ਪਟਿਆਲਾ ਜਿਲ੍ਹਾ ਪ੍ਰਸ਼ਾਸਨ ਨੇ ਮਨਾਈ ਧੀਆਂ ਦੀ ਲੋਹੜੀ,ਲੜਕੀਆਂ ਹੁਣ ਕਿਸੇ ਵੀ ਖੇਤਰ ‘ਚ ਪਿੱਛੇ ਨਹੀਂ ਰਹੀਆਂ- ਪ੍ਰੀਤੀ ਯਾਦਵ

225

ਪਟਿਆਲਾ ਜਿਲ੍ਹਾ ਪ੍ਰਸ਼ਾਸਨ ਨੇ ਮਨਾਈ ਧੀਆਂ ਦੀ ਲੋਹੜੀ,ਲੜਕੀਆਂ ਹੁਣ ਕਿਸੇ ਵੀ ਖੇਤਰ ‘ਚ ਪਿੱਛੇ ਨਹੀਂ ਰਹੀਆਂ- ਪ੍ਰੀਤੀ ਯਾਦਵ

ਪਟਿਆਲਾ, 15 ਜਨਵਰੀ :
ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਨੂੰ ਘਰ-ਘਰ ਪਹੁੰਚਾਉਣ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਜਿਲ੍ਹਾ ਪ੍ਰਸ਼ਾਸ਼ਨ, ਪਟਿਆਲਾ ਦੇ ਸਹਿਯੋਗ ਨਾਲ 51 ਧੀਆਂ ਦੀ ਲੋਹੜੀ ਇੱਥੇ ਸਰਕਾਰੀ ਬਿਕਰਮ ਕਾਲਜ ਦੇ ਆਡੀਟੋਰੀਅਮ ਵਿਖੇ ਧੂਮ-ਧਾਮ ਨਾਲ ਮਨਾਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਮੁੱਖ ਮਹਿਮਾਨ ਵਜੋਂ ਅਤੇ ਪਟਿਆਲਾ ਪੋਸਟਲ ਡਵੀਜਨ ਦੇ ਸੀਨੀਅਰ ਸੁਪਰਡੰਟ ਆਫ਼ ਪੋਸਟ ਆਰਤੀ ਵਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੋਹੜੀ ਬਾਲ ਕੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ।

ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ 51 ਧੀਆਂ ਦੀਆਂ ਮਾਵਾਂ ਨੂੰ ਬੇਬੀ ਕੰਬਲ, ਸਵੀਟਸ, ਨਿਊਟ੍ਰੀਫ਼ਾਈਡ ਦਲੀਆ ਦੇ ਪੈਕਟ ਦੇ ਕੇ ਸਨਮਾਨਿਤ ਕੀਤਾ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਜਿਲ੍ਹੇ ਦੀ ਪ੍ਰਾਪਤੀਆ ਦਾ ਜਿਕਰ ਕੀਤਾ। ਡਾ.. ਪ੍ਰੀਤੀ ਯਾਦਵ ਨੇ ਕਿਹਾ ਕਿ ਲੜਕੀਆਂ ਹੁਣ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹੀਆਂ ਇਸ ਲਈ ਸਾਨੂੰ ਬਗੈਰ ਵਿਤਕਰੇ ਦੇ ਲੜਕੀਆਂ ਨੂੰ ਅੱਗੇ ਲਿਆਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ 7 ਲੜਕੀਆਂ ਨੂੰ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਸਰਟੀਫ਼ਿਕੇਟ ਵੰਡੇ ਗਏ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ ਜਿਲ੍ਹੇ ਦੀਆਂ 25 ਬੱਚੀਆਂ ਤੇ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ ਵਿੰਗ) ਵੱਲੋਂ 10ਵੀ, 10+1 ਅਤੇ 10+2 ਦੀਆਂ ਮੈਰਿਟ ‘ਚ ਆਈਆਂ 26 ਬੱਚੀਆਂ ਦੀ ਕੀਤੀ ਗਈ ਸਿਫ਼ਾਰਿਸ਼ ਦੇ ਆਧਾਰ ‘ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਬੱਚੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੀਆਂ ਮਹਿਲਾਂਵਾਂ ਦੀ ਜੀਵਨੀ ਸਬੰਧੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਪਟਿਆਲਾ ਜਿਲ੍ਹਾ ਪ੍ਰਸ਼ਾਸਨ ਨੇ ਮਨਾਈ ਧੀਆਂ ਦੀ ਲੋਹੜੀ,ਲੜਕੀਆਂ ਹੁਣ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਰਹੀਆਂ- ਪ੍ਰੀਤੀ ਯਾਦਵ
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫ਼ਸਰ, ਪਟਿਆਲਾ  ਗੁਲਬਹਾਰ ਸਿੰਘ ਤੂਰ, ਸੀਨੀਅਰ ਸੀ.ਡੀ.ਪੀ.ਓ. ਰਮਨਜੀਤ ਕੌਰ ਅਤੇ ਰੇਖਾ ਰਾਣੀ, ਜਗਰੂਪ ਸਿੰਘ, ਸੁਪ੍ਰੀਤ ਕੌਰ ਬਾਜਵਾ, ਮਨਪ੍ਰੀਤ ਸਿੰਘ, ਉਰਵਸ਼ੀ ਗੋਇਲ ਸਮੇਤ ਸਮੂਹ ਸੀ.ਡੀ.ਪੀ.ਓਜ਼ ਜਿਲ੍ਹਾ ਪਟਿਆਲਾ, ਸੁਪਰਵਾਈਜ਼ਰ, ਸਟਾਫ਼ ਅਤੇ ਆਂਗਣਵਾੜੀ ਵਰਕਰਾਂ ਵੀ ਹਾਜ਼ਰ ਰਹੀਆਂ।

ਇਸ ਮੌਕੇ ਆਰਤੀ ਵਰਮਾ ਨੇ ਸੁਕੰਨਿਆ ਸਮ੍ਰਿਧੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਇੰਚਾਰਜ ਟ੍ਰੈਫ਼ਿਕ ਪੁਲਿਸ ਟ੍ਰੇਨਿੰਗ ਸੈੱਲ ਇੰਸਪੈਕਟਰ  ਪੁਸ਼ਪਾ ਦੇਵੀ ਨੇ ਪੁਲਿਸ ਵਿਭਾਗ ਵਿੱਚ ਲੜਕੀਆਂ ਦੀ ਵੱਧ ਰਹੀ ਨਫ਼ਰੀ ਅਤੇ ਵਿਭਾਗ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾ ਬਾਰੇ ਦੱਸਿਆ। ਇੰਚਾਰਜ ਮਹਿਲਾ ਪੁਲਿਸ ਥਾਣਾ ਸਬ ਇੰਸਪੈਕਟਰ ਮਨਪ੍ਰੀਤ ਕੌਰ ਦੀ ਟੀਮ ਨੇ ਔਰਤਾਂ ਨੂੰ ਸੈਲਫ਼ ਡਿਫ਼ੈਸ ਲਈ ਗੁਰ ਸਿਖਾਏ। ਰੇਖਾ ਰਾਣੀ ਸੀ.ਡੀ.ਪੀ.ਓ. ਪਟਿਆਲਾ (ਅਰਬਨ) ਵਲੋਂ ਇਸ ਪ੍ਰੋਗਰਾਮ ਲਈ ਤਿਆਰ ਕਰਵਾਏ ਕਲੱਚਰਲ ਪ੍ਰੋਗਰਾਮ ਦੀ ਸਫ਼ਲ ਪੇਸ਼ਕਾਰੀ ਕਰਵਾਈ।

ਪਟਿਆਲਾ ਜਿਲ੍ਹਾ ਪ੍ਰਸ਼ਾਸਨ ਨੇ ਮਨਾਈ ਧੀਆਂ ਦੀ ਲੋਹੜੀ,ਲੜਕੀਆਂ ਹੁਣ ਕਿਸੇ ਵੀ ਖੇਤਰ ‘ਚ ਪਿੱਛੇ ਨਹੀਂ ਰਹੀਆਂ- ਪ੍ਰੀਤੀ ਯਾਦਵ. ਇਸ ਮੌਕੇ ਸਿਵਲ ਸਰਜਨ ਦਫ਼ਤਰ ਤੋਂ ਡਾ. ਪ੍ਰਨੀਤ ਕੌਰ ਅਤੇ ਡਾ.ਹਰਸਿਮਰਨ ਗਰੇਵਾਲ ਦੀ ਦੇਖਰੇਖ ਵਿੱਚ ਹੈਲਥੀ ਬੇਬੀ ਸ਼ੋਅ ਕਰਵਾਇਆ ਗਿਆ, ਜਿਸ ਵਿੱਚ ਬੱਚਿਆ ਦਾ ਭਾਰ, ਨਿਊਟ੍ਰੀਸ਼ਨਲ ਸਟੇਟਸ, ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲੇ 3 ਸਥਾਨਾਂ ਤੇ ਆਏ ਬੱਚਿਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਊਟ੍ਰੀਸ਼ਨ ਸਬੰਧੀ ਸਟਾਲ, ਵਨ ਸਟਾਪ ਸੈਂਟਰ, ਪੋਸ਼ਣ ਅਭਿਆਨ ਸਬੰਧੀ ਬੈਨਰ ਲਗਾ ਕੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪ੍ਰਾਪਤੀਆਂ ਦੇ ਵੇਰਵੇ ਪੇਸ਼ ਕੀਤੇ ਗਏ। ਮੰਚ ਸੰਚਾਲਨ ਸੁਮਨ ਬੱਤਰਾ ਨੇ ਕੀਤਾ।