾਣਾ ਦੇ ਸਂੇਖੋ ਕਲੋਨੀ ਅਤੇ ਘੜਾਮਾ ਪੱਤੀ, ਨਾਭਾ ਦੇ ਪੁੱਡਾ , ਮਲੇਰੀਅਨ ਸਟਰੀਟ, ਜਸਪਾਲ ਕਲੋਨੀ, ਨਿਉ ਪਟੇਲ ਨਗਰ ਆਦਿ ਤੋਂ ਇੱਕ-ਇੱਕ ਅਤੇ 16 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ; ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ
ਪਿੰਡ ਸਰਾਏ ਬੰਜਾਰਾ ਦੀ ਰੈਲ ਕੋਚ ਫੈਕਟਰੀ ਵਿਖੇ ਕੋਵਿਡ ਸਂੈਪਲ ਦੇਣ ਲਈ ਵਾਰੀ ਦਾ ਇੰਤਜਾਰ ਕਰਦੇ ਫੈਕਟਰੀ ਦੇ ਮੁਲਾਜਮ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚ ਇੱਕ ਪਟਿਆਲਾ, ਇੱਕ ਬਲਾਕ ਹਰਪਾਲਪੁਰ ਅਤੇ ਦੋ ਨਾਭਾ ਨਾਲ ਸਬੰਧਤ ਹਨ।ਪਹਿਲਾ ਪਿੰਡ ਸਲੇਮਪੁਰ ਬਲਾਕ ਹਰਪਾਲਪੁਰ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਪੁਰਾਣੀ ਹਾਈਪਰਟੈਂਸ਼ਨ ਦੀ ਮਰੀਜ ਸੀ, ਦੁਸਰਾ ਪਿੰਡ ਰੋਹਟੀ ਮੋੜਾਂ ਤਹਿਸੀਲ ਨਾਭਾ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਸਾਹ ਦੀ ਤਕਲੀਫ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ, ਤੀਸਰਾ ਨਾਭਾ ਦੇ ਸ਼ਾਰਦਾ ਕਲੋਨੀ ਦਾ ਰਹਿਣ ਵਾਲਾ 33 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹੋਇਆ ਸੀ ਅਤੇ ਬਾਦ ਵਿੱਚ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ, ਚੋਥਾਂ ਚਰਨ ਬਾਗ ਪਟਿਆਲਾ ਦਾ ਰਹਿਣ ਵਾਲਾ 68 ਸਾਲਾ ਪੁਰਸ਼ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ।ਇਹਨਾਂ ਪੋਜਟਿਵ ਮਰੀਜਾਂ ਦੀ ਮੋੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 186 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਪਟਿਆਲਾ ਦੀ ਸੈਂਟਰਲ ਜੇਲ ਦੀ ਫੀਮੇਲ ਬੈਰਕ ਵਿਚ 19 ਕੈਦੀ ਮਹਿਲਾਵਾਂ ਪੋਜਟਿਵ ਆਉਣ ਤੇਂ ਉਥੇ ਕੰਟੈਨਮੈਂਟ ਲਗਾ ਦਿੱਤੀ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2450 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 95133 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 6999 ਕੋਵਿਡ ਪੋਜਟਿਵ, 86234 ਨੈਗਟਿਵ ਅਤੇ ਲੱਗਭਗ 1650 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।