ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਏਕਤਾ ਕੈਂਪ ਦੇ ਤੀਜੇ ਦਿਨ ਦੀਆਂ ਸਰਗਰਮੀਆਂ

234

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਏਕਤਾ ਕੈਂਪ ਦੇ ਤੀਜੇ ਦਿਨ ਦੀਆਂ ਸਰਗਰਮੀਆਂ

 ਪਟਿਆਲਾ/ ਫਰਵਰੀ 18, 2023

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਹਰੇਕ ਸਾਲ ਰਾਸ਼ਟਰੀ ਏਕਤਾ ਕੈਂਪ ਵੱਖ-ਵੱਖ ਰਾਜਾਂ ਵਿਚ ਲਗਾਇਆ ਜਾਂਦਾ ਹੈ ਇਸ ਵਾਰ ਇਹ ਕੈਂਪ ਵਾਈਸ ਚਾਂਸਲਰ ਸਾਹਿਬ ਦੀ ਪਰਵਾਨਗੀ ਨਾਲ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ 16 ਫਰਵਰੀ ਤੋਂ 22 ਫਰਵਰੀ, 2023 ਤੱਕ ਲਗਾਇਆ ਜਾ ਰਿਹਾ ਹੈ। ਇਸ ਵਿਚ ਵੱਖ-ਵੱਖ ਰਾਜਾਂ ਤੋ ਲਗਭਗ 200 ਵਲੰਟੀਅਰਜ਼ ਅਤੇ 10 ਪ੍ਰੋਗਰਾਮ ਅਫਸਰ ਸ਼ਾਮਿਲ ਹੋਏ ਹਨ।

ਰਾਸ਼ਟਰੀ ਏਕਤਾ ਕੈਂਪ ਦੇ ਤੀਜੇ ਦਿਨ ਸਵੇਰੇ 6:30 ਵਜੇ ਵਲੰਟੀਅਰਜ਼ ਅਤੇ ਪ੍ਰੋਗਰਾਮ ਅਫਸਰਾਂ ਨੂੰ ਧਿਆਨ ਲਗਾਉਣ (ਮੈਡੀਟੇਸ਼ਨ) ਦਾ ਅਭਿਆਸ ਕਰਵਾਉਣ ਲਈ ਹਾਰਟਫੁਲਨੈਸ ਸੰਸਥਾ ਤੋਂ ਨਰਿੰਦਰ ਸਿੰਘ ਢੀਂਡਸਾ ਪਹੁੰਚੇ। ਉਨ੍ਹਾਂ ਸਾਰੇ ਵਲੰਟੀਅਰਜ਼ ਨੂੰ ਇਹ ਅਭਿਆਸ ਕਰਵਾਇਆ। ਮੈਡੀਟੇਸ਼ਨ ਤੋ ਬਾਅਦ ਵਲੰਟੀਅਰਜ਼ ਨੂੰ ਸ਼ਿਵਰਾਤਰੀ ਹੋਣ ਕਾਰਨ ਮੰਦਿਰ ਦਰਸ਼ਨ ਕਰਵਾਉਣ ਲਈ ਲਿਜਾਇਆ ਗਿਆ।

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਏਕਤਾ ਕੈਂਪ ਦੇ ਤੀਜੇ ਦਿਨ ਦੀਆਂ ਸਰਗਰਮੀਆਂ

ਇਸ ਉਪਰੰਤ ਪਹਿਲੇ ਸ਼ੈਸ਼ਨ ਵਿਚ  ਪੋਸਟਰ ਸਿਰਜਣਾ ਕਰਵਾਈ ਗਈ ਅਤੇ ਵਿਚਾਰ ਵਟਾਂਦਰਾ ਕਰਵਾਇਆ ਗਿਆ।

ਦੂਜੇ ਸੈਸ਼ਨ ਵਿੱਚ ਯੂਨੀਸੈਫ ਪ੍ਰਤੀਨਿਧ ਭਰਤ ਕੁਮਾਰ ਕੁੰਦਰਾ ਵੱਲੋਂ ਵਲੰਟੀਅਰਜ਼ ਨੂੰ ਯੂਨੀਸੈਫ ਬਾਰੇ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਵਲੰਟੀਅਰਜ਼ ਵੱਲੋਂ ਸ਼ਾਮ ਨੂੰ ਸਭਿਆਚਾਰਕ ਪ੍ਰੋਗਰਾਮ ਅਧੀਨ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਹਮਣੇ ਆਪੋ-ਆਪਣੇ ਰਾਜ ਦੇ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ।ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਵਲੰਟੀਅਰਜ਼ ਨੂੰ ਅਜਿਹੇ ਕੰਮ ਜਾਰੀ ਰੱਖਣ ਲਈ  ਲਈ ਪ੍ਰੇਰਿਤ ਕੀਤਾ।