ਪਿੰਡਾਂ ਦੀ ਤਰੱਕੀ ਤੋਂ ਬਿਨਾਂ ਦੇਸ਼ ਅਤੇ ਸਮਾਜ ਦਾ ਵਿਕਾਸ ਸੰਭਵ ਨਹੀਂ-ਸੰਸਦ ਮੈਂਬਰ ਮਨੀਸ਼ ਤਿਵਾੜੀ

185

ਪਿੰਡਾਂ ਦੀ ਤਰੱਕੀ ਤੋਂ ਬਿਨਾਂ ਦੇਸ਼ ਅਤੇ ਸਮਾਜ ਦਾ ਵਿਕਾਸ ਸੰਭਵ ਨਹੀਂ-ਸੰਸਦ ਮੈਂਬਰ ਮਨੀਸ਼ ਤਿਵਾੜੀ

ਬਹਾਦਰਜੀਤ ਸਿੰਘ /ਸ੍ਰੀ ਚਮਕੌਰ ਸਾਹਿਬ, 16 ਜੁਲਾਈ ,2022

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪਿੰਡਾਂ ਦੀ ਤਰੱਕੀ ਤੋਂ ਬਿਨਾਂ ਦੇਸ਼ ਅਤੇ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਪਿੰਡਾਂ ਦੀ ਤਰੱਕੀ ਅਤੇ ਬੁਨਿਆਦੀ ਸਹੂਲਤਾਂ ਦੇ ਸੁਧਾਰ ‘ਤੇ ਜ਼ੋਰ ਦਿੱਤਾ ਹੈ |

ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਭੈਰੋਂ ਮਾਜਰਾ, ਬੇਲਾ, ਖੋਖਰ, ਹਾਫਿਜ਼ਾਬਾਦ, ਬੱਸੀ ਗੁਜਰਾਂ ਅਤੇ ਭੂਰੜੇ ਦਾ ਦੌਰਾ ਕਰਨ ਮੌਕੇ ਹਾਜ਼ਰੀ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਹਨ।  ਅਜਿਹੀ ਸਥਿਤੀ ਵਿੱਚ ਪਿੰਡਾਂ ਦੀ ਤਰੱਕੀ ਤੋਂ ਬਿਨਾਂ ਦੇਸ਼ ਅਤੇ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ।  ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਿੰਡਾਂ ਦੀ ਤਰੱਕੀ ਅਤੇ ਬੁਨਿਆਦੀ ਸਹੂਲਤਾਂ ਦੇ ਸੁਧਾਰ ‘ਤੇ ਜ਼ੋਰ ਦਿੱਤਾ ਹੈ।

ਪਿੰਡਾਂ ਦੀ ਤਰੱਕੀ ਤੋਂ ਬਿਨਾਂ ਦੇਸ਼ ਅਤੇ ਸਮਾਜ ਦਾ ਵਿਕਾਸ ਸੰਭਵ ਨਹੀਂ-ਸੰਸਦ ਮੈਂਬਰ ਮਨੀਸ਼ ਤਿਵਾੜੀ

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੱਲਾ ਭੂਰੜੇ ਪੀ.ਏ., ਬਲਵਿੰਦਰ ਸਿੰਘ ਸਰਪੰਚ ਭੂਰੜੇ, ਜਸ ਭੈਰੋ ਮਾਜਰਾ, ਨਿਰਮਲ ਸਿੰਘ ਸਰਪੰਚ ਸ਼ੇਖਪੁਰ, ਲਖਵੀਰ ਸਿੰਘ ਸਰਪੰਚ ਬੇਲਾ, ਬਲਵਿੰਦਰ ਸਿੰਘ ਪੁਮੇਵਾਲ ਕਮੇਟੀ ਮੈਂਬਰ, ਕਾਸ਼ੀ ਰਾਮ ਬੱਸੀ ਗੁੱਜਰਾਂ, ਗੁਰਸੇਵਕ ਸਿੰਘ ਬਲਰਾਮਪੁਰ, ਸਰਪੰਚ ਅਮਨਦੀਪ ਸਿੰਘ ਹਾਫਿਜ਼ਾਬਾਦ, ਗਿਆਨ ਸਿੰਘ ਬੇਲਾ, ਸਰਪੰਚ ਜਸਵੀਰ ਸਿੰਘ, ਸਰਪੰਚ ਕਮਲ ਕੋਟਲਾ ਗੁਰਮੁੱਖ ਸਿੰਘ, ਬਿਮਲ ਕੌਰ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਡਾ. ਦੌਲਤ ਰਾਮ ਬਹਿਰਾਮਪੁਰ ਬੇਟ, ਚੇਅਰਮੈਨ ਮਾਰਕੀਟ ਕਮੇਟੀ ਚਮਕੌਰ ਸਾਹਿਬ ਕਰਨੈਲ ਸਿੰਘ ਬਜੀਦ, ਸਰਪੰਚ ਕਾਕਾ ਸਿੰਘ ਆਦਿ ਹਾਜ਼ਰ ਸਨ |