ਪਾਵਰਕੌਮ ਦੇ ਐਸਡੀਓ ਦੀ ਪੁੱਤਰੀ ਨਵਨੀਤ ਕੌਰ ਬਣੀ ਜੱਜ

456

ਪਾਵਰਕੌਮ ਦੇ ਐਸਡੀਓ ਦੀ ਪੁੱਤਰੀ ਨਵਨੀਤ ਕੌਰ ਬਣੀ ਜੱਜ

ਪਟਿਆਲਾ /ਅਕਤੂਬਰ 13,2023

ਪਟਿਆਲਾ ਸ਼ਹਿਰ ਦੀ ਭਾਦਸੋ ਰੋਡ ਅਮਨ ਵਿਹਾਰ ਵਿਚ ਪੈਦਾ ਹੋਈ ਨਵਨੀਤ ਕੌਰ ਪੁੱਤਰੀ ਗੁਰਮੀਤ ਸਿੰਘ ਬਾਗੜੀ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਵਿਚ, ਪੰਜਾਬ ਸੇਵਾ ਸਰਵਿਸ (ਜੁਡੀਸ਼ੀਅਲ) ਦੇ ਪਹਿਲੇ ਪੜਾਅ ਵਿਚ ਜੱਜ ਦਾ ਅਹੁੱਦਾ ਹਾਸਲ ਕੀਤਾ ਹੈ। ਨਵਨੀਤ ਕੌਰ ਨੇ ਮੁੱਡਲੀ ਪੜਾਈ ਸ੍ਰੀ ਦਸ਼ਮੇਸ਼ ਪਬਲਿਕ ਸਕੂਲ ਮਾਡਲ ਟਾਊਨ ਤੋਂ ਅਤੇ ਬਾਰਵੀਂ ਡੀ.ਏ.ਵੀ.ਸਕੂਲ ਪਟਿਆਲਾ ਤੋਂ ਕਰਕੇ ਕਲੈਟ ਦੇ ਟੈਸਟ ਰਾਂਹੀ ਰਾਜੀਵ ਗਾਂਧੀ ਨੈਸਨਲ ਲਾਅ ਯੂਨੀਵਰਸਿਟੀ ਪਟਿਆਲਾ ਤੋਂ ਐਲ ਐਲ.ਬੀ.ਅਤੇ ਐਲ ਐਲ.ਐਮ . ਕਰਨ ਉਪਰੰਤ ਪਹਿਲੇ ਪੜਾਅ ਵਿਚ ਸਖਤ ਮਿਹਨਤ ਕਰਕੇ ਸਫਲਤਾ ਪ੍ਰਾਪਤ ਕੀਤੀ।

ਪਾਵਰਕੌਮ ਦੇ ਐਸਡੀਓ ਦੀ ਪੁੱਤਰੀ ਨਵਨੀਤ ਕੌਰ ਬਣੀ ਜੱਜ

ਨਵਨੀਤ ਕੌਰ ਦੀ ਵੱਡੀ ਭੈਣ ਕਾਨਪੁਰ ਤੋਂ ਪੀਐਚਡੀ ਕਰ ਰਹੀ ਹੈ ਅਤੇ ਭਰਾ ਬੀ.ਐਡ. ਦੀ ਪੜਾਈ ਕਰ ਰਿਹਾ ਹੈ। ਪਿਤਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਬਤੌਰ ਐਸ ਡੀ ਉ ਸੇਵਾ ਨਿਭਾ ਰਹੇ ਹਨ ਅਤੇ ਮਾਤਾ ਘਰੇਲੂ ਹਨ।

 

 “Exciting news!  News Portal royalpatiala.in is now on WhatsApp ChannelSubscribe today by clicking the link and stay updated with the latest updates! “ Click here !