ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਯੂਨੀਵਰਸਲ ਹਿਊਮਨ ਵੈਲਿਊ ਸੈੱਲ ਵੱਲੋਂ ਵਰਕਸ਼ਾਪ ਦਾ ਆਯੋਜਨ ਕਰਵਾਇਆ

170

ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਯੂਨੀਵਰਸਲ ਹਿਊਮਨ ਵੈਲਿਊ ਸੈੱਲ ਵੱਲੋਂ ਵਰਕਸ਼ਾਪ ਦਾ ਆਯੋਜਨ ਕਰਵਾਇਆ

ਪਟਿਆਲਾ /ਅਕਤੂਬਰ 4,2022

ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਯੂਨੀਵਰਸਲ ਹਿਊਮਨ ਵੈਲਿਊ ਸੈੱਲ ਵੱਲੋਂ ਅਰਥ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ਼ ਇੱਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਅਰਥ ਸ਼ਾਸਤਰ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਆਯੋਜਿਤ ਇਹ ਵਰਕਸ਼ਾਪ ‘ਅਕਾਦਮਿਕ ਕਾਰਗੁਜ਼ਾਰੀ ਵਿੱਚ ਦ੍ਰਿੜ ਨਿਸ਼ਚਾ ਅਤੇ ਲਚਕੀਲਾਪਣ’ ਦੇ ਵਿਸ਼ੇ ਨਾਲ਼ ਸੰਬੰਧਤ ਸੀ। ਵਰਕਸ਼ਾਪ ਰਾਹੀਂ ਵਿਦਿਆਰਥੀਆਂ ਵਿੱਚ ਇਸ ਵਿਸ਼ੇ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।
ਮਨੋਵਿਗਿਆਨ ਵਿਭਾਗ ਤੋਂ ਪ੍ਰੋਫ਼ੈਸਰ ਅਤੇ ਕਲੀਨਿਕਲ ਮਨੋਵਿਗਿਆਨੀ ਡਾ. ਹਰਪ੍ਰੀਤ ਕੌਰ ਅਤੇ ਕਮਿਊਨਿਟੀ ਮਨੋਵਿਗਿਆਨੀ ਅਮਨਦੀਪ ਸਿੰਘ ਵੱਲੋਂ ਇਸ ਸੈਮੀਨਾਰ ਦਾ ਸੰਚਾਲਨ ਕੀਤਾ ਗਿਆ।

ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਵਿੱਚ ਪੈਦਾ ਹੁੰਦ ਅਕਾਦਮਿਕ ਖੇਤਰ ਨਾਲ ਸੰਬੰਧਤ ਤਣਾਅ ਬਾਰੇ ਵਿਚਾਰ ਚਰਚਾ ਕਰਦਿਆਂ ਦੱਸਿਆ ਗਿਆ ਕਿ ਕਿਵੇਂ ਇੱਕ ਸੰਜਮ, ਦ੍ਰਿੜ ਨਿਸ਼ਚੇ ਅਤੇ ਲਚਕੀਲਾਪਨ ਵਾਲੀ ਸਥਿਤੀ ਨਾਲ ਇਸ ਸਥਿਤੀ ਨੂੰ ਠੀਕ ਕੀਤਾ ਜਾ ਸਕਦਾ ਹੈ। ਵੱਖ-ਵੱਖ ਮਾਹਿਰਾਂ ਵੱਲੋਂ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਸਮਕਾਲੀ ਸਮੇਂ ਵਿੱਚ ਜਦੋਂ ਹਰ ਪੱਖੋਂ ਤਣਾਅ ਵਧ ਰਿਹਾ ਹੈ ਤਾਂ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਲਈ ਬਕਾਇਦਾ ਤੌਰ ਉੱਤੇ ਰਣਨੀਤੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਯੂਨੀਵਰਸਲ ਹਿਊਮਨ ਵੈਲਿਊ ਸੈੱਲ ਵੱਲੋਂ ਵਰਕਸ਼ਾਪ ਦਾ ਆਯੋਜਨ ਕਰਵਾਇਆ

ਵਰਕਸ਼ਾਪ ਵਿੱਚ ਭਾਗੀਦਾਰਾਂ ਦੀ ਸਰਗਰਮ ਸ਼ਮੂਲੀਅਤ ਵਾਲੇ ਦੌਰ ਦੌਰਾਨ ਵਿਦਿਆਰਥੀਆਂ ਨੇ ਆਪਣੇ ਪੱਧਰ ਦੀ ਜਾਂਚ ਕੀਤੀ ਅਤੇ ਇਸੇ ਦੌਰਾਨ ਵਿਕਾਸ ਸੰਬੰਧੀ ਮਾਨਸਿਕਤਾ ਨੂੰ ਹੁਲਾਰਾ ਦੇਣ ਲਈ ਖਾਸ ਰਣਨੀਤੀਆਂ ਸਿਖਾਈਆਂ ਗਈਆਂ।

ਇਸ ਮੌਕੇ ਅਰਥ ਸ਼ਾਸਤਰ ਵਿਭਾਗ ਦੇ ਫੈਕਲਟੀ ਮੈਂਬਰਾਂ ਨੇ ਵੀ ਗੱਲਬਾਤ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਵਰਕਸ਼ਾਪ ਵਿੱਚ ਅਰਥ ਸ਼ਾਸਤਰ ਵਿਭਾਗ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਯੂਨੀਵਰਸਲ ਹਿਊਮਨ ਵੈਲਿਊ ਸੈੱਲ ਵੱਲੋਂ ਵਰਕਸ਼ਾਪ ਦਾ ਆਯੋਜਨ ਕਰਵਾਇਆ I ਉਦਘਾਟਨੀ ਸੈਸ਼ਨ ਦੌਰਾਨ ਸ਼ਾਮਿਲ ਹੋਏ ਡੀਨ ਵਿਦਿਆਰਥੀ ਭਲਾਈ ਡਾ.ਅਨੁਪਮਾ ਨੇ ਅਕਾਦਮਿਕ ਖੇਤਰ ਵਿੱਚ ਸਰਵੋਤਮ ਕੰਮਕਾਜ ਲਈ ਮਾਨਸਿਕ ਤਾਕਤ ਦੀ ਭੂਮਿਕਾ ਬਾਰੇ ਵਿਸ਼ੇ ਉੱਤੇ ਚਾਨਣਾ ਪਾਇਆ। ਸਮਾਪਤੀ ਦੌਰਾਨ ਡਾ. ਜਸਦੀਪ ਤੂਰ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਸਰਗਰਮੀ ਨਾਲ ਸੰਜਮ ਅਤੇ ਲਚਕੀਲੇਪਣ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ।