ਬਠਿੰਡਾ ਜ਼ਿਲੇ ਵਿਚ ਬਾਹਰੋਂ ਆਏ ਮਜਦੂਰਾਂ ਦਾ ਕੀਤਾ ਗਿਆ ਮੈਡੀਕਲ ਚੈਕਅੱਪ; ਕੰਬਾਇਨਾਂ ਵੀ ਹੋ ਰਹੀਆਂ ਹਨ ਸੈਨੀਟਾਈਜ਼

211

ਬਠਿੰਡਾ ਜ਼ਿਲੇ ਵਿਚ ਬਾਹਰੋਂ ਆਏ ਮਜਦੂਰਾਂ ਦਾ ਕੀਤਾ ਗਿਆ ਮੈਡੀਕਲ ਚੈਕਅੱਪ; ਕੰਬਾਇਨਾਂ ਵੀ ਹੋ ਰਹੀਆਂ ਹਨ ਸੈਨੀਟਾਈਜ਼

ਬਠਿੰਡਾ, 16 ਅਪ੍ਰੈਲ :
ਜ਼ਿਲਾ ਬਠਿੰਡਾ ਵਿਚ ਕਣਕ ਦੀ ਵਾਢੀ ਅਤੇ ਮੰਡੀਕਰਨ ਦੇ ਮੱਦੇਨਜ਼ਰ 35 ਮਜਦੂਰਾਂ ਨੂੰ ਹੋਰਨਾਂ ਜ਼ਿਲਿਆਂ ਤੋਂ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਸੀ ਅਤੇ ਇਸ ਸਬੰਧੀ ਸਾਰੀਆਂ ਮੈਡੀਕਲ ਪ੍ਰਿਆਵਾਂ ਦੀ ਪਾਲਣਾ ਕੀਤੀ ਗਈ ਸੀ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਇੰਨਾਂ ਮਜਦੂਰਾਂ ਦੀ ਬਕਾਇਦਾ ਡਾਕਟਰੀ ਜਾਂਚ ਹੋਈ ਸੀ ਅਤੇ ਸਾਰੀਆਂ ਮੈਡੀਕਲ ਸਲਾਹਾਂ ਦਾ ਪਾਲਣ ਕੀਤਾ ਗਿਆ ਹੈ।

ਬਠਿੰਡਾ ਜ਼ਿਲੇ ਵਿਚ ਬਾਹਰੋਂ ਆਏ ਮਜਦੂਰਾਂ ਦਾ ਕੀਤਾ ਗਿਆ ਮੈਡੀਕਲ ਚੈਕਅੱਪ; ਕੰਬਾਇਨਾਂ ਵੀ ਹੋ ਰਹੀਆਂ ਹਨ ਸੈਨੀਟਾਈਜ਼
ਬਠਿੰਡਾ ਜ਼ਿਲੇ ਵਿਚ ਬਾਹਰੋਂ ਆਏ ਮਜਦੂਰਾਂ ਦਾ ਕੀਤਾ ਗਿਆ ਮੈਡੀਕਲ ਚੈਕਅੱਪ; ਕੰਬਾਇਨਾਂ ਵੀ ਹੋ ਰਹੀਆਂ ਹਨ ਸੈਨੀਟਾਈਜ਼ I  ਇਸ ਤੋਂ ਬਿਨਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ  ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿਚ ਜੋ ਕੰਬਾਇਨਾਂ ਬਾਹਰਲੇ ਰਾਜਾਂ ਜਾਂ ਜ਼ਿਲਿਆਂ ਤੋਂ ਆ ਰਹੀਆਂ ਹਨ ਉਨਾਂ ਨੂੰ ਬਕਾਇਦਾ ਸੈਨੇਟਾਈਜ ਕੀਤਾ ਜਾਂਦਾ ਹੈ ਅਤੇ ਉਨਾਂ ਦੇ ਨਾਲ ਆ ਰਹੇ ਡਰਾਇਰ ਦੀ ਸਿਹਤ ਜਾਂਚ ਤੋਂ ਬਾਅਦ ਉਨਾਂ ਨੂੰ ਡਾਕਟਰੀ ਸਲਾਹ ਅਨੁਸਾਰ ਇਕਾਂਤਵਾਸ ਵਿਚ ਵੀ ਰੱਖਿਆ ਜਾਂਦਾ ਹੈ। ਉਨਾਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਤਾਂ ਜੋ ਕਰੋਨਾ ਵਾਇਰਸ ਦੀ ਜ਼ਿਲੇ ਵਿਚ ਐਂਟਰੀ ਰੋਕੀ ਜਾ ਸਕੇ। ਉਨਾਂ ਨੇ ਕਣਕ ਦੀ ਵਾਢੀ ਅਤੇ ਮੰਡੀਕਰਨ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੰਮ ਕਰਦੇ ਸਮੇਂ ਆਪਸੀ ਦੂਰੀ ਬਣਾਈ ਰੱਖਣ। ਉਨਾਂ ਨੇ ਕਿਹਾ ਕਿ ਆਪਸੀ ਦੂਰੀ ਬਣਾਈ ਰੱਖ ਕੇ ਹੀ ਅਸੀਂ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕ ਸਕਦੇ ਹਾਂ।