ਬਰਿੰਦਰ ਢਿੱਲੋਂ ਟਿਕਟ ਮਿਲਣ ਤੋਂ ਬਾਅਦ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ
ਬਹਾਦਰਜੀਤ ਸਿੰਘ /ਰੂਪਨਗਰ, 18 ਜਨਵਰੀ,2022
ਹਲਕਾ ਰੂਪਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅੱਜ ਪਾਰਟੀ ਟਿਕਟ ਮਿਲਣ ਉਪਰੰਤ ਰੂਪਨਗਰ ਸ਼ਹਿਰ ਦੇ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਦੌਰਾਨ ਉਨ੍ਹਾਂ ਇਤਿਹਾਸਕ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ,ਲਹਿਰੀ ਸ਼ਾਹ ਮੰਦਿਰ,ਗੁਰਦੁਆਰਾ ਟਿੱਬੀ ਸਾਹਿਬ ਵਿਖੇ ਆਪਣੇ ਸਮਰਥਕਾਂ ਨਾਲ ਮੱਥਾ ਟੇਕਿਆ । ਇਸ ਦੌਰਾਨ ਉਹ ਗਊਸ਼ਾਲਾ ਵਿਖੇ ਵੀ ਗਏ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਕ ਇਕ ਵਰਕਰ ਘਰ ਘਰ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਵਲੋਂ ਕੀਤੇ ਲੋਕ ਪੱਖੀ ਵਿਕਾਸ ਕਾਰਜਾਂ ਨੂੰ ਪਹੁੰਚ ਰਿਹਾ ਹੈ ਅਤੇ ਲੋਕਾਂ ਦਾ ਮੁੜ ਤੋਂ ਕਾਂਗਰਸ ਸਰਕਾਰ ਵਿਚ ਪੂਰਨ ਵਿਸ਼ਵਾਸ਼ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਵਿਚ ਕਾਂਗਰਸ ਮੁੜ ਸੱਤਾ ਹਾਸਲ ਕਰ ਸਰਕਾਰ ਬਣਾਏਗੀ। ਬਰਿੰਦਰ ਢਿੱਲੋਂ ਵਲੋਂ ਚੋਣ ਮੁਹਿੰਮ ਸ਼ੁਰੂ ਕਰਨ ਨਾਲ ਜਿਥੇ ਨੌਜਵਾਨਾਂ ਵਿੱਚ ਵਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਜਿਸਨੇ ਵਿਰੋਧੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ।
ਬਰਿੰਦਰ ਢਿੱਲੋਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਜਿੱਤ ਦੀ ਗੱਲ ਕਰਦੇ ਹਾਂ ਜਦਕਿ ਬਾਕੀ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਦਾ ਏਜੰਡਾ ਮੈਂ ਜਿੱਤਾਂਗਾ ਦਾ ਹੈ ਉਨ੍ਹਾਂ ਨੂੰ ਲੋਕਾਂ ਦੇ ਸਰੋਕਾਰਾਂ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੌਕਾਪ੍ਰਸਤ ਸਿਆਸੀ ਨੇਤਾਵਾਂ ਨੂੰ ਛੱਡਕੇ ਉਹਨਾਂ ਦੇ ਵਿੱਚ ਰਹਿਣ ਵਾਲਾ,ਉਹਨਾਂ ਦੀ ਗੱਲ ਕਰਨ ਵਾਲਾ ਨੁਮਾਇੰਦਾ ਜਿਤਾਉਣ ਦਾ ਫੈਸਲਾ ਲੈ ਲਿਆ ਹੈ ਜਿਸ ਨਾਲ ਕਾਂਗਰਸ ਪਾਰਟੀ ਦੀ ਮੁੜ ਸਰਕਾਰ ਬਣੇਗੀ ਅਤੇ ਰੌਪੜ ਜਿੱਤੇਗਾ,ਲੋਕ ਜਿੱਤਣਗੇ ,ਲੋਕਾਂ ਦੀ ਜਿੱਤ ਵਿਚ ਹੀ ਮੇਰੀ ਜਿੱਤ ਹੋਵੇਗੀ। ।ਇਸ ਮੌਕੇ ਸਮੂਹ ਕੌਂਸਲਰ ,ਹਲਕੇ ਭਰ ਤੋਂ ਸਰਪੰਚ,ਨੰਬਰਦਾਰ,ਚੇਅਰਮੈਨ,ਪੰਚਾਇਤ ਸਮਿਤੀ ਮੈਂਬਰ ਅਤੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।