ਪੀ.ਡਬਲਿਊ.ਡੀ ਨੇ ਕਰੀਬ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਆਮ ਆਦਮੀ ਕਲੀਨਿਕ ਦੀ ਬਿਲਡਿੰਗ ਕੀਤੀ ਤਿਆਰ ; ਅਧਿਕਾਰੀ ਐਕਸੀਅਨ ਇੰਜ.ਕਮਲਜੀਤ ਤੋਂ ਸੇਧ ਲੈਣ-ਡਾ ਪੱਲਵੀ

763

ਪੀ.ਡਬਲਿਊ.ਡੀ ਨੇ ਕਰੀਬ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਆਮ ਆਦਮੀ ਕਲੀਨਿਕ ਦੀ ਬਿਲਡਿੰਗ ਕੀਤੀ ਤਿਆਰ ; ਅਧਿਕਾਰੀ ਐਕਸੀਅਨ ਇੰਜ.ਕਮਲਜੀਤ ਤੋਂ ਸੇਧ ਲੈਣ-ਡਾ ਪੱਲਵੀ

ਅਮਰਗੜ੍ਹ/ ਮਾਲੇਰਕੋਟਲਾ 20 ਅਗਸਤ,2023 :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਦੇਣ ਲਈ ਕੀਤੀ ਜਾ ਰਹੀ ਪਹਿਲ ਕਦਮੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਦੀ ਸਬ-ਵੀਜਨ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਨਭੋਰਾ ਵਿਖੇ ਪੀ.ਡਬਲਿਊ.ਡੀ  ਦੀ ਸਮੁੱਚੀ ਟੀਮ ਨੇ ਕੇਵਲ 25 ਦਿਨਾਂ ਵਿੱਚ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਆਮ ਆਦਮੀ ਕਲੀਨਿਕ ਦੀ ਬਿਲਡਿੰਗ ਤਿਆਰ ਕਰਕੇ ਆਜ਼ਾਦੀ ਦਿਹਾੜੇ ਤੋਂ ਪਹਿਲਾ ਲੋਕ ਅਰਪਣ ਕਰਵਾਇਆ ਹੈ ।

ਐਕਸੀਅਨ ਪੀ.ਡਬਲਿਊ.ਡੀ ਇੰਜ.ਕਮਲਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਗਵਾਈ ਅਧੀਨ ਆਧੁਨਿਕ ਸਵਿਧਾਵਾਂ ਨਾਲ ਲੈਸ ਆਮ ਆਮਦੀ ਕਲੀਨਿਕ ਦੀ ਇਮਾਰਤ ਤੇ ਕਰੀਬ 23 ਲੱਖ ਰੁਪਏ ਦਾ ਖਰਚ ਆਇਆ ਹੈ। ਉਨ੍ਹਾਂ ਹੋਰ ਕਿਹਾ ਕਿ ਸਿਹਤ ਅਤੇ ਪੜਾਈ ਪੰਜਾਬ ਸਰਕਾਰ ਦੇ ਤਰਜੀਹੀ ਖੇਤਰ ਹਨ । ਲੋਕਾਂ ਨੂੰ ਬੁਨਿਆਦੀ ਸਹੂਲਤਾਵਾਂ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਆਪਣੀ ਪੂਰੀ ਸਮਰਥਾ ਨਾਲ ਕੰਮ ਕਰ ਰਿਹਾ ਹੈ ਜਿਸ ਦੀ ਮਿਸਾਲ ਪੀ.ਡਬਲਿਊ.ਡੀ ਨੇ ਕਰੀਬ ਇੱਕ ਮਹੀਨੇ ਤੋਂ ਵੀ ਘੱਟ ਸਮੇਂ  ਵਿੱਚ 700 ਸੁਕੇਅਰ ਫੁਟ ਦੀ ਬਿਲਡਿੰਗ ਤਿਆਰ ਕਰਕੇ ਦਿੱਤੀ ਹੈ। ਇਸ ਇਮਾਰਤ ਵਿੱਚ  ਮਰੀਜਾ ਲਈ ਵਾਤਾਅਨੁਕੂਲ ਰਿਸੈਪਸ਼ਨ ਏਰੀਆ,ਡਾਕਟਰ ਦਾ ਕਮਰਾ, ਸਟਾਫ ਲਈ ਵੱਖਰਾ ਕਮਰਾ, ਸੈਂਪਲ ਕੁਲੈਕਸ਼ਨ ਰੂਮ, ਪਖਾਨਾ, ਪਾਰਕਿੰਗ ਏਰੀਆ ਆਦਿ ਉਸਾਰੇ ਗਏ ਹਨ । ਇਨ੍ਹਾਂ ਕਲੀਨਿਕਾਂ ‘ ਚ ਲੋੜਵੰਦਾ ਨੂੰ 80 ਪ੍ਰਕਾਰ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸੁਵਿਧਾ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰ ਖੋਲੇ ਆਮ ਆਦਮੀ ਕਲੀਨਿਕ ਸੂਬੇ ਦੇ ਸਿਹਤ ਖੇਤਰ ਵਿੱਚ ਮੀਲ ਦੇ ਪੱਥਰ ਸਾਬਤ ਹੋ  ਰਹੇ ਹਨ ।

ਪੀ.ਡਬਲਿਊ.ਡੀ ਮਾਲੇਰਕੋਟਲਾ ਦੀ ਸ਼ਲਾਘਾ ਕਰਦਿਆ ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਲਈ ਇੰਨੇ ਘੱਟ ਸਮੇਂ ਵਿੱਚ ਕਲੀਨਿਕ ਦੀ ਉਸਾਰੀ ਕਰਕੇ ਦੇਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ । ਉਨ੍ਹਾਂ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਵਿੱਚ ਲੱਗੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਐਕਸੀਅਨ ਪੀ.ਡਬਲਿਊ.ਡੀ ਇੰਜ.ਕਮਲਜੀਤ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੀ ਨੈਤਿਕ ,ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਵਿਕਾਸ ਕਾਰਜਾਂ ਨੂੰ ਆਪਣੀ ਨਿੱਜੀ ਸਮੂਲੀਅਤ ਨਾਲ ਮੁਕੰਮਲ ਕਰਵਾਉਂਣ ਨੂੰ ਤਰਜੀਹ ਦੇਣੀ ਚਾਹੀਦੀ ਹੈ  ।

ਪੀ.ਡਬਲਿਊ.ਡੀ ਨੇ ਕਰੀਬ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਆਮ ਆਦਮੀ ਕਲੀਨਿਕ ਦੀ ਬਿਲਡਿੰਗ ਕੀਤੀ ਤਿਆਰ ; ਅਧਿਕਾਰੀ ਐਕਸੀਅਨ ਇੰਜ.ਕਮਲਜੀਤ ਤੋਂ ਸੇਧ ਲੈਣ-ਡਾ ਪੱਲਵੀ

ਪੀ.ਡਬਲਿਊ.ਡੀ ਨੇ ਕਰੀਬ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਆਮ ਆਦਮੀ ਕਲੀਨਿਕ ਦੀ ਬਿਲਡਿੰਗ ਕੀਤੀ ਤਿਆਰ ; ਅਧਿਕਾਰੀ ਐਕਸੀਅਨ ਇੰਜ.ਕਮਲਜੀਤ ਤੋਂ ਸੇਧ ਲੈਣ-ਡਾ ਪੱਲਵੀI ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਹਤ ਸੇਵਾਵਾਂ ਦੀ ਬਿਹਤਰੀ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਨੁੰ ਮੁਫ਼ਤ ਉਤਮ ਸਿਹਤ ਸੁਵਿਧਾਵਾਂ ਮੁਹੱਈਆ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਖੋਲ੍ਹਣ ਨਾਲ ਜ਼ਿਲ੍ਹਾ ਸਿਹਤ ਹਸਪਤਾਲਾਂ ਵਿਚ ਆਮ ਬਿਮਾਰੀਆਂ ਦੇ ਮਰੀਜਾਂ ਦੀ ਸੰਖਿਆ  ਲਗਾਤਾਰ ਘੱਟ ਰਹੀ ਹੈ ਕਿਉਂਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਫ਼ਤ ਬੁਨਿਆਦੀ ਸਹੂਲਤਾਂਵਾਂ ਮਿਲ