ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ ‘ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ ‘ਚੋਂ 13ਵਾਂ, ਜ਼ਿਲ੍ਹੇ ‘ਚ ਪਹਿਲੇ ਸਥਾਨ ਹਾਸਲ ਕੀਤਾ

149

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ ‘ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ ‘ਚੋਂ 13ਵਾਂ, ਜ਼ਿਲ੍ਹੇ ‘ਚ ਪਹਿਲੇ ਸਥਾਨ ਹਾਸਲ ਕੀਤਾ

ਪਟਿਆਲਾ, 25 ਮਈ,2023

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਬਾਰਵੀਂ ਦੇ ਨਤੀਜਿਆਂ ‘ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ,ਪਟਿਆਲਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਤੇ ਸਕੂਲ ਦੀ ਕਾਮਰਸ ਗਰੁੱਪ ਦੀ ਵਿਦਿਆਰਥਣ ਖੁਸ਼ੀ ਗੋਇਲ ਪੁੱਤਰੀ ਸ੍ਰੀ ਸੰਜੀਵ ਗੋਇਲ ਨੇ 97.4 ਫ਼ੀਸਦੀ ਅੰਕ ਹਾਸਲ ਕਰਕੇ ਪੰਜਾਬ ਦੀ ਮੈਰਿਟ ‘ਚ 13ਵਾਂ ਸਥਾਨ ਅਤੇ ਕਾਮਰਸ ਗਰੁੱਪ ‘ਚੋਂ ਜ਼ਿਲ੍ਹੇ ਅੰਦਰ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ।

ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਤੇ ਉਨ੍ਹਾਂ ਦੇ ਚੰਗੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਬਾਰਵੀ ਕਲਾਸ ਵਿਦਿਆਰਥੀ ਜੀਵਨ ‘ਚ ਅਹਿਮ ਹੁੰਦੀ ਹੈ ਜਿਥੋ ਪਾਸ ਹੋਕੇ ਉਹ ਉਚੇਰੀ ਸਿੱਖਿਆ ਵੱਲ ਆਪਣੇ ਕਦਮ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਕੀਤੇ ਸਹੀ ਮਾਰਗਦਰਸ਼ਨ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ।

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ, ਜ਼ਿਲ੍ਹੇ 'ਚ ਪਹਿਲੇ ਸਥਾਨ ਹਾਸਲ ਕੀਤਾ

ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ ‘ਚ ਜਿਸ ਤਰ੍ਹਾਂ ਖੁਸ਼ੀ ਗੋਇਲ ਨੇ ਸੂਬੇ ‘ਚ 13ਵਾਂ ਅਤੇ ਜ਼ਿਲ੍ਹੇ ‘ਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਉਸੇ ਤਰ੍ਹਾਂ ਹੋਰ ਗਰੁੱਪਾਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਗਰੁੱਪ ਦੀ ਕੰਗਨ ਸ਼ਰਮਾ ਨੇ 95.2 ਫ਼ੀਸਦੀ ਅੰਕ, ਆਰਟਸ ਗਰੁੱਪ ‘ਚ ਰੁਖਸਾਨਾ ਨੇ 94.6 ਫ਼ੀਸਦੀ ਅੰਕ, ਵੋਕੇਸ਼ਨਲ ਗਰੁੱਪ ਦੇ ਟੈਕਸ਼ੇਸਨ ਗਰੁੱਪ ਦੀ ਅੰਜਲੀ ਕੁਮਾਰੀ ਨੇ 95.4 ਫ਼ੀਸਦੀ, ਗਾਰਮੈਂਟ ਪੇਕਿੰਗ ਦੀ ਦੀਆ ਨੇ 90 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ‘ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ 46 ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਮਨਦੀਪ ਕੌਰ ਨੇ ਵਿਦਿਆਰਥਣ ਖੁਸ਼ੀ ਗੋਇਲ ਨੂੰ 5100 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਪ੍ਰਿੰਸੀਪਲ ਵੱਲੋਂ ਕਾਮਰਸ ਲੈਕਚਰਾਰ ਹਰਵਿੰਦਰ ਕੌਰ, ਪ੍ਰੀਤੀ ਗੋਇਲ, ਅੰਗਰੇਜ਼ੀ ਲੈਕਚਰਾਰ ਨਵਜੋਤ ਕੌਰ ਤੇ ਕਲਾਸ ਇੰਚਾਰਜ ਪੰਜਾਬ ਲੈਕਚਰਾਰ ਰਜਨੀ ਬਾਲਾ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ।