ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋ “ਸੀਵਰੇਜ ਪਲਾਂਟਾ ਦੀ ਕਾਰਗੂਜਾਰੀ ਅਤੇ ਸਾਭ ਸੰਭਾਲ” ਦੇ ਵਿਸ਼ੇ ਤੇ ਟ੍ਰੇਨਿੰਗ -ਕਮ- ਵਰਕਸ਼ਾਪ ਕਰਵਾਈ ਗਈ

203

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋ “ਸੀਵਰੇਜ ਪਲਾਂਟਾ ਦੀ ਕਾਰਗੂਜਾਰੀ ਅਤੇ ਸਾਭ ਸੰਭਾਲ” ਦੇ ਵਿਸ਼ੇ ਤੇ ਟ੍ਰੇਨਿੰਗ -ਕਮ- ਵਰਕਸ਼ਾਪ ਕਰਵਾਈ ਗਈ

ਪਟਿਆਲਾ /ਅਕਤੂਬਰ 6,2023

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਖ-ਵੱਖ ਮੌਕਿਆ ਤੇ ਵਾਤਾਵਰਣ ਸਬੰਧੀ ਪ੍ਰੋਗਰਾਮ /ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਸੰਚਾਰ ਸਾਧਨਾਂ ਰਾਹੀ ਲਗਾਤਾਰ ਸਮਾਜ ਨੂੰ ਜਾਗਰੂਕ ਕਰਨ ਦਾ ਪ੍ਰਯਾਸ ਕਰ ਰਿਹਾ ਹੈ, ਇਸੇ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਬੋਰਡ ਵੱਲੋ ਮਿਤੀ 05 ਅਕਤੂਬਰ, 2023 ਨੂੰ ਥਾਪਰ ਯੂਨੀਵਸਿਟੀ, ਪਟਿਆਲਾ ਵਿਖੇ  “ਸੀਵਰੇਜ ਪਲਾਂਟਾ ਦੀ ਕਾਰਗੂਜਾਰੀ ਅਤੇ ਸਾਭ ਸੰਭਾਲ” ਦੇ ਵਿਸ਼ੇ ਤੇ ਇਕ ਟ੍ਰੇਨਿੰਗ -ਕਮ- ਵਰਕਸ਼ਾਪ ਕਰਵਾਈ ਗਈ। ਇਸ ਪ੍ਰੋਗਰਾਮ ਅੰਦਰ ਸੀਵਰੇਜ ਪਲਾਂਟ ਦੇ ਕਰਮਚਾਰੀਆਂ, ਨਗਰ ਨਿਗਮ ਦੇ ਅਧਿਕਾਰੀਆਂ ਅਤੇ ਹੋਰ ਸਬੰਧਤ ਅਧਿਕਾਰੀਆਂ /ਕਰਮਚਾਰੀਆਂ ਨੇ ਹਿੱਸਾ ਲਿਆ।

ਵਰਕਸ਼ਾਪ ਦੇ ਸ਼ੁਰੂਆਤ ਵਿੱਚ ਬੋਰਡ ਦੇ ਵਿਗਿਆਨਕ ਅਫਸਰ ਅਵਤਾਰ ਸਿੰਘ ਨੇ ਸੂਤਰਧਾਰ ਵੱਜੋ ਆਏ ਹੋਏ ਅਧਿਕਾਰੀਆ /ਕਰਮਚਾਰੀਆ ਦਾ ਸੁਆਗਤ ਕੀਤਾ। ਉਸ ਉਪਰੰਤ ਉਦਘਾਟਨੀ ਭਾਸ਼ਨ ਵਿੱਚ ਬੋਰਡ ਦੇ ਮੈਬਰ ਸਕੱਤਰ,  ਜੀ.ਐਸ. ਮਜੀਠੀਆ ਨੇ ਬੋਰਡ ਦੇ ਇਸ ਕਦਮ ਦੀ ਸਲਾਘਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਅਤੇ ਵਾਤਾਵਰਣ ਨੂੰ ਸਵੱਛ, ਸੁੰਦਰ ਅਤੇ ਸਿਹਤਮੰਦ ਬਣਾ ਸਕਦੇ ਹਨ।

ਉਸ ਉਪਰੰਤ ਵੱਖ-ਵੱਖ ਬੁਲਾਰਿਆ ਜਿਨ੍ਹਾਂ ਵਿੱਚ ਬੋਰਡ ਦੇ ਸੀਨੀਅਰ ਵਾਤਾਵਰਣ ਇੰਜੀਨੀਆਰ ਆਰ.ਕੇ. ਰੱਤੜਾ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਪਾਰੁਲ ਗੋਇਲ ਵੀ ਸ਼ਾਮਲ ਸਨ, ਨੇ ਵਿਸ਼ੇ ਨਾਲ ਸਬੰਧਤ ਤਕਨੀਕੀ ਜਾਣਕਾਰੀਆ ਸਾਝੀਆਂ ਕੀਤੀਆ।

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋ “ਸੀਵਰੇਜ ਪਲਾਂਟਾ ਦੀ ਕਾਰਗੂਜਾਰੀ ਅਤੇ ਸਾਭ ਸੰਭਾਲ” ਦੇ ਵਿਸ਼ੇ ਤੇ ਟ੍ਰੇਨਿੰਗ -ਕਮ- ਵਰਕਸ਼ਾਪ ਕਰਵਾਈ ਗਈ

ਪ੍ਰੋਗਰਾਮ ਦੇ ਅੰਤ ਵਿੱਚ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਨੇ ਭਾਗ ਲੈ ਰਹੇ ਸਾਰੇ ਅਧਿਕਾਰੀਆ /ਕਰਮਚਾਰੀਆ ਤੋ ਵਾਤਾਵਰਣ ਦੀ ਸਾਂਭ-ਸੰਭਾਲ /ਸਵੱਛਤਾ ਵਿੱਚ ਆਪਣੀ-ਆਪਣੀ ਭੂਮਿਕਾ ਨਿਭਾਉਣ ਦੀ ਉਮੀਦ ਨਾਲ ਧੰਨਵਾਦ ਕੀਤਾ।