ਪਟਿਆਲਾ ਦੇ ਵਾਰਡ ਨੰਬਰ 54 ਵਿਖੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨਵੇਂ ਪਾਰਕ ਅਤੇ ਧਰਮਸ਼ਾਲਾ ਦਾ ਕੀਤਾ ਉਦਘਾਟਨ- ਵਿਜੇ ਕੂਕਾ

219

ਪਟਿਆਲਾ ਦੇ ਵਾਰਡ ਨੰਬਰ 54 ਵਿਖੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨਵੇਂ ਪਾਰਕ ਅਤੇ ਧਰਮਸ਼ਾਲਾ ਦਾ ਕੀਤਾ ਉਦਘਾਟਨ- ਵਿਜੇ ਕੂਕਾ

ਪਟਿਆਲਾ, 17 ਮਈ
ਸੰਸਦ ਮੈਂਬਰ ਪਟਿਆਲਾ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਵਾਰਡ ਨੰਬਰ 54 ਵਿੱਚ ਨਵੀਂ ਬਣ ਰਹੀ ਵਾਲਮੀਕਿ ਧਰਮਸ਼ਾਲਾ ਅਤੇ ਬਾਬਾ ਜੀਵਨ ਸਿੰਘ ਨਗਰ ਪਾਰਕ ਦਾ ਉਦਘਾਟਨ ਕਰਕੇ ਇਸ ਨੂੰ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤਾ।

ਪ੍ਰਨੀਤ ਕੌਰ ਨੇ ਦੱਸਿਆ ਕਿ ਵਾਲਮੀਕਿ ਧਰਮਸ਼ਾਲਾ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤਾ ਗਿਆ ਸੀ ਅਤੇ 1 ਕਰੋੜ ਰੁਪਏ ਦੀ ਲਾਗਤ ਨਾਲ 1200 ਗਜ਼ ਦੇ ਖੇਤਰ ਵਿੱਚ ਧਰਮਸ਼ਾਲਾ ਬਣਾਈ ਗਈ ਹੈ।

ਪਾਰਕ ਅਤੇ ਧਰਮਸ਼ਾਲਾ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਧਰਮਸ਼ਾਲਾ ਤੁਹਾਡੇ ਸਾਰਿਆਂ ਦੀ ਵੱਡੀ ਮੰਗ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਏ ਹਾਂ। ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੂਰੀ ਕੀਤੀ ਗਈ ਇਹ ਧਰਮਸ਼ਾਲਾ ਤੁਹਾਡੇ ਸਾਰਿਆਂ ਲਈ ਇਕੱਠੇ ਹੋਣ ਅਤੇ ਵਿਆਹ ਵਰਗੇ ਸਮਾਜਿਕ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਇੱਕ ਚੰਗੀ ਜਗ੍ਹਾ ਸਾਬਤ ਹੋਵੇਗੀ ਕਿਉਂਕਿ ਹਾਲ ਵਿੱਚ 500 ਲੋਕਾਂ ਦੀ ਸਮਰੱਥਾ ਹੈ।

ਪਟਿਆਲਾ ਦੇ ਵਾਰਡ ਨੰਬਰ 54 ਵਿਖੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨਵੇਂ ਪਾਰਕ ਅਤੇ ਧਰਮਸ਼ਾਲਾ ਦਾ ਕੀਤਾ ਉਦਘਾਟਨ- ਵਿਜੇ ਕੂਕਾ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਦੋਹਰੀ ਖੁਸ਼ੀ ਦਾ ਪਲ ਹੈ ਕਿਉਂਕਿ ਅਸੀਂ 1 ਕਰੋੜ ਰੁਪਏ ਦੀ ਲਾਗਤ ਨਾਲ 7000 ਗਜ਼ ਦੇ ਵਿਸ਼ਾਲ ਖੇਤਰ ਵਿਚ ਬਣੇ ਨਵੇਂ ਪਾਰਕ ਦਾ ਉਦਘਾਟਨ ਵੀ ਕਰ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਪਾਰਕ ਅਤੇ ਧਰਮਸ਼ਾਲਾ ਅੱਜ ਸਮਰਪਿਤ ਕਰ ਪਾਉਣਾ ਮੇਰੀ ਲਈ ਬਹੁਤ ਮਾਣ ਦੀ ਗੱਲ ਹੈ।

ਇਲਾਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਿੱਜੀ ਤੌਰ ‘ਤੇ ਪਹਿਲਕਦਮੀ ਕਰਨ ਲਈ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਸਥਾਨਕ ਐਮਸੀ ਵਿਜੇ ਕੂਕਾ ਨੇ ਕਿਹਾ ਕਿ ਅਸੀਂ ਐਮਪੀ ਪ੍ਰਨੀਤ ਕੌਰ ਜੀ ਅਤੇ ਬੀਬਾ ਜੈ ਇੰਦਰ ਕੌਰ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਇਹ ਤੋਹਫ਼ਾ ਇਲਾਕੇ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਪ੍ਰਨੀਤ ਕੌਰ ਜੀ ਅਤੇ ਜੈ ਇੰਦਰ ਕੌਰ ਜੀ ਦੋਵਾਂ ਨੇ ਹੀ ਪਟਿਆਲਾ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਪਟਿਆਲਾ ਦੀ ਤਰੱਕੀ ਲਈ ਬਹੁਤ ਸਾਰੇ ਫੰਡ ਲਿਆਂਦੇ।

ਇਸ ਮੌਕੇ ਬੀਬਾ ਜੈ ਇੰਦਰ ਕੌਰ, ਮੇਅਰ ਸੰਜੀਵ ਸ਼ਰਮਾ ਬਿੱਟੂ, ਪੀਐਲਸੀ ਪਟਿਆਲਾ ਦੇ ਪ੍ਰਧਾਨ ਕੇਕੇ ਮਲਹੋਤਰਾ, ਪੀਆਰਟੀਸੀ ਦੇ ਸਾਬਕਾ ਚੇਅਰਮੈਨ ਕੇਕੇ ਸ਼ਰਮਾ, ਐਮਸੀ ਵਿਜੇ ਕੁਮਾਰ ਕੂਕਾ, ਨਰਿੰਦਰ ਬਾਂਸਲ, ਪ੍ਰੋ: ਵਿਰਕ, ਲਾਲੀ ਪਰਧਾਨ, ਚਰਨਜੀਤ ਲਾਲ, ਦੀਪਾ ਪਰਧਾਨ, ਰਜਿੰਦਰ ਪਾਪਲਾ, ਲੱਕੀ ਬਾਗੜੀ, ਕਾਮੀ ਕੇਸ਼ਪ, ਦਰਸ਼ਨਾ ਕੁਮਾਰ, ਮਨਸ਼ਿਕ ਗਰਗ ਆਦਿ ਹਾਜ਼ਰ ਸਨ।
.