ਪਟਿਆਲਾ ਜਿਲ੍ਹੇ ਵਿੱਚ ਕੋਵਿਡ ਦੀ ਸਥਿਤੀ ਵਿਗੜ ਰਹੀ ; ਹੋਰ ਮਾਮਲੇ, ਦੋ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ : ਸਿਵਲ ਸਰਜਨ
ਪਟਿਆਲਾ 08 ਜਨਵਰੀ ( )
ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਪ੍ਰਾਪਤ 3329 ਕੋਵਿਡ ਰਿਪੋਰਟਾਂ ਵਿਚੋਂ 840 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 630, ਸਮਾਣਾ 11, ਨਾਭਾ 30, ਰਾਜਪੁਰਾ 25, ਬਲਾਕ ਭਾਦਸੋਂ ਤੋਂ 11,ਬਲਾਕ ਕੋਲੀ 59, ਬਲਾਕ ਕਾਲੋਮਾਜਰਾ 24, ਬਲਾਕ ਹਰਪਾਲਪੁਰ 14, ਬਲਾਕ ਸ਼ੁਤਰਾਣਾਂ 04 ਅਤੇ ਬਲਾਕ ਦੁਧਨਸਾਧਾਂ ਨਾਲ 20 ਕੇਸ ਸਬੰਧਤ ਹਨ। ਤੀਹ ਡੁਪਲੀਕੇਟ ਐਂਟਰੀ ਅਤੇ 12 ਮਰੀਜ ਹੋਰ ਜਿਲ੍ਹਿਆ ਵਿੱਚ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 52789 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 222 ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47931 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 3490 ਹੈ ਅਤੇ ਅੱਜ ਜਿਲੇ੍ਹ ਵਿੱਚ ਦੋ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1368 ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਕੋਵਿਡ ਪੋਜਟਿਵ ਕੇਸ ਸ਼ਹਿਰੀ ਖੇਤਰ ਦੇ ਨਾਲ ਨਾਲ ਪੇਂਡੂ ਖੇਤਰਾਂ ਵਿਚੋਂ ਵੀ ਰਿਪੋਰਟ ਹੋ ਰਹੇ ਹਨ।
ਉਹਨਾਂ ਕਿਹਾ ਕਿ ਪਿਛਲੇ ਹਫਤੇ ਤੋਂ ਕੋਵਿਡ ਕੇਸਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਤੱਕ ਰਿਪੋਰਟ ਹੋਏ 3490 ਐਕਟਿਵ ਕੇਸਾਂ ਵਿਚੋਂ 59 ਕੇਸ ਹਸਪਤਾਲਾ ਵਿੱਚ ਦਾਖਲ ਹਨ, ਬਾਕੀ ਸਾਰੇ ਆਪਣੇ ਘਰਾਂ ਵਿੱਚ ਹੀ ਆਈਸੋਲੇਟ ਹੋ ਕੇ ਠੀਕ ਹੋ ਰਹੇ।ਇਸ ਲਈ ਇਸ ਤੋਂ ਘਬਾਰਾਉਣ ਦੀ ਲੋੜ ਨਹੀ, ਬਲਕਿ ਇਹਤਿਆਤ ਵਰਤਣ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਕੋਵਿਡ ਪੋਜਟਿਵ ਮਰੀਜਾਂ ਦੇ ਇਲਾਜ ਲਈ ਹਸਪਤਾਲਾ ਵਿੱਚ ਪੁਖਤਾ ਪ੍ਰਬੰਧ ਮੋਜੂਦ ਹਨ।ਉਹਨਾਂ ਕਿਹਾ ਕਿ ਹੁਣ ਸਰਕਾਰ ਦੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਪੋਜਟਿਵ ਕੇਸਾਂ ਲਈ ਆਈਸਲੇਸ਼ਨ ਦਾ ਸਮਾਂ ਵੀ ਦੱਸ ਦਿਨਾਂ ਤੋਂ ਘਟਾ ਕੇ ਸੱਤ ਦਿਨ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਬਾਰਿਸ਼ ਦੇ ਬਾਵਜੂਦ ਵੀ ਕੋਵਿਡ ਟੀਕਾਕਰਨ ਕਰਵਾਉਣ ਵਿੱਚ ਲੋਕਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਅਤੇ ਅੱਜ ਵੀ 17207 ਨਾਗਰਿਕਾਂ ਨੇ ਕੋਵਿਡ ਟੀਕਾਕਰਨ ਕਰਵਾਇਆ ਗਿਆ ਹੈ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਦੱਸਿਆ ਕਿ ਉਮੀਕਰੋਨ ਦੇ ਪੰਜ ਸਭ ਤੋਂ ਆਮ ਲੱਛਣ ਹਨ ਬੁਖਾਰ, ਥਕਾਵਟ, ਅੱਖਾਂ ਵਿਚ ਦਰਦ ਤੇਂ ਪਾਣੀ, ਸੁੱਕੀ ਜਾਂ ਬਲਗਮ ਨਾਲ ਖੰਘ ਅਤੇ ਵਗਦਾ ਨੱਕ। ਉਹਨਾਂ ਇਹ ਵੀ ਦੱਸਿਆ ਕਿ ਉਮੀਕਰੋਨ ਦੇ ਪੰਜ ਚੇਤਾਵਨੀ ਚਿੰਨ ਸਾਹ ਲੈਣ ਵਿੱਚ ਔਖ ਮਹਿਸੂਸ ਹੋਣਾ, ਆਕਸੀਜਨ ਸੈਚੁਰੇਸ਼ਨ ਵਿੱਚ ਗਿਰਾਵਟ, ਛਾਤੀ ਵਿੱਚ ਦਰਦ ਜਾਂ ਦਬਾਅ ਮਹਿਸੂਸ ਹੋਣਾ, ਮਾਨਸਿਕ ਉਲਝਣ ਜਾਂ ਜਵਾਬ ਦੇਣ ਵਿੱਚ ਅਸਮਰਥ ਆਦਿ ਹੋਣ ਤੇਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਚਮੜੀ , ਬੁੱਲ ਜਾਂ ਨੰਹੁਆ ਦਾ ਰੰਗ ਅਚਾਨਕ ਬਦਲ ਜਾਵੇ ਅਤੇ ਗਾੜ੍ਹਾ ਨੀਲਾ ਹੋ ਜਾਵੇ ਤਾਂ ਵੀ ਚੋਕਸ ਰਹਿਣ ਦੀ ਲੋੜ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2843 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,13,852 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 52,789 ਕੋਵਿਡ ਪੋਜਟਿਵ,10,59,206 ਨੈਗੇਟਿਵ ਅਤੇ ਲਗਭਗ 1857 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਟੀਕਾਕਰਨ ਕੈੰਪਾਂ ਵਿੱਚ 17207 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ । ਜਿਸ ਵਿੱਚ 15 ਤੋਂ 18 ਸਾਲ ਤੱਕ ਦੇ ਕੋਵਿਡ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਦੀ ਗਿਣਤੀ 438 ਹੈ ਅਤੇ ਹੁਣ ਤੱਕ 2644 ਬਾਲਗਾਂ( 15 ਤੋਂ 18 ਸਾਲ) ਨੇਂ ਆਪਣਾ ਕੋਵਿਡ ਟੀਕਾਕਰਨ ਕਰਵਾ ਲਿਆ ਹੈ।ਕੱਲ ਮਿਤੀ 9 ਜਨਵਰੀ ਦਿਨ ਐਤਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀ.ਐਮ.ਡਬਲਿਉ.ਰੇਲਵੇ ਹਸਪਤਾਲ, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ਲਿਆ ਹਸਪਤਲਾ, ਪੁਲਿਸ ਲਾਈਨਜ, ਸਟਾਰ ਮੈਡੀਸਿਟੀ ਸੁਪਰ ਸਪੈਸ਼ਲਿਟੀ,ਹਸਪਤਾਲ ਸਰਹੰਦ ਰੋਡ, ਸੱਚਰ ਮਾਡਲ ਸਕੂਲ ਬਾਬਾ ਦੀਪ ਸਿੰਘ ਨਗਰ, ਗੁਰੂਦੁਆਰਾ ਹੋਤੀ ਮਰਦਾਨ ਨਾਮ ਖਾਨ ਰੋਡ, ਨਿਉ ਮਹਿੰਦਰਾ ਕਲੋਨੀ, ਇਮਲੀ ਵਾਲਾ ਗੁਰੂਦੁਆਰਾ ਜੱਟਾਂ ਵਾਲਾ ਚੌਂਤਰਾ, ਏ.ਸੀ. ਮਾਰਕਿਟ ਪਹਿਲੀ ਮੰਜਲ, ਕਾਮਨ ਹਾਲ ਕ੍ਰਿਸ਼ਨਾ ਕਲੋਨੀ ਨੇੜੇ ਲੱਕੜ ਮੰਡੀ,ਹੀਲ ਐਂਡ ਕੇਅਰ ਹਸਪਤਾਲ ਨੇੜੇ ਟਿਵਾਣਾ ਚੋਂਕ, ਸ੍ਰੀ ਸ਼ਿਰਡੀ ਸ਼ਾਈ ਮੰੰਦਰ ਪੁਰਾਣਾ ਬਿਸ਼ਨ ਨਗਰ, ਸ਼ਾਹੀ ਦਿਸ਼ਾ ਵੈਲਫੈਅਰ ਸੋਸਾਇਟੀ ਕਾਮਨ ਹਾਲ ਨੇੜੇ ਲੱਕੜ ਮੰਡੀ ,ਜਗਦੀਸ਼ ਰਾਇਕਾ ਵਿਕਾਸ ਨਗਰ ਨੇੜੇ ਦੀਪਨਗਰ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਬ ਡਵੀਜਨ ਹਸਪਤਾਲ ,ਰਾਜਪੁਰਾ ਦੇ ਸਿਵਲ ਹਸਪਤਾਲ ਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ-2 ਤੋਂ ਇਲਾਵਾ ਪ੍ਰਾਇਮਰੀ ਸਿਹਤ ਕੇਂਦਰ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਸਰਕਾਰੀ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਉਪਰੋਕਤ ਤੋਂ ਇਲਾਵਾ 15 ਤੋਂ 18 ਸਾਲ ਤੱਕ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੈਕਸੀਨ ਵੈਕਸੀਨ ਨਾਲ ਪਟਿਆਲਾ ਸ਼ਹਿਰ ਵਿੱਚ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਂਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ,ਸਬ ਡਵੀਜਨ ਹਸਪਤਾਲ ਸਮਾਣਾ, ਨਾਭਾ, ਰਾਜਪੁਰਾ ਤੋਂ ਇਲਾਵਾ ਪ੍ਰਾਇਮਰੀ ਸਿਹਤ ਕੇਂਦਰ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।
