ਮਾਨਸਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ਰਤਾਂ ਸਮੇਤ ਦਿੱਤੀ ਕਰਫਿਊ ਵਿੱਚ ਢਿੱਲ; -ਸਵੇਰੇ 9 ਵਜੇ ਤੋਂ 1 ਵਜੇ ਤੱਕ ਰੋਟੇਸ਼ਨ ਵਾਈਜ਼ ਖੁਲ੍ਹਣਗੀਆਂ ਦੁਕਾਨਾਂ

153

ਮਾਨਸਾ  ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ਰਤਾਂ ਸਮੇਤ ਦਿੱਤੀ ਕਰਫਿਊ ਵਿੱਚ ਢਿੱਲ; -ਸਵੇਰੇ 9 ਵਜੇ ਤੋਂ 1 ਵਜੇ ਤੱਕ ਰੋਟੇਸ਼ਨ ਵਾਈਜ਼ ਖੁਲ੍ਹਣਗੀਆਂ ਦੁਕਾਨਾਂ

ਮਾਨਸਾ, 05 ਮਈ (                              ) :

ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ  ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਕਰਫਿਊ ਦੇ ਚੱਲਦਿਆਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫਿਊ ਵਿੱਚ ਛੋਟ ਦਿੰਦਿਆਂ ਰੋਸ਼ਟਰ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਮੰਨਜ਼ੂਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮੰਨਜ਼ੂਰੀ ਦਿੱਤੀ ਗਈ ਹੈ ਉਸ ਵਿੱਚ 50 ਪ੍ਰਤੀਸ਼ਤ ਤੋਂ ਵੱਧ ਮਜ਼ਦੂਰ, ਵਰਕਰ ਜਾਂ ਹੈਲਪਰ ਕੰਮ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਕੋਵਿਡ-19 ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਵੀ ਯਕੀਨੀ ਬਣਾਉਣਗੇ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਖੁਲ੍ਹਣਗੀਆਂ ਅਤੇ ਦੁਪਹਿਰ 1 ਵਜੇ ਤੋਂ ਬਾਅਦ ਹੋਮ ਡਲੀਵਰੀ ਕੀਤੀ ਜਾਵੇਗੀ। ਇਸੇ ਤਰ੍ਹਾਂ ਫਲ ਸਬਜ਼ੀਆਂ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ 9 ਤੋਂ 1 ਵਜੇ ਤੱਕ ਖੁਲ੍ਹੀਆਂ ਰਹਿਣਗੀਆਂ ਜਦਕਿ ਦੁਕਾਨਦਾਰ ਦੁਪਹਿਰ 1 ਵਜੇ ਤੋਂ ਬਾਅਦ ਹੋਮ ਡਿਲੀਵਰੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਹਾਲਾਂਕਿ ਫਲ-ਸਬਜ਼ੀਆਂ ਦੀਆਂ ਰੇਹੜੀਆਂ ਸੋਮਵਾਰ ਤੋਂ ਸ਼ਨੀਵਾਰ ਤੱਕ  ਸਵੇਰੇ 5 ਤੋਂ ਦੁਪਹਿਰ 1 ਵਜੇ ਤੱਕ ਹੋਮ ਡਲੀਵਰੀ ਕਰ ਸਕਣਗੀਆਂ।

ਉਨ੍ਹਾਂ ਦੱਸਿਆ ਕਿ ਕਰਿਆਣਾ, ਹਰਾ ਚਾਰਾ, ਪੀਣ ਵਾਲਾ ਪਾਣੀ, ਮੀਟ-ਆਂਡੇ ਦੀਆਂ ਦੁਕਾਨਾਂ ਵੀ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਖੁਲ੍ਹਣਗੀਆਂ ਅਤੇ ਇਨ੍ਹਾਂ ਵੱਲੋਂ ਦੁਪਹਿਰ 1 ਵਜੇ ਤੋਂ ਬਾਅਦ ਹੋਮ ਡਵੀਲਰੀ ਦਿੱਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਸੁਨਿਆਰ, ਫੋਟੋ ਸਟੇਟ, ਫੋਟੋਗ੍ਰਾਫਰ, ਭਾਂਡੇ, ਕਰੋਕਰੀ ਦੀਆਂ ਦੁਕਾਨਾਂ ਸੋਮਵਾਰ ਤੇ ਸ਼ੁਕਰਵਾਰ ਹੀ ਖੁਲ੍ਹਣਗੀਆਂ, ਬੂਟ-ਜੁੱਤੀਆਂ, ਡਰਾਇਕਲੀਨ, ਬਸਾਤੀ ਦੀਆਂ ਦੁਕਾਨਾਂ, ਹੈਂਡਲੂਮ, ਬੁਟੀਕ, ਸਜਾਵਟ ਦਾ ਸਮਾਨ, ਟੇਲਰ, ਟੇਲਰ ਨਾਲ ਸਬੰਧਤ ਮਟੀਰੀਅਲ ਦੀਆਂ ਦੁਕਾਨਾਂ ਮੰਗਲਵਾਰ ਤੇ ਵੀਰਵਾਰ ਨੂੰ ਖੁਲ੍ਹਣਗੀਆਂ।

ਇਸ ਤੋਂ ਇਲਾਵਾ ਕੱਪੜਾ (ਥੋਕ ਤੇ ਪ੍ਰਚੂਨ) ਤੇ ਰੇਡੀਮੇਡ ਕੱਪੜੇ ਦੀਆਂ ਦੁਕਾਨਾਂ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਖੁਲ੍ਹਣਗੀਆਂ।  ਚਹਿਲ ਨੇ ਦੱਸਿਆ ਕਿ ਰੇਤਾ, ਬੱਜਰੀ, ਸੀਮਿੰਟ, ਸਰੀਆ, ਹਾਰਡਵੇਅਰ ਤੇ ਪੇਂਟ (ਰੰਗ ਰੋਗਨ), ਸਾਈਕਲ, ਸਾਈਕਲ ਰਿਪੇਅਰ ਵਾਲੀਆਂ ਦੁਕਾਨਾਂ, ਦੋ ਪਹੀਆ ਵਾਹਨਾਂ (ਏਜੰਸੀਆਂ), ਵਹੀਕਲ ਰਿਪੇਅਰ, ਆਟੋ ਮੋਬਾਇਲ, ਮੋਟਰ, ਟਰੈਕਟਰ ਅਤੇ ਮਸ਼ੀਨਰੀ ਪਾਰਟਸ ਦੀਆਂ ਦੁਕਾਨਾਂ ਵਰਕਸ਼ਾਪ ਅਤੇ ਡੈਂਟਿੰਗ, ਪੇਟਿੰਗ ਦੀਆਂ ਦੁਕਾਨਾਂ, ਉਸਾਰੀ ਦਾ ਸਮਾਨ (ਜਿਵੇਂ ਢੂੱਲੇ ਪੈੜ੍ਹਾਂ, ਸੈਨੇਟਰੀ ਦੀਆਂ ਦੁਕਾਨਾਂ) ਸੋਮਵਾਰ ਤੇ ਬੁੱਧਵਾਰ ਨੂੰ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਟਾ ਚੱਕੀਆਂ, ਪੋਲਟਰੀ, ਜਾਨਵਰਾਂ ਦੀ ਖੁਰਾਕ, ਖਾਦ, ਬੀਜ ਅਤੇ ਖੇਤੀਬਾੜੀ ਦੇ ਸੰਦ ਆਦਿ ਦੀਆਂ ਦੁਕਾਨਾਂ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਖੁਲ੍ਹਣਗੀਆਂ। ਇਸੇ ਤਰ੍ਹਾਂ ਇਲੈਕਟ੍ਰਾਨਿਕਸ, (ਕੰਪਿਊਟਰ, ਲੈਪਟਾਪ, ਮੋਬਾਇਲ, ਏ.ਸੀ. ਤੇ ਕੂਲਰ), ਇਲੈਕਟ੍ਰੋਨਿਕ (ਬਿਜਲੀ ਦੀਆਂ ਦੁਕਾਨਾਂ), ਇੰਨਵਰਟਰ ਬੈਟਰੀ ਅਤੇ ਇੰਨਵਰਟਰ ਦੀਆਂ ਦੁਕਾਨਾਂ ਅਤੇ ਰਿਪੇਅਰ ਦੀਆਂ ਦੁਕਾਨਾਂ, ਨਵੇਂ ਆਰ.ਓ. ਅਤੇ ਆਰ.ਓ. ਰਿਪੇਅਰ ਦੀਆਂ ਦੁਕਾਨਾਂ, ਕੰਪਿਊਟਰ ਦੇ ਨਵੇਂ ਸਮਾਨ, ਰਿਪੇਅਰ ਵਾਲੀਆਂ ਦੁਕਾਨਾਂ, ਟੈਲੀਕਾਮ ਅਪਰੇਟਰਜ਼ ਅਤੇ ਏਜੰਸੀਆਂ, ਮੋਬਾਇਲ ਸੈੱਲ, ਰਿਪੇਅਰ, ਰਿਚਾਰਜ ਦੀਆਂ ਦੁਕਾਨਾਂ ਬੁੱਧਵਾਰ ਵਾਲੇ ਦਿਨ ਹੀ ਖੋਲ੍ਹਣ ਦੀ ਇਜਾਜ਼ਤ ਹੋਵੇਗੀ।

ਮਾਨਸਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਵੱਖ-ਵੱਖ ਮੱਦਾਂ ਅਧੀਨ ਕਰਫਿਊ ਵਿੱਚ ਢਿੱਲ ਦੇਣ ਸਬੰਧੀ ਜਾਰੀ ਕੀਤੇ ਹੁਕਮ
DC Mansa

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰਨੀਚਰ (ਲੱਕੜ, ਲੋਹਾ, ਪਲਾਸਟਿਕ, ਸਟੀਲ), ਪ੍ਰਿੰਟਿੰਗ ਪ੍ਰੈਸ, ਆਟੋ ਮੋਬਾਇਲਜ਼, ਆਦਿ ਦੀ ਰਿਪੇਅਰ ਅਤੇ ਇਨ੍ਹਾਂ ਕੀਤਿਆਂ ਨਾਲ ਸਬੰਧਤ ਸਮਾਨ ਦੇ ਵਿਕਰੀ ਕਰਨ ਵਾਲਿਆਂ ਦੀਆਂ ਦੁਕਾਨਾਂ ਮੰਗਲਵਾਰ ਤੇ ਵੀਰਵਾਰ, ਹਲਵਾਈ-ਚਾਹ, ਜੂਸ, ਬੇਕਰੀ, ਕੰਨਫੈਕਸ਼ਨਰੀ, ਆਈਸਕਰੀਮ ਪਾਰਲਰ ਦੀਆਂ ਦੁਕਾਨਾਂ ਸ਼ਨੀਵਾਰ ਵਾਲੇ ਦਿਨ। ਇਸੇ ਤਰ੍ਹਾਂ ਇੰਕਮਟੈਕਸ ਅਡਵਾਇਜ਼ਰ, ਸੀ.ਏ., ਫਾਈਨੈਂਸ ਅਕਾਊਂਟੈਂਟ, ਇੰਸ਼ੋਰੈਂਸ, ਨੋਨ ਬੈਂਕਿੰਗ ਫਾਇਨਾਂਸ਼ਿਅਲ ਕੰਪਨੀਜ਼ ਸੋਮਵਾਰ,ਬੁੱਧਵਾਰ ਤੇ ਸ਼ੁੱਕਰਵਾਰ ਨੂੰ ਖੁਲ੍ਹਣਗੀਆਂ। ਇਸ ਤੋਂ ਇਲਾਵਾ ਕਿਤਾਬਾਂ, ਸਟੇਸ਼ਨਰੀ ਦੀਆਂ ਦੁਕਾਨਾਂ, ਸੋਮਵਾਰ ਤੋਂ ਸ਼ਨੀਵਾਰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੇਵਲ ਹੋਮ ਡਲੀਵਰੀ ਕਰਨਗੀਆਂ। ਉਨ੍ਹਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਲੋੜਵੰਦ ਵਿਅਕਤੀ ਬਜ਼ਾਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਦੇ ਹੋਏ ਪੈਦਲ, ਸਾਈਕਲ ਅਤੇ ਦੋ ਪਹੀਆ ਵਾਹਨ ‘ਤੇ ਕੇਵਲ ਦੋ ਵਿਅਕਤੀ ਹੀ ਜਾ ਸਕਣਗੇ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਹੈਡ ਆਫਿਸ ਦੀ ਡਿਪਾਰਟਮੈਂਟ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਿਕ ਖੁਲ੍ਹਣਗੇ, ਸਿਹਤ ਵਿਭਾਗ, ਡਿਫੈਂਸ ਅਤੇ ਸਕਿਉਰਿਟੀ ਸਰਵਿਸ, ਪੁਲਿਸ, ਸਿਵਲ ਡਿਫੈਂਸ, ਹੋਮ ਗਾਰਡ, ਫਾਇਰ ਅਤੇ ਐਮਰਜੈਂਸੀ ਸਰਵਿਸ, ਐਨ.ਆਈ.ਸੀ., ਡਿਜਾਸਟਰ ਮੈਨੇਜਮੈਂਟ ਨਾਲ ਸਬੰਧਤ ਸਰਵਿਸ, ਐਫ.ਸੀ.ਆਈ., ਐਨ.ਸੀ.ਸੀ., ਨਹਿਰੂ ਯੁਵਾ ਕੇਂਦਰ ਅਤੇ ਮਿਊਂਸਪਲ ਸਰਵਿਸ ਨਾਲ ਸਬੰਧਤ ਕਰਮਚਾਰੀਆਂ ਨੂੰ ਡਿਊਟੀ ਦੇ ਆਉਣ ਅਤੇ ਜਾਣ ਦੀ ਪੂਰਨ ਛੋਟ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁਲ੍ਹਣਗੀਆਂ (ਸ਼ਾਪਿੰਗ ਕੰਪਲੈਕਸ ਅਤੇ ਮਾਲ ਨੂੰ ਛੱਡਕੇ), ਪਿੰਡਾਂ ਅਤੇ ਸ਼ਹਿਰਾਂ ਵਿੱਚ ਉਸਾਰੀ ਦੇ ਕੰਮਾਂ ਨੂੰ ਸ਼ੋਸ਼ਲ ਡਿਸਟੈਂਸ ਨਾਲ ਕੰਮ ਕਰਨ ਲਈ ਪੂਰਨ ਛੋਟ ਦਿੱਤੀ ਜਾਂਦੀ ਹੈ, ਕੋਰੀਅਰ ਅਤੇ ਪੋਸਟ ਸਰਵਿਸਾਂ ਖੁਲ੍ਹਣਗੀਆਂ, ਵਿੱਦਿਅਕ ਅਦਾਰੇ ਦਫ਼ਤਰੀ ਕੰਮ ਲਈ ਅਤੇ ਕਿਤਾਬਾਂ ਦੀ ਸਪਲਾਈ ਕਰਨ ਲਈ ਖੁਲ੍ਹਣਗੇ, ਸਰਕਾਰੀ ਅਤੇ ਪ੍ਰਾਈਵੇਟ ਓ.ਪੀ.ਡੀ. ਖੁਲ੍ਹਣਗੀਆਂ।

ਉਨ੍ਹਾਂ ਦੱਸਿਆ ਕਿ ਹਰੇਕ ਦੁਕਾਨਦਾਰ ਗ੍ਰਾਹਕ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਵਾ ਕੇ ਹੀ ਦੁਕਾਨ ਦੇ ਅੰਦਰ ਦਾਖਲ ਹੋਣ ਦੇਣਾ ਯਕੀਨੀ ਬਣਾਏਗਾ, ਹਰੇਕ ਗ੍ਰਾਹਕ ਬਜ਼ਾਰ ਜਾਣ ਸਮੇਂ ਕੱਪੜੇ, ਜੂਟ ਦੇ ਥੈਲੇ ਆਪਣੇ ਨਾਲ ਲੈ ਕੇ ਜਾਣਗੇ। ਜਿੱਥੋਂ ਤੱਕ ਸੰਭਵ ਹੋ ਸਕੇ ਗ੍ਰਾਹਕ ਈ.-ਪੇਮੈਂਟ ਜਿਵੇਂ ਕਿ ਡੈਬਿਟ, ਕਰੈਡਿਟ ਕਾਰਡ, ਪੇ.ਟੀ.ਐਮ., ਰਾਹੀਂ ਭੁਗਤਾਨ ਕਰਨਗੇ। ਉਨ੍ਹਾਂ ਦੱਸਿਆ ਕਿ ਬਜ਼ੁਰਗ ਅਤੇ ਬੱਚੇ ਇਸ ਕਰਫਿਊ ਦੀ ਢਿੱਲ ਦੌਰਾਨ ਬਾਹਰ ਆਉਣ ਤੋਂ ਗੁਰੇਜ ਕਰਨ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਜਿਹੜੀਆਂ ਕੰਮ, ਸੰਸਥਾਵਾਂ, ਕਾਰੋਬਾਰਾਂ ਨੂੰ ਕਰਫਿਊ ਦੌਰਾਨ ਕੋਈ ਛੂਟ ਨਹੀਂ ਹੋਵੇਗੀ ਉਨ੍ਹਾਂ ਵਿੱਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਵਿੱਚ ਮਾਰਕਿਟ ਕੰਪਲੈਕਸ ਭਾਵ ਸ਼ਾਪਿੰਗ ਮਾਲ, ਅੰਤਰ-ਰਾਜੀ ਬੱਸਾਂ, ਵਿੱਦਿਅਕ ਅਦਾਰੇ, ਸਕੂਲ, ਕਾਲਜ, ਕੋਚਿੰਗ ਸੈਟਂ, ਇੰਸਟੀਚਿਊਟ, ਆਈਲੈਟਸ ਸੈਂਟਰ, ਸਿਨੇਮਾ ਹਾਲ, ਮੋਲ, ਜਿੰਮ, ਸਪੋਰਟਸ ਕੰਪਲੈਕਸ, ਖੇਡਾਂ ਦੇ ਮੈਦਾਨ, ਪਾਰਕ, ਸਮਾਜਿਕ-ਪੋਲਿਟੀਕਲ, ਕਲਚਰਲ ਪ੍ਰੋਗਰਾਮ, ਧਾਰਮਿਕ ਇੱਕਠ, ਧਾਰਮਿਕ ਸਥਾਨ, ਸਵੀਮਿੰਗ ਪੂਲ, ਬਾਰ ਕਲੱਬ ਸ਼ਾਮਿਲ ਹਨ।

ਮਾਨਸਾ  ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ਰਤਾਂ ਸਮੇਤ ਦਿੱਤੀ ਕਰਫਿਊ ਵਿੱਚ ਢਿੱਲ; -ਸਵੇਰੇ 9 ਵਜੇ ਤੋਂ 1 ਵਜੇ ਤੱਕ ਰੋਟੇਸ਼ਨ ਵਾਈਜ਼ ਖੁਲ੍ਹਣਗੀਆਂ ਦੁਕਾਨਾਂ Iਉਨ੍ਹਾਂ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਵਾਲੇ, ਗਰਭਵਤੀ ਔਰਤਾਂ, 10 ਸਾਲ ਤੋਂ ਛੋਟੇ ਬੱਚਿਆਂ ਦੇ ਬਜ਼ਾਰ ਵਿੱਚ ਚੱਲਣ-ਫਿਰਣ, ਰਿਕਸ਼ਾ ਅਤੇ ਆਟੋ ਰਿਕਸ਼ਾ, ਸੈਲੂਨ, ਹੇਅਰ ਕਟਿੰਗ, ਡਰੈਸਿੰਗ, ਬਿਉਟੀ ਪਾਰਲਰ, ਹਰ ਤਰ੍ਹਾਂ ਦੇ ਮਾਰਕਿਟ ਕੰਪਲੈਕਸਿਜ਼ (ਇੱਕੋ ਤਰ੍ਹਾਂ ਦਾ ਸਮਾਨ ਵੇਚਣ ਵਾਲੀਆਂ ਮਾਰਕਿੱਟਾਂ) ਨੂੰ ਛੂਟ ਨਹੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵੱਲੋਂ ਚਾਰ ਪਹੀਆ ਵਾਹਨ ਨੂੰ ਦਿੱਤੀ ਗਈ ਛੂਟ ਤੋਂ ਇਲਾਵਾ ਹੋਰ ਕੋਈ ਵੀ ਚਾਰ ਪਹੀਆ ਵਾਹਨ ਨੂੰ ਬਜ਼ਾਰ ਵਿੱਚ ਜਾਣ ਦੀ ਪੂਰਨ ਪਾਬੰਦੀ ਹੋਵੇਗੀ।

ਡਿਪਟੀ ਕਮਿਸ਼ਨਰ  ਚਹਿਲ ਨੇ ਸਮੂਹ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜ ਪੈਣ ‘ਤੇ ਹੀ ਉਕਤ ਹੁਕਮ ਅਨੁਸਾਰ ਆਪਣੀ ਜ਼ਰੂਰਤ ਨੂੰ ਪੂਰੀ ਕਰਨ ਲਈ ਘਰ ਤੋਂ ਬਾਹਰ ਨਿਕਲਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਆਪ ਸਭ ਦੀ ਭਲਾਈ ਅਤੇ ਸੁਰੱਖਿਆ ਲਈ ਉਚਿੱਤ ਹੋਵੇਗਾ ਕਿ ਬੇਲੋੜੀ ਅਤੇ ਬੇਵਜ੍ਹਾ ਮੂਵਮੈਂਟ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਘਰ ਵਿੱਚ ਅਤੇ ਘਰ ਤੋਂ ਬਾਹਰ ਜਾਣ ਸਮੇਂ ਸਾਬਣ, ਹੈਂਡ ਸੈਨੇਟਾਈਜ਼ਰ, ਮਾਸਕ, ਦਸਤਾਨੇ ਦੀ ਵਰਤੋਂ ਕਰਨਾ ਅਤੇ ਸ਼ੋਸ਼ਲ ਡਿਸਟੈਂਸਿੰਗ ਨੂੰ ਬਣਾਈ ਰੱਖਣਾ ਯਕੀਨੀ ਬਣਾਇਆ ਜਾਵੇ।