ਪੰਜਾਬੀ ਯੂਨੀਵਰਸਿਟੀ ਦਾ ਪਟਿਆਲਾ ਜ਼ੋਨ ਦਾ ਖੇਤਰੀ ਯੁਵਕ ਮੇਲਾ ਕਰਵਾਉਣ ਦੀ ਜ਼ਿੰਮੇਵਾਰੀ ਐਫੀਲੀਏਟਿਡ ਕਾਲਜ ਨੂੰ ਮਿਲੀ

240

ਪੰਜਾਬੀ ਯੂਨੀਵਰਸਿਟੀ ਦਾ ਪਟਿਆਲਾ ਜ਼ੋਨ ਦਾ ਖੇਤਰੀ ਯੁਵਕ ਮੇਲਾ ਕਰਵਾਉਣ ਦੀ ਜ਼ਿੰਮੇਵਾਰੀ ਐਫੀਲੀਏਟਿਡ ਕਾਲਜ ਨੂੰ ਮਿਲੀ

ਪਟਿਆਲਾ/ਸਤੰਬਰ 6,2023

ਪੰਜਾਬ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਨੂੰ ਇਸ ਵਾਰ ਪਟਿਆਲਾ ਦਾ ਖੇਤਰੀ ਯੁਵਕ ਮੇਲਾ ਕਰਵਾਉਣ ਦੀ ਜ਼ਿੰਮੇਵਾਰੀ ਮਿਲੀ ਹੈ। ਇਸ ਸਬੰਧ ਵਿੱਚ ਪੰਜਾਬ ਕਾਲਜ ਆਫ਼ ਐਜੂਕੇਸ਼ਨ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਤੋਂ ਇੰਚਾਰਜ ਡਾ. ਗਗਨਦੀਪ ਥਾਪਾ ਅਤੇ ਉਹਨਾਂ ਦੇ ਟੀਮ ਮੈਂਬਰ ਹਰਿੰਦਰ ਕੌਰ ਹੁੰਦਲ ਅਤੇ ਸਮਸ਼ੇਰ ਕੌਰ ਨੇ ਸ਼ਿਰਕਤ ਕੀਤੀ।

ਇਸ ਮੀਟਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਪਟਿਆਲਾ ਜ਼ੋਨ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਸ਼ਮੂਲੀਅਤ ਕੀਤੀ। ਪਟਿਆਲਾ ਜ਼ੋਨ ਦਾ ਇਹ ਯੁਵਕ ਭਲਾਈ ਮੇਲਾ ਮਿਤੀ 03,04,05 ਅਤੇ 06 ਨਵੰਬਰ 2023 ਨੂੰ ਹੋਣਾ ਨਿਰਧਾਰਿਤ ਹੋਇਆ ਹੈ।

ਪੰਜਾਬੀ ਯੂਨੀਵਰਸਿਟੀ ਦਾ ਪਟਿਆਲਾ ਜ਼ੋਨ ਦਾ ਖੇਤਰੀ ਯੁਵਕ ਮੇਲਾ ਕਰਵਾਉਣ ਦੀ ਜ਼ਿੰਮੇਵਾਰੀ ਐਫੀਲੀਏਟਿਡ ਕਾਲਜ ਨੂੰ ਮਿਲੀ

ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਰਾਮ ਸਿੰਘ ਅਤੇ ਪ੍ਰਿੰਸੀਪਲ ਡਾ. ਭੁਪਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੂੰ ਨੰਬਰ ਅਲਾਟ ਕੀਤੇ ਗਏ ਅਤੇ ਯੁਵਕ ਮੇਲੇ ਸੰਬੰਧੀ ਏਜੰਡੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੋਆਰਡੀਨੇਟਰ ਪ੍ਰੋ. ਚਰਨਜੀਤ ਸਿੰਘ ਨੇ ਸਭ ਮਹਿਮਾਨਾਂ ਦਾ ਕਾਲਜ ਵਿਖੇ ਆਉਣ ਉੱਤੇ ਧੰਨਵਾਦ ਕੀਤਾ।