ਪਟਿਆਲਾ ਵਿਚ ਇੱਕ ਕੋਵਿਡ ਕੇਸ ਦੀ ਹੋਈ ਪੁਸ਼ਟੀ-34 ਹੋਰ ਵਿਅਕਤੀ ਕਰੋਨਾ ਤੋਂ ਹੋਏ ਠੀਕ : ਡਾ. ਮਲਹੋਤਰਾ

159

ਪਟਿਆਲਾ ਵਿਚ ਇੱਕ ਕੋਵਿਡ ਕੇਸ ਦੀ ਹੋਈ ਪੁਸ਼ਟੀ-34 ਹੋਰ ਵਿਅਕਤੀ ਕਰੋਨਾ ਤੋਂ ਹੋਏ ਠੀਕ ਡਾਮਲਹੋਤਰਾ

ਪਟਿਆਲਾ 15 ਮਈ  (          )

ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 74 ਸੈਂਪਲਾ ਵਿਚੋਂ ਸਾਰੇ ਹੀ  ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ।ਪ੍ਰੰਤੁ ਰਾਜਪੁਰਾ ਦਾ ਰਹਿਣ ਵਾਲਾ ਇੱਕ ਪੀ.ਆਰ.ਟੀ.ਸੀ.ਬੱਸ ਡਰਾਈਵਰ ਜੋ ਕਿ ਨੰਦੇੜ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਲੇ ਕੇ ਬਠਿੰਡਾ ਵਿਖੇ ਏਕਾਂਤਵਾਸ ਸੀ,ਦਾ ਬਠਿੰਡਾ ਵਿਖੇ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ ਜਿਸ ਦੀ ਸੁਚਨਾ ਸਿਵਲ ਸਰਜਨ ਬਠਿੰਡਾ ਵੱਲੋ ਸਿਵਲ ਸਰਜਨ ਪਟਿਆਲਾ ਨੂੰ ਦਿੱਤੀ ਗਈ ਹੈ।

ਉਹਨਾਂ ਦੱਸਿਆਂ ਕਿ ਪੋਜਟਿਵ ਵਿਅਕਤੀ ਹੁਣ ਬਠਿੰਡਾ ਦੇੇ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੈ।ਸਿਵਲ ਸਰਜਨ ਡਾ. ਮਹਲੋਤਰਾ ਨੇਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਪੋਜਟਿਵ ਆਏ ਵਿਅਕਤੀ ਜੋ ਕਿ ਆਈਸੋਲੇਸ਼ਨ ਵਾਰਡ ਵਿਚ ਦਾਖਲ ਹਨ ਨੂੰ ਹਸਪਤਾਲ ਵਿਚੋ ਡਿਸਚਾਰਜ ਕਰਨ ਸਬੰਧੀ ਨਵੀ ਨੀਤੀ ਬਣਾਈ ਗਈ ਹੈ ਜਿਸ ਤਹਿਤ ਹੁਣ ਕੋਈ ਵੀ ਪੋਜਟਿਵ ਮਰੀਜ ਜਿਸ ਵਿਚ ਬਹੁਤ ਘੱਟ ਲੱਛਣ ਹਨ, ਨੂੰ  ਹਸਪਤਾਲ ਵਿਚ ਠਹਿਰਾਵ ਦੇ ਦੱਸ ਦਿਨਾਂ ਉਪਰੰਤ ਜੇਕਰ ਪਿਛਲੇ ਤਿੰਨ ਦਿਨਾਂ ਵਿਚ ਕੋਈ ਵੀ ਬੁਖਾਰ ਖਾਂਸੀ ਦਾ ਲੱਛਣ ਨਹੀ ਪਾਇਆ ਗਿਆ ਤਾਂ ਉਸ ਨੂੰ ਬਿਨਾ ਕੋਵਿਡ ਜਾਂਚ ਤੋਂ ਵੀ ਹਸਪਤਾਲ ਵਿਚੋ ਡਿਸਚਾਰਜ ਕੀਤਾ ਜਾ ਸਕਦਾ ਹੈ।

ਪਟਿਆਲਾ ਜਿਲੇ ਵਿਚ ਹੋਰ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ
Civil surgeon Patiala

ਹੁਣ ਨਵੀ ਨੀਤੀ ਅਨੁਸਾਰ ਰਾਜਿੰਦਰਾ ਹਸਪਤਾਲ ਵਿਚ ਦਾਖਲ ਅਜਿਹੇ 34 ਵਿਅਕਤੀ ਜਿਹਨਾਂ ਵਿਚੋ 17 ਸ਼ਰਧਾਲੂ ਅਤੇ 10 ਕੱਚਾ ਪਟਿਆਲਾ ਨਾਲ ਸਬੰਧਤ ਹਨ ਵੀ ਸ਼ਾਮਲ ਹਨ ਨੂੰ ਹਸਪਤਾਲ ਵਿਚੋ ਛੁੱਟੀ ਦੇ ਕੇ ਘਰ ਭੇਜ ਦਿਤਾ ਜਾਵੇਗਾ ਅਤੇ ਉਹਨਾਂ ਨੂੰ ਅਗਲੇ ਸੱਤ ਦਿਨ ਘਰ ਵਿਚ ਹੀ ਵੱਖਰੇ ਰਹਿਣ ਦੀਆਂ ਸ਼ਰਤਾ ਪੁਰੀਆ ਕਰਨ ਲਈ ਕਿਹਾ ਗਿਆ ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 69 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ/ਲੇਬਰ,ਫਲੂ ਕਾਰਨਰਾ ਤੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉੁਹਨਾਂ ਦੱਸਿਆਂ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 2103 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 105 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1929 ਨੈਗਟਿਵ ਅਤੇ 69 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 78 ਕੇਸ ਠੀਕ ਹੋ ਚੁੱਕੇ ਹਨ।ਉਹਨਾਂ ਦੱਸਿਆ ਕਿ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 25 ਹੈ ।