ਬਰਨਾਲਾ ਵਿੱਚ ਮੋਟਰ ਵਹੀਕਲ ਐਕਟ ਤਹਿਤ 12 ਵਾਹਨਾਂ ਦੇ ਕੀਤੇ ਚਲਾਨ, ਪੀਟਰ ਰੇਹੜਾ ਕੀਤਾ ਇੰਪਾਉਡ

263

ਬਰਨਾਲਾ ਵਿੱਚ ਮੋਟਰ ਵਹੀਕਲ ਐਕਟ ਤਹਿਤ 12 ਵਾਹਨਾਂ ਦੇ ਕੀਤੇ ਚਲਾਨ, ਪੀਟਰ ਰੇਹੜਾ ਕੀਤਾ ਇੰਪਾਉਡ

ਬਰਨਾਲਾ, 16 ਜਨਵਰੀ:

ਸੜਕ ਸੁਰੱਖਿਆ ਦੇ ਮੱਦੇਨਜ਼ਰ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਕਰਨਬੀਰ ਸਿੰਘ ਛੀਨਾ ਵੱਲੋਂ ਸਥਾਨਕ ਦਾਣਾ ਮੰਡੀ ਵਿਖੇ ਬੱਸਾਂ, ਸਕੂਲੀ ਤੇ ਹੋਰਨਾਂ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸ੍ਰੀ ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਵਾਹਨਾਂ ਦੀ ਜਾਂਚ ਮੌਕੇ ਇੱਕ ਪੀਟਰ ਰੇਹੜਾ ਵੀ ਇੰਪਾਉਡ ਕੀਤਾ ਗਿਆ ਅਤੇ ਇਸਦੇ ਨਾਲ ਹੀ ਦਸਤਾਵੇਜ਼ੀ ਘਾਟ ਅਤੇ ਟੈਕਸ ਅਦਾ ਨਾ ਕਰਨ ਕਰਕੇ ਚਲਾਨ ਵੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਮੋਟਰ ਵਹੀਕਲ ਐਕਟ ਤਹਿਤ ਦਸਤਾਵੇਜੀ ਘਾਟ ਕਾਰਨ 3 ਟਰਾਂਸਪੋਰਟ ਬੱਸਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ।

ਬਰਨਾਲਾ ਵਿੱਚ ਮੋਟਰ ਵਹੀਕਲ ਐਕਟ ਤਹਿਤ 12 ਵਾਹਨਾਂ ਦੇ ਕੀਤੇ ਚਲਾਨ, ਪੀਟਰ ਰੇਹੜਾ ਕੀਤਾ ਇੰਪਾਉਡ
ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਬੰਦ ਕੀਤੇ ਵਾਹਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੁਰਮਾਨਾ ਵਸੂਲ ਕੇ ਛੱਡਿਆ ਜਾਵੇਗਾ, ਤਾਂ ਕਿ ਭਵਿੱਖ ਅੰਦਰ ਕੋਈ ਵੀ ਵਾਹਨ ਚਾਲਕ ਆਵਾਜਾਈ ਨਿਯਮਾਂ ਦੀ ਉਲੰਘਣਾ ਨਾ ਕਰੇ। ਉਨਾਂ ਬੱਸਾਂ, ਕਾਰਾਂ ਟਰੱਕ ਉਪਰੇਟਰਾਂ ਦੇ ਮਾਲਕਾਂ ਨੰੂ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਕੀਤੀ। ਉਨਾਂ ਸਮੂਹ ਵਾਹਨ ਚਾਲਕਾਂ ਨੰੂ ਨਸ਼ਾ ਨਾ ਕਰਕੇ ਵਾਹਨ ਚਲਾਉਣ ਲਈ ਨਿਰਦੇਸ਼ ਜਾਰੀ ਕੀਤੇ, ਤਾਂ ਜੋ ਵਾਹਨ ਚਲਾਉਂਦੇ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜੋ ਆਵਾਜ਼ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ।


ਛੀਨਾ ਨੇ ਕਿਹਾ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਵੀ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨਾਂ ਸਕੂਲ ਬੱਸਾਂ ਤੇ ਹੋਰਨਾਂ ਵਾਹਨਾਂ ਦੇ ਡਰਾਈਵਰਾਂ ਨੂੰ ਤਾਕੀਦ ਕੀਤੀ ਕਿ ਉਹ ਬੱਸਾਂ ਚਲਾਉਂਦੇ ਹੋਏ ਮੋਬਾਇਲ ਫੋਨ ਜਾਂ ਹੈਡ ਫੋਨ ਦੀ ਵਰਤੋਂ ਨਾ ਕਰਨ। ਉਨਾਂ ਹਦਾਇਤ ਕੀਤੀ ਕਿ ਸਕੂਲਾਂ ’ਚ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਸਪੀਡ ਗਵਰਨਰ ਅਤੇ ਲੇਡੀ ਅਟੈਂਡੈਂਟ ਦੇ ਨਾਲ-ਨਾਲ ਮੁੱਢਲੀ ਸਹਾਇਤਾ ਦੇਣ ਲਈ ਲੋੜੀਂਦੀਆਂ ਦਵਾਈਆਂ ਤੇ ਅੱਗ ਬੁਝਾਊ ਯੰਤਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਨਿਯਮਤ ਤੌਰ ’ਤੇ ਜਾਂਚ ਕੀਤੀ ਜਾਵੇ। ਉਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਨਜ਼ਰਅੰਦਾਜ਼ ਨਾ ਕਰਦੇ ਹੋਣ।