ਪ੍ਰਸਿੱਧ ਕਲਾਕਾਰ ਸੁਖਵਿੰਦਰ ਸੁੱਖੀ ,ਗੁਰਬਖਸ਼ ਸ਼ੌਂਕੀ ਅਤੇ ਰਾਖੀ ਹੁੰਦਲ ਨੇ ਲੋਹੜੀ ਮੇਲੇ ਨੂੰ ਸਿਖਰਾਂ ਤੇ ਪਹੁੰਚਾਇਆ

206

ਪ੍ਰਸਿੱਧ ਕਲਾਕਾਰ ਸੁਖਵਿੰਦਰ ਸੁੱਖੀ  ,ਗੁਰਬਖਸ਼ ਸ਼ੌਂਕੀ ਅਤੇ ਰਾਖੀ ਹੁੰਦਲ ਨੇ ਲੋਹੜੀ ਮੇਲੇ ਨੂੰ ਸਿਖਰਾਂ ਤੇ ਪਹੁੰਚਾਇਆ

ਬਹਾਦਰਜੀਤ ਸਿੰਘ /ਰੂਪਨਗਰ, 15 ਜਨਵਰੀ,2023

ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈੱਡ ਕਰਾਸ ਸੁਸਾਇਟੀ ਵਲੋਂ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ ਵਿਖੇ ਕਰਵਾਏ ਜਾ ਰਹੇ ਲੋਹੜੀ ਮੇਲੇ ਤਹਿਤ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੇ ਕੇ ਲੋਹੜੀ ਮੇਲੇ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।

ਇਸ ਸੰਗੀਤਕ ਸ਼ਾਮ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਵਿਵੇਕ ਐੱਸ ਸੋਨੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਸੰਗੀਤਕ ਪ੍ਰੋਗਰਾਮ ਦੌਰਾਨ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਗੁਰਬਖਸ਼ ਸ਼ੌਂਕੀ, ਰਾਖੀ ਹੁੰਦਲ ਅਤੇ ਸੁਖਵਿੰਦਰ ਸੁੱਖੀ ਵੱਲੋਂ ਆਪਣੀ ਗਾਇਕੀ ਦੀ ਪੇਸ਼ਕਾਰੀ ਦੇ ਕੇ ਲੋਕਾਂ ਨੂੰ ਮੋਹ ਲਿਆ ਅਤੇ ਖਚਾ-ਖਚ ਭਰੇ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ’ਚ ਲੋਕ ਆਪਣੇ ਇਨ੍ਹਾਂ ਫ਼ਨਕਾਰਾਂ ਨੂੰ ਸੁਣਨ ਲਈ ਦੇਰ ਰਾਤ ਤੱਕ ਨਿੱਠ ਕੇ ਬੈਠੇ ਰਹੇ।

ਪ੍ਰਸਿੱਧ ਕਲਾਕਾਰ ਸੁਖਵਿੰਦਰ ਸੁੱਖੀ  ,ਗੁਰਬਖਸ਼ ਸ਼ੌਂਕੀ ਅਤੇ ਰਾਖੀ ਹੁੰਦਲ ਨੇ ਲੋਹੜੀ ਮੇਲੇ ਨੂੰ ਸਿਖਰਾਂ ਤੇ ਪਹੁੰਚਾਇਆ

ਇਸ ਤੋਂ ਇਲਾਵਾ ਹਰਸ਼ਿਤ ਉੱਪਲ, ਕਿੱਕਰ ਗਰੁੱਪ, ਕਾਰਤਿਕ ਗਰੁੱਪ ਦੇ ਵੱਖ-ਵੱਖ ਨੌਜਵਾਨਾਂ ਵਲੋਂ ਵੀ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਗਜ਼ਲ, ਲੋਕ ਗੀਤ, ਕਲੀ ਗਾਇਨ, ਲੁੱਡੀ, ਝੁੰਮਰ, ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਦੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।

ਅੰਤ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ  ਆਏ ਹੋਏ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਐਸ ਡੀ ਐੱਮ ਸ੍ਰੀ ਅਨੰਦਪੁਰ ਸਾਹਿਬ ਮਨੀਸ਼ਾ ਰਾਣਾ ਵਧੀਕ ਡਿਪਟੀ ਕਮਿਸ਼ਨਰ ਹਰਜੋਤ ਕੌਰ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ ਅਨਮਜੋਤ ਕੌਰ ਅਤੇ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।