ਪੰਜਾਬੀ ਅਧਿਐਨ ਸਕੂਲ ਵੱਲੋਂ ਨਾਵਲਕਾਰ ਨਿਰਮਲ ਸਿੰਘ ਬਾਰਡਰਨਾਮਾ ਦਾ ਸਨਮਾਨ

126

ਪੰਜਾਬੀ ਅਧਿਐਨ ਸਕੂਲ ਵੱਲੋਂ ਨਾਵਲਕਾਰ ਨਿਰਮਲ ਸਿੰਘ ਬਾਰਡਰਨਾਮਾ ਦਾ ਸਨਮਾਨ

ਅੰਮ੍ਰਿਤਸਰ, 17 ਜਨਵਰੀ, 2020  –

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਨਿਰਮਲ ਸਿੰਘ ਬਾਰਡਰਨਾਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਵਿਭਾਗ ਦੇ ਮੁਖੀ ਡਾ. ਦਰਿਆ ਨੇ ਦੱਸਿਆ ਕਿ ਨਿਰਮਲ ਸਿੰਘ ਵਰਤਮਾਨ ਸਮੇਂ ਪੰਜਾਬੀ ਦੇ ਚਰਚਿਤ ਨਾਵਲਕਾਰਾਂ ਵਿਚੋਂ ਅਜਿਹੇ ਨਾਵਲਕਾਰ ਹਨ ਜਿਨ੍ਹਾਂ ਨੇ ਪਾਕਿਸਤਾਨ ਨਾਲ ਸੰਬੰਧਿਤ ਆਪਣੇ ਜੀਵਨ ਅਨੁਭਵਾਂ ਨੂੰ ਬਾਰਡਰਨਾਮਾ ਨਾਵਲ ਰਾਹੀਂ ਗਲਪ ਵਿਚ ਢਾਲ ਕੇ ਖ਼ੂਬਸੂਰਤੀ ਨਾਲ ਪੇਸ਼ ਕੀਤਾ।ਡਾ. ਮਨਜਿੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਿਰਮਲ ਸਿੰਘ ਨੇ 1947 ਵਿਚ ਹੋਈ ਪੰਜਾਬ ਦੀ ਵੰਡ ਵਿਚੋਂ ਉਪਜੇ ਪੰਜਾਬੀ ਸੰਵੇਦਨਾ ਦੇ ਦੁਖਾਂਤ ਨੂੰ ਪਾਕਿਸਤਾਨ ਦੀ ਧਰਤੀ ’ਤੇ ਹੱਡੀ ਹੰਢਾਇਆ ਅਤੇ ਉਸਦੀ ਸਾਹਿਤਕ ਪੇਸ਼ਕਾਰੀ ਕੀਤੀ। ਇਸ ਲਈ ਇਹ ਪੰਜਾਬੀਆਂ ਲਈ ਬੜਾ ਭਾਵਨਾਤਮਕ ਅਤੇ ਸੰਵੇਦਨਸ਼ੀਲਤਾ ਵਾਲਾ ਵਿਸ਼ਾ ਹੈ।

ਪੰਜਾਬੀ ਅਧਿਐਨ ਸਕੂਲ ਵੱਲੋਂ ਨਾਵਲਕਾਰ ਨਿਰਮਲ ਸਿੰਘ ਬਾਰਡਰਨਾਮਾ ਦਾ ਸਨਮਾਨ
ਨਾਵਲਕਾਰ ਨਿਰਮਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਉਹਨਾਂ ਦੇ ਇਸ ਨਾਵਲ ’ਤੇ ਅਧਾਰਿਤ ਫ਼ਿਲਮ ਬਣਾਉਣ ਸੰਬੰਧੀ ਬਾਲੀਵੁੱਡ ਵਿਚ ਗੱਲਬਾਤ ਚੱਲ ਰਹੀ ਹੈ। ਇਸ ਸਨਮਾਨ ਸਮੇਂ ਨਿਰਮਲ ਸਿੰਘ ਨਾਲ ਉਹਨਾਂ ਦੇ ਪਾਠਕ ਸ. ਅਵਤਾਰ ਸਿੰਘ ਰੰਧਾਵਾ, ਸ਼੍ਰੀ ਕੇ.ਪੀ. ਸਿੰਘ, ਸ਼੍ਰੀ ਰਵੀ ਕੁਮਾਰ ਅਤੇ ਸ਼੍ਰੀ ਪੰਕਜ ਸ਼ਰਮਾ ਤੋਂ ਇਲਾਵਾ ਪੰਜਾਬੀ ਅਧਿਐਨ ਸਕੂਲ ਦੇ ਅਧਿਆਪਕ, ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਸ਼ਾਮਿਲ ਸਨ।
ਕੈਪਸ਼ਨ: ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਦਰਿਆ ਨਾਵਲਕਾਰ ਨਿਰਮਲ ਸਿੰਘ ਦਾ ਸਨਮਾਨ ਕਰਦੇ ਹੋਏ। ਉਨ੍ਹਾਂ ਨਾਲ ਵਿਭਾਗ ਦੇ ਅਧਿਆਪਕ ਅਤੇ ਹੋਰ।