ਪਾਵਰਕੌਮ ਵੱਲੋਂ ਰੂਪਨਗਰ ਸਰਕਲ ਲਈ ਨੋਡਲ ਸ਼ਿਕਾਇਤ ਕੇਂਦਰ ਸਥਾਪਿਤ

257

ਪਾਵਰਕੌਮ ਵੱਲੋਂ ਰੂਪਨਗਰ ਸਰਕਲ ਲਈ  ਨੋਡਲ ਸ਼ਿਕਾਇਤ ਕੇਂਦਰ ਸਥਾਪਿਤ

ਬਹਾਦਰਜੀਤ ਸਿੰਘ /ਰੂਪਨਗਰ ,10 ਜੂਨ,2022

ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਰੂਪਨਗਰ ਸਰਕਲ ਅਧੀਨ ਆਪਣੇ  ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਸਪਲਾਈ ਵਿੱਚ ਜੇਕਰ ਕੋਈ ਰੁਕਾਵਟ ਪੈਂਦੀ ਹੈ ਤਾਂ ਸਿਕਾਇਤ ਦਰਜ ਕਰਵਾਉਣ ਲਈ ਨੋਡਲ ਸ਼ਿਕਾਇਤ ਕੇਂਦਰ ਸਥਾਂਪਿਤ ਕੀਤੇ ਗਏ ਹਨ।

ਪਾਵਰਕੋਮ ਸੰਚਾਲਣ ਹਲਕਾ ਰੂਪਨਗਰ ਦੇ ਉੱਪ ਮੁੱਖ ਇੰਜੀਨੀਅਰ ਸਤਵਿੰਦਰ ਸਿੰਘ ਸੈਂਬੀ ਨੇ ਦੱਸਿਆ ਕਿ  ਜੇਕਰ ਇਸ ਸਮੇਂ ਦੌਰਾਨ ਪਾਵਰਕੌਮ ਦੇ 1912 ਨੰਬਰ ’ਤੇ ਕੋਈ ਮੁਸਕਲ ਪੇਸ ਆਉਦੀ ਹੈ ਜਾਂ ਨਹੀ ਮਿਲਦਾ ਤਾਂ ਖਪਤਕਾਰ ਨੋਡਲ ਸ਼ਿਕਾਇਤ ਕੇਂਦਰਾਂ  ਦੇ ਫੋਨ ਨੰਬਰਾਂ ’ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਪਾਵਰਕੌਮ ਵੱਲੋਂ ਰੂਪਨਗਰ ਸਰਕਲ ਲਈ  ਨੋਡਲ ਸ਼ਿਕਾਇਤ ਕੇਂਦਰ ਸਥਾਪਿਤ
pspcl

ਉਨ੍ਹਾਂ ਦÇੱਸਆ ਕਿ ਰੂਪਨਗਰ ਮਡਲ ਲਈ ਮੋਬਾਇਲ ਫੋਨ ਨੰਬਰ 96466-98324, ਅਨੰਦਪੁਰ ਸਾਹਿਬ ਮੰਡਲ
ਲਈ ਫੋਨ ਨੰਬਰ 01887-223128, 96466-98445,ਖਰੜ ਮੰਡਲ ਲਈ ਮੋਬਾਇਲ ਫੋਨ ਨੰਬਰ 96461-19014, 96461-15773,ਸਮਰਾਲਾ ਮੰਡਲ ਲਈ 96461-10333 ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਉਪਰੋਕਤ ਨੋਡਲ ਸ਼ਿਕਇਤ ਕੇਂਦਰਾਂ  ਤੋਂ ਇਲਾਵਾ ਹਲਕਾ ਦਫਤਰ ਵਿਖੇ ਵੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ 24 ਘੰਟੇ ਚਾਲੂ ਰਹੇਗਾ ਜਿਸ ਦਾ ਮੋਬਾਇਲ ਫੋਨ ਨੰਬਰ 96461-15775 ਹੈ । ਖਪਤਕਾਰ ਉਪਰੋਕਤ ਨੰਬਰਾਂ ਤੋਂ ਇਲਾਵਾ ਇਸ ਨੰਬਰ ’ਤੇ ਵੀ ਜੇਕਰ ਬਿਜਲੀ ਸਪਲਾਈ ਸਬੰਧੀ ਕੋਈ ਮੁਸਕਲ ਪੇਸ ਆਉਂਦੀ ਹੈ ਤਾਂ ਇਸ ਫੋਨ ਨੰਬਰ ਤੇ ਵੀ ਆਪਣੀ ਸਿਕਾਇਤ ਦਰਜ ਕਰਵਾ ਸਕਦੇ ਹਨ ।